ਅਕਸ਼ੇ ਕੁਮਾਰ ਨੇ ਕੀਤੀ ਵੱਡੀ ਗਲਤੀ, ਵੀਡੀਓ ’ਚ ਹੋ ਗਿਆ ਕੁਝ ਅਜਿਹਾ, ਲੋਕ ਕਰਨ ਲੱਗੇ ਟਰੋਲ

12/08/2022 1:04:58 PM

ਮੁੰਬਈ (ਬਿਊਰੋ)– ‘ਸਮਰਾਟ ਪ੍ਰਿਥਵੀਰਾਜ’ ਤੋਂ ਬਾਅਦ ਹੁਣ ਅਕਸ਼ੇ ਕੁਮਾਰ ਪਰਦੇ ’ਤੇ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਰੋਲ ’ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਲੈ ਕੇ ਕਾਫੀ ਦਿਨਾਂ ਤੋਂ ਚਰਚਾ ਹੋ ਰਹੀ ਸੀ। ਇਸ ਲਈ ਅਕਸ਼ੇ ਦੀ ਪਹਿਲੀ ਮਰਾਠੀ ਫ਼ਿਲਮ ‘ਵੇਡਾਤ ਮਰਾਠੇ ਵੀਰ ਦੌੜਲੇ ਸਾਤ’ ਦਾ ਟੀਜ਼ਰ ਰਿਲੀਜ਼ ਕੀਤਾ ਗਿਆ। ਫ਼ਿਲਮ ਦਾ ਟੀਜ਼ਰ ਸਾਂਝਾ ਕਰਦਿਆਂ ਖਿਲਾੜੀ ਕੁਮਾਰ ਨੇ ਲਿਖਿਆ, ‘‘ਜੈ ਭਵਾਨੀ, ਜੈ ਸ਼ਿਵਾਜੀ।’’

ਹੁਣ ਗੱਲ ਕਰਦੇ ਹਾਂ ਮੁੱਦੇ ਦੀ। ਸਮਾਰਟ ਫੈਨਜ਼ ਨੇ ਅਕਸ਼ੇ ਕੁਮਾਰ ਦੀ ਫ਼ਿਲਮ ਦੀ ਇਕ ਵੱਡੀ ਗਲਤੀ ਫੜੀ ਹੈ। ‘ਵੇਡਾਤ ਮਰਾਠੇ ਵੀਰ ਦੌੜਲੇ ਸਾਤ’ ਤੋਂ ਅਕਸ਼ੇ ਕੁਮਾਰ ਮਰਾਠੀ ਫ਼ਿਲਮਾਂ ’ਚ ਕਦਮ ਰੱਖਣ ਜਾ ਰਹੇ ਹਨ। ਫ਼ਿਲਮ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਪਰ ਅਫਸੋਸ ਫ਼ਿਲਮ ਤੋਂ ਅਕਸ਼ੇ ਦੀ ਲੁੱਕ ਸਾਹਮਣੇ ਆਉਂਦਿਆਂ ਹੀ ਕਈਆਂ ਦੇ ਦਿਲ ਟੁੱਟ ਗਏ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੀ 9ਵੀਂ ਵਰ੍ਹੇਗੰਢ ’ਤੇ ਰੋਮਾਂਟਿਕ ਹੋਏ ਸਰਗੁਣ ਮਹਿਤਾ ਤੇ ਰਵੀ ਦੁਬੇ, ਸਾਂਝੀਆਂ ਕੀਤੀਆਂ ਤਸਵੀਰਾਂ ਤੇ ਵੀਡੀਓ

ਅਕਸ਼ੇ ਕਮਾਰ ਦੀ ਮਰਾਠੀ ਫ਼ਿਲਮ ਦੀ ਵੀਡੀਓ ਦੇਖ ਕੇ ਯੂਜ਼ਰਸ ਨੇ ਉਸ ’ਚ ਕਈ ਕਮੀਆਂ ਦੇਖੀਆਂ। ਸਭ ਤੋਂ ਵੱਡੀ ਕਮੀ ਲਾਜਿਕ ਦੀ ਸੀ। ਵੀਡੀਓ ’ਚ ਦੇਖ ਸਕਦੇ ਹੋ ਕਿ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਰੋਲ ’ਚ ਨਜ਼ਰ ਆ ਰਹੇ ਅਕਸ਼ੇ ਕੁਮਾਰ ਦੇ ਸਿਰ ’ਤੇ ਬਲਬ ਦਿਖ ਰਹੇ ਹਨ।

ਯੂਜ਼ਰਸ ਦਾ ਕਹਿਣਾ ਹੈ ਕਿ ਕੀ 1674 ’ਚ ਬਲਬ ਸੀ। ਘੱਟ ਤੋਂ ਘੱਟ ਥੋੜ੍ਹੀ ਰਿਸਰਚ ਕਰ ਲੈਣੀ ਚਾਹੀਦੀ ਸੀ। ਯੂਜ਼ਰਸ ਮੁਤਾਬਕ ਸ਼ਿਵਾਜੀ ਮਹਾਰਾਜ ਨੇ 1674 ਤੋਂ 1680 ਤਕ ਸ਼ਾਸਨ ਕੀਤਾ ਹੈ। ਇਸ ਦੌਰਾਨ ਦੁਨੀਆ ’ਚ ਬਲਬ ਦੀ ਕਾਡ ਨਹੀਂ ਕੱਢੀ ਗਈ ਸੀ। ਥੌਮਸ ਐਡੀਸਨ ਨੇ ਬਲਬ ਦੀ ਖੋਜ 1880 ’ਚ ਕੀਤੀ ਸੀ। ਉਂਝ ਗੱਲ ਸੱਚ ਤੇ ਦਮਦਾਰ ਹੈ।

PunjabKesari

ਵੀਡੀਓ ’ਚ ਫ਼ਿਲਮ ਦੀ ਛੋਟੀ ਝਲਕ ਦੇਖ ਕੇ ਪ੍ਰਸ਼ੰਸਕ ਸਮਝ ਗਏ ਹਨ ਕਿ ਇਤਿਹਾਸਕ ਕਹਾਣੀ ’ਚ ਲਾਜਿਕ ਦੀ ਘਾਟ ਦੇਖਣ ਨੂੰ ਮਿਲਣ ਵਾਲੀ ਹੈ। ਇਸ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪ੍ਰਸ਼ੰਸਕਾਂ ਨੂੰ ਫ਼ਿਲਮ ’ਚ ਅਕਸ਼ੇ ਕੁਮਾਰ ਦਾ ਲੁੱਕ ਵੀ ਕੁਝ ਸਮਝ ਨਹੀਂ ਆਇਆ। ਫ਼ਿਲਮ ਪ੍ਰਸ਼ੰਸਕਾਂ ਦਾ ਮੰਨਣਾ ਹੈ ਕਿ ਅਕਸ਼ੇ ਕੁਮਾਰ ਤੋਂ ਜ਼ਿਆਦਾ ਰਣਵੀਰ ਸਿੰਘ ਇਸ ਰੋਲ ਲਈ ਪਰਫੈਕਟ ਹਨ।

ਉਥੇ ਕੁਝ ਯੂਜ਼ਰਸ ਨੇ ਮਹਾਰਾਜਾ ਦੇ ਰੋਲ ਦਾ ਮਜ਼ਾਕ ਬਣਾਉਣ ਲਈ ਅਕਸ਼ੇ ਕੁਮਾਰ ’ਤੇ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਹੈ। ਕੁਝ ਲੋਕ ਅਕਸ਼ੇ ਕੁਮਾਰ ਨੂੰ ਕਿਰਦਾਰ ਲਈ ਟਿਪਸ ਤਕ ਦਿੰਦੇ ਨਜ਼ਰ ਆਏ। ਲੋਕ ਜਿਸ ਤਰ੍ਹਾਂ ਫ਼ਿਲਮ ਨੂੰ ਲੈ ਕੇ ਗੁੱਸਾ ਦਿਖਾ ਰਹੇ ਹਨ। ਉਸ ਨੂੰ ਦੇਖ ਕੇ ਲੱਗਦਾ ਹੈ ਕਿ ਫ਼ਿਲਮ ਦੀ ਟੀਮ ਰਿਲੀਜ਼ ਤੋਂ ਪਹਿਲਾਂ ਵੱਡੇ ਬਦਲਾਅ ਕਰ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News