ਫ਼ਿਲਮ ਲਈ ‘ਪ੍ਰਿਥਵੀਰਾਜ ਰਾਸੋ’ ਤਿਆਰੀ ਦਾ ਆਧਾਰ ਬਣੇ : ਅਕਸ਼ੇ ਕੁਮਾਰ
Thursday, May 26, 2022 - 01:17 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ ਦੀ ਯਸ਼ਰਾਜ ਫ਼ਿਲਮਜ਼ ਦੀ ਇਤਿਹਾਸ ’ਤੇ ਆਧਾਰਿਤ ਪਹਿਲੀ ਫ਼ਿਲਮ ‘ਪ੍ਰਿਥਵੀਰਾਜ’ ਹੈ, ਜੋ ਹਿੰਮਤੀ ਤੇ ਬਲਵਾਨ ਰਾਜਾ ਪ੍ਰਿਥਵੀਰਾਜ ਚੌਹਾਨ ਦੇ ਜੀਵਨ ਤੇ ਸੂਰਮਗਤੀ ’ਤੇ ਆਧਾਰਿਤ ਹੈ।
ਇਸ ਸ਼ਾਨਦਾਰ ਫ਼ਿਲਮ ’ਚ ਉਹ ਉਸ ਮਹਾਨ ਯੌਧਾ ਦੀ ਭੂਮਿਕਾ ਨਿਭਾਅ ਰਹੇ ਹਨ, ਜਿਨ੍ਹਾਂ ਨੇ ਹਮਲਾਵਰ ਮੁਹੰਮਦ ਗੌਰੀ ਨਾਲ ਭਾਰਤ ਦੀ ਰੱਖਿਆ ਲਈ ਬਹਾਦਰੀ ਨਾਲ ਲੜਾਈ ਲੜੀ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ
ਅਕਸ਼ੇ ਤੇ ਮਾਨੁਸ਼ੀ ਨੇ ਇਸ ਗੱਲ ਨੂੰ ਸਾਫ਼ ਕੀਤਾ ਕਿ ਉਹ ਮਹਾਨ ਸੂਰਬੀਰ ਰਾਜੇ ਦੇ ਜੀਵਨ ਤੇ ਬਹਾਦਰੀ ਨੂੰ ਸਮਝਣ ਲਈ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਦਰਬਾਰ ਦੇ ਕਵੀ ਚੰਦ ਬਰਦਾਈ ਵਲੋਂ ਲਿਖੀ ਗਈ ਇਤਿਹਾਸਕ ਕਵਿਤਾ ‘ਪ੍ਰਿਰਥਵੀਰਾਜ ਰਾਸੋ’ ’ਤੇ ਬਹੁਤ ਜ਼ਿਆਦਾ ਨਿਰਭਰ ਸਨ।
ਅਕਸ਼ੇ ਕਹਿੰਦੇ ਹਨ ਕਿ ਜਦੋਂ ਤੁਸੀਂ ‘ਪ੍ਰਿਥਵੀਰਾਜ’ ਵਰਗੀ ਇਕ ਇਤਿਹਾਸਕ ਫ਼ਿਲਮ ਬਣਾਉਣ ਜਾ ਰਹੇ ਹੋ, ਜੋ ਕਿ ਉਸ ਸ਼ਕਤੀਸ਼ਾਲੀ ਯੌਧੇ ਦੇ ਜੀਵਨ ਤੇ ਬਹਾਦਰੀ ’ਤੇ ਆਧਾਰਿਤ ਹੈ, ਜਿਸ ਨੇ ਮਾਤਭੂਮੀ ਤੇ ਦੇਸ਼ ਵਾਸੀਆਂ ਦੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ। ਫ਼ਿਲਮ 3 ਜੂਨ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਵਾਲੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।