ਅਕਸ਼ੈ ਦੀ ਫਿਲਮ ''ਏਅਰਲਿਫ਼ਟ'' ਦਾ ਧਮਾਕੇਦਾਰ ਟਰੇਲਰ ਹੋਇਆ ਰਿਲੀਜ਼

Sunday, Jan 03, 2016 - 03:00 PM (IST)

ਨਵੀਂ ਦਿੱਲੀ— ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ ''ਏਅਰਲਿਫ਼ਟ'' ਦਾ ਨਵਾਂ ਟਰੇਲਰ ਰਿਲੀਜ਼ ਹੋ ਗਿਆ ਹੈ। ਇਸ ਫਿਲਮ ਦੀ ਕਹਾਣੀ ਇਰਾਕ-ਕੁਵੈਤ ਵਿਚਕਾਰ 1990 ''ਚ ਹੋਏ ਯੁੱਧ ਤੋਂ ਬਾਅਦ ਉੱਥੇ ਮੌਜੂਦ ਭਾਰਤੀਆਂ ਦੇ ਉੱਥੋਂ ਬਾਹਰ ਕੱਢਣ ਦੇ ਮਿਸ਼ਨ ''ਤੇ ਅਧਾਰਿਤ ਹੈ। ਇਸ ਟਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਦੇਸ਼ਭਗਤੀ ਵਾਲੀ ਭਾਵਨਾ ਮਹਿਸੂਸ ਹੋਵੇਗੀ।
ਇਸ ਫਿਲਮ ਦੀ ਕਹਾਣੀ ਅਕਸ਼ੈ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕੁਵੈਤ ''ਚ ਫਸੇ ਭਾਰਤੀਆਂ ਦੇ ਬਾਹਰ ਨਿਕਲਣ ''ਚ ਮਦਦ ਕਰਦਾ ਹੈ। ਰਾਜਾ ਕ੍ਰਿਸ਼ਨ ਮੇਨਨ ਵਲੋਂ ਨਿਰਦੇਸ਼ਤ ਫਿਲਮ ''ਚ ਨਿਮਰਤ, ਅਕਸ਼ੈ ਕੁਮਾਰ ਦੇ ਕਿਰਦਾਰ ਦੀ ਪਤਨੀ ਅਮਰਿਤਾ ਕਾਤਿਆਲ ਦੀ ਭੂਮਿਕਾ ਨਿਭਾਅ ਰਹੀ ਹੈ। ਇਹ ਫਿਲਮ ਸਿਨੇਮਾਘਰਾਂ ''ਚ 22 ਜਨਵਰੀ, 2016 ਨੂੰ ਰਿਲੀਜ਼ ਹੋਵੇਗੀ।


Related News