‘ਮਿਰਜ਼ਾਪੁਰ: ਦਿ ਮੂਵੀ’ ਦੀ ਰਿਲੀਜ਼ ਤੋਂ ਪਹਿਲਾਂ ਅਲੀ ਫਜ਼ਲ ਤੇ ਦਿਵਯੇਂਦੂ ਸ਼ਰਮਾ ਨੇ ਰੱਖੀ ਸਪੈਸ਼ਲ ਡਿਨਰ ਦਾਵਤ

Saturday, Aug 29, 2026 - 11:53 AM (IST)

‘ਮਿਰਜ਼ਾਪੁਰ: ਦਿ ਮੂਵੀ’ ਦੀ ਰਿਲੀਜ਼ ਤੋਂ ਪਹਿਲਾਂ ਅਲੀ ਫਜ਼ਲ ਤੇ ਦਿਵਯੇਂਦੂ ਸ਼ਰਮਾ ਨੇ ਰੱਖੀ ਸਪੈਸ਼ਲ ਡਿਨਰ ਦਾਵਤ

ਐਂਟਰਟੇਨਮੈਂਟ ਡੈਸਕ - ਮੁੰਬਈ ’ਚ ਵੈੱਬ ਸੀਰੀਜ਼ ‘ਮਿਰਜ਼ਾਪੁਰ’ ’ਚ ‘ਗੁੱਡੂ ਭਈਆ’ ਦਾ ਕਿਰਦਾਰ ਨਿਭਾਉਣ ਵਾਲੇ ਅਲੀ ਫਜ਼ਲ ਅਤੇ ‘ਮੁੰਨਾ ਭਈਆ’ ਦਾ ਕਿਰਦਾਰ ਨਿਭਾਉਣ ਵਾਲੇ ਦਿਵਯੇਂਦੂ ਸ਼ਰਮਾ ਨੇ ਮਿਲ ਕੇ ਸਪੈਸ਼ਲ ਡਿਨਰ ਦਾਵਤ ਦਿੱਤੀ। ਇਹ ਈਵੈਂਟ ਸੋਸ਼ਲ ਮੀਡੀਆ ’ਤੇ ਕਾਫ਼ੀ ਟ੍ਰੈਂਡ ਕਰ ਰਿਹਾ ਹੈ ਕਿਉਂਕਿ ਸਕ੍ਰੀਨ ’ਤੇ ਇਕ-ਦੂਜੇ ਦੇ ਦੁਸ਼ਮਣ ਬਣੇ ‘ਗੁੱਡੂ’ ਅਤੇ ‘ਮੁੰਨਾ’ ਅਸਲ ਜ਼ਿੰਦਗੀ ’ਚ ਇਕੱਠੇ ਹੋਸਟ ਦੇ ਰੂਪ ਵਿਚ ਦਿਖਾਈ ਦਿੱਤੇ।

PunjabKesari

ਇਸ ਦੌਰਾਨ ਅਲੀ ਫਜ਼ਲ ਪਤਨੀ ਰਿਚਾ ਚੱਢਾ ਅਤੇ ਦਿਵਯੇਂਦੂ ਸ਼ਰਮਾ ਪਤਨੀ ਆਕਾਂਕਸ਼ਾ ਸ਼ਰਮਾ ਨਾਲ ਨਜ਼ਰ ਆਏ। ਇਹ ਖ਼ਾਸ ਦਾਵਤ ‘ਮਿਰਜ਼ਾਪੁਰ: ਦਿ ਮੂਵੀ’ ਦੀ ਰਿਲੀਜ਼ ਤੋਂ ਠੀਕ ਪਹਿਲਾਂ ਸਟਾਰ ਕਾਸਟ ਅਤੇ ਕਰੀਬੀਆਂ ਲਈ ਰੱਖੀ ਗਈ ਸੀ। ਪਾਰਟੀ ਵਿਚ ਕਾਲੀਨ ਭਈਆ ਦਾ ਕਿਰਦਾਰ ਨਿਭਾਉਣ ਵਾਲੇ ਦਿੱਗਜ ਅਦਾਕਾਰ ਪੰਕਜ ਤ੍ਰਿਪਾਠੀ, ਅਦਾਕਾਰਾ ਸੋਨਲ ਚੌਹਾਨ, ਸੋਨਾਲੀ ਬੇਂਦ੍ਰੇ, ਟਿਸਕਾ ਚੋਪੜਾ, ਸਯਾਨੀ ਗੁਪਤਾ, ਹਰਸ਼ਿਤਾ ਗੌੜ, ਅਵਿਨਾਸ਼ ਤਿਵਾਰੀ, ਮਨਜੋਤ ਸਿੰਘ, ਜਿਤੇਂਦਰ ਕੁਮਾਰ, ਸ਼ੀਬਾ ਚੱਢਾ ਅਤੇ ਸ਼ਵੇਤਾ ਤ੍ਰਿਪਾਠੀ ਪਤੀ ਚੇਤੰਨਿਆ ਸ਼ਰਮਾ ਦੇ ਨਾਲ ਨਜ਼ਰ ਆਈਆਂ। 

PunjabKesari


author

cherry

Content Editor

Related News