ਅਕਸ਼ੇ ਕੁਮਾਰ ਤੇ ਰਾਧਿਕਾ ਮਦਾਨ ਨੇ ਸ਼ੁਰੂ ਕੀਤੀ ਇਸ ਸੁਪਰਹਿੱਟ ਤਾਮਿਲ-ਤੇਲਗੂ ਫ਼ਿਲਮ ਦੇ ਰੀਮੇਕ ਦੀ ਸ਼ੂਟਿੰਗ

Tuesday, Oct 04, 2022 - 01:19 PM (IST)

ਅਕਸ਼ੇ ਕੁਮਾਰ ਤੇ ਰਾਧਿਕਾ ਮਦਾਨ ਨੇ ਸ਼ੁਰੂ ਕੀਤੀ ਇਸ ਸੁਪਰਹਿੱਟ ਤਾਮਿਲ-ਤੇਲਗੂ ਫ਼ਿਲਮ ਦੇ ਰੀਮੇਕ ਦੀ ਸ਼ੂਟਿੰਗ

ਮੁੰਬਈ (ਬਿਊਰੋ)– ਅਕਸ਼ੇ ਕੁਮਾਰ ਇਨ੍ਹੀਂ ਦਿਨੀਂ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ’ਚ ਰੁੱਝੇ ਹਨ। ਇਹ ਫ਼ਿਲਮ ਤਾਮਿਲ-ਤੇਲਗੂ ’ਚ ਬਣੀ ਨੈਸ਼ਨਲ ਐਵਾਰਡ ਜੇਤੂ ‘ਸੋਰਾਰਈ ਪੋਟਰੂ’ ਦੀ ਹਿੰਦੀ ਰੀਮੇਕ ਹੈ। ਸੋਮਵਾਰ ਨੂੰ ਅਕਸ਼ੇ ਕੁਮਾਰ ਤੇ ਫ਼ਿਲਮ ’ਚ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਉਣ ਵਾਲੀ ‘ਅੰਗਰੇਜ਼ੀ ਮੀਡੀਅਮ’ ਫੇਮ ਅਦਾਕਾਰਾ ਰਾਧਿਕਾ ਮਦਾਨ ਨੇ ਮੁੰਬਈ ’ਚ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ।

ਕੁਝ ਦਿਨਾਂ ਦੇ ਮੁੰਬਈ ਸ਼ੈਡਿਊਲ ਤੋਂ ਬਾਅਦ ਟੀਮ ਛੱਤੀਸਗੜ੍ਹ ’ਚ ਅੱਗੇ ਦੀ ਸ਼ੂਟਿੰਗ ਕਰੇਗੀ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ, ਜਦੋਂ ਅਕਸ਼ੇ ਕੁਮਾਰ ਤੇ ਰਾਧਿਕਾ ਮਦਾਨ ਕਿਸੇ ਫ਼ਿਲਮ ’ਚ ਇਕੱਠੇ ਕੰਮ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ‘ਆਦੀਪੁਰੂਸ਼’ ਲਈ ਪ੍ਰਭਾਸ ਦੀ ਫੀਸ ਜਾਣ ਉੱਡ ਜਾਣਗੇ ਤੁਹਾਡੇ ਹੋਸ਼, 500 ਕਰੋੜ ਦੇ ਬਜਟ ’ਚੋਂ ਲਈ ਮੋਟੀ ਰਕਮ

ਅਕਸ਼ੇ ਨੂੰ ਡੈਨਿਮ ਤੇ ਟੀ-ਸ਼ਰਟ ’ਚ ਫੋਨ ਚਲਾਉਂਦਿਆਂ ਆਪਣੀ ਵੈਨਿਟੀ ਵੱਲ ਜਾਂਦੇ ਦੇਖਿਆ ਗਿਆ। ਇਸ ਫ਼ਿਲਮ ’ਚ ਉਹ ਇੰਡੀਅਨ ਏਅਰਫੋਰਸ ਕੈਪਟਨ ਦੇ ਰੋਲ ’ਚ ਨਜ਼ਰ ਆਉਣਗੇ।

ਦੱਸ ਦੇਈਏ ਕਿ ਅਕਸ਼ੇ ਦੀਆਂ ਪਿਛਲੀਆਂ ਕੁਝ ਫ਼ਿਲਮਾਂ ਨੇ ਬਾਕਸ ਆਫਿਸ ’ਤੇ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਹੈ। ਅਜਿਹੇ ’ਚ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਸ ਫ਼ਿਲਮ ਤੋਂ ਵੱਡੀਆਂ ਉਮੀਦਾਂ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News