ਅਕਸ਼ੈ ਕੁਮਾਰ ਨੇ ਤੰਬਾਕੂ ਉਤਪਾਦਾਂ ਦਾ ਵਿਗਿਆਪਨ ਕਰਨ 'ਤੇ ਪ੍ਰਸ਼ੰਸਕਾਂ ਤੋਂ ਮੰਗੀ ਮੁਆਫ਼ੀ, ਆਖੀਆਂ ਇਹ ਗੱਲਾਂ

04/21/2022 9:17:18 AM

ਮੁੰਬਈ- ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਪਿਛਲੇ ਕਈ ਦਿਨਾਂ ਤੋ ਗੁਟਖਾ ਦੇ ਵਿਗਿਆਪਨ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਹਨ। ਇਸ ਵਿਗਿਆਪਨ 'ਚ ਅਕਸ਼ੈ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਨਾਲ ਨਜ਼ਰ ਆਏ। ਇਸ ਦੀ ਪਹਿਲੀ ਐਡ ਨੂੰ ਟੈਲੀਵੀਜ਼ਨ 'ਤੇ ਦਿਖਾਇਆ ਵੀ ਗਿਆ ਜਿਸ ਤੋਂ ਬਾਅਦ ਸ਼ਾਹਰੁਖ ਅਤੇ ਅਜੇ ਦੇਵਗਨ ਦਾ ਤਾਂ ਕੁਝ ਨਹੀਂ ਵਿਗੜਿਆ ਪਰ ਅਕਸ਼ੈ ਕੁਮਾਰ ਇਹ ਐਡ ਕਰਨ 'ਤੇ ਸੋਸ਼ਲ ਮੀਡੀਆ 'ਤੇ ਬੁਰੀ ਤਰ੍ਹਾਂ ਟਰੋਲ ਹੋਏ।

PunjabKesari
ਦਰਅਸਲ ਅਕਸ਼ੈ ਉਨ੍ਹਾਂ ਸਿਤਾਰਿਆਂ 'ਚੋਂ ਇਕ ਹਨ ਜੋ ਹਮੇਸ਼ਾ ਸਿਹਤ ਨੂੰ ਲੈ ਕੇ ਗੱਲ ਕਰਦੇ ਹਨ ਅਤੇ ਪਹਿਲੇ ਇਹ ਗੱਲ ਕਹਿ ਚੁੱਕੇ ਹਨ ਕਿ ਉਹ ਪੈਸੇ ਲਈ ਕਿਸੇ ਵੀ ਅਜਿਹੀ ਚੀਜ਼ ਨੂੰ ਸਪੋਰਟ ਨਹੀਂ ਕਰਨਗੇ ਜੋ ਵਿਅਕਤੀਗਤ ਰੂਪ ਨਾਲ ਉਨ੍ਹਾਂ ਨੂੰ ਗਲਤ ਲੱਗਦੀ ਹੈ ਅਤੇ ਸਿਹਤ ਲਈ ਹਾਨੀਕਾਰਕ ਹੈ। 
ਅਜਿਹੇ 'ਚ ਅਕਸ਼ੈ ਦੇ ਇਸ ਇਲਾਇਚੀ ਬ੍ਰੈਂਡ ਨਾਲ ਜੁੜਣ ਅਤੇ ਇਸ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਪ੍ਰਸ਼ੰਸਕ ਉਨ੍ਹਾਂ ਤੋਂ ਨਾਰਾਜ਼ ਹੋਏ। ਲੋਕਾਂ ਦੀਆਂ ਆਲੋਚਨਾਵਾਂ 'ਚ ਘਿਰਨ ਤੋਂ ਬਾਅਦ ਹੁਣ ਅਕਸ਼ੈ ਨੇ ਇਸ ਬ੍ਰੈਂਡ ਨੂੰ ਖੁਦ ਤੋਂ ਵੱਖ ਕਰਨ ਦਾ ਫ਼ੈਸਲਾ ਕਰ ਲਿਆ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ਦੇ ਰਾਹੀਂ ਪ੍ਰਸ਼ੰਸਕਾਂ ਤੋਂ ਮੁਆਫੀ ਮੰਗਦੇ ਹੋਏ ਕਿਹਾ ਕਿ ਉਹ ਖ਼ੁਦ ਨੂੰ ਇਸ ਬ੍ਰੈਂਡ ਤੋਂ ਵੱਖ ਕਰ ਰਹੇ ਹਨ।

PunjabKesari
ਅਕਸ਼ੈ ਕੁਮਾਰ ਨੇ ਇੰਸਟਾ ਪੋਸਟ 'ਚ ਲਿਖਿਆ-'ਮੈਨੂੰ ਮੁਆਫ ਕਰ ਦਿਓ। ਮੈਂ ਆਪਣੇ ਸਾਰੇ ਪ੍ਰਸ਼ੰਸਕਾਂ ਅਤੇ ਸ਼ੁੱਭ ਚਿੰਤਕਾਂ ਤੋਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਤੋਂ ਮਿਲਿਆਂ ਤੁਹਾਡੀਆਂ ਸਭ ਦੀਆਂ ਪ੍ਰਤੀਕਿਰਿਆਵਾਂ ਦਾ ਮੇਰੇ 'ਤੇ ਬਹੁਤ ਅਸਰ ਹੋਇਆ ਹੈ। ਮੈਂ ਤੰਬਾਕੂ ਦਾ ਸਮਰਥਨ ਨਾ ਹੀ ਕੀਤਾ ਅਤੇ ਨਾ ਹੀ ਕਰਾਂਗਾ। ਮੈਂ ਵਿਮਲ ਪਾਨ ਮਸਾਲਾ ਦੇ ਨਾਲ ਜੁੜਣ 'ਤੇ ਤੁਹਾਡੀਆਂ ਭਾਵਨਾਵਾਂ ਦਾ ਸਨਮਾਨ ਕਰਦਾ ਹਾਂ।

PunjabKesari
ਪੂਰੀ ਨਿਮਰਤਾ ਦੇ ਨਾਲ ਮੈਂ ਪਿੱਛੇ ਹੱਟਦਾ ਹਾਂ। ਮੈਂ ਇਸ ਦੀ ਫੀਸ ਨੂੰ ਚੰਗੇ ਕੰਮ 'ਚ ਲਗਾਉਣ ਦਾ ਫ਼ੈਸਲਾ ਕੀਤਾ ਹੈ। ਹੋ ਸਕਦਾ ਹੈ ਕਿ ਕਾਨਟ੍ਰੈਕਟ ਦੀ ਮਿਆਦ ਤੱਕ ਬ੍ਰੈਂਡ ਇਸ ਐਡ ਨੂੰ ਦਿਖਾਉਂਦਾ ਰਹੇ ਪਰ ਮੈਂ ਭਵਿੱਖ 'ਚ ਇਸ ਤਰ੍ਹਾਂ ਦੇ ਫ਼ੈਸਲੇ ਨਾ ਲੈਣ ਦਾ ਵਾਅਦਾ ਕਰਦਾ ਹਾਂ। ਬਦਲੇ 'ਚ ਮੈਂ ਹਮੇਸ਼ਾ ਤੁਹਾਡਾ ਪਿਆਰ ਅਤੇ ਸ਼ੁੱਭਕਾਮਨਾਵਾਂ ਮੰਗਦਾ ਰਹਾਂਗਾ।


ਤੰਬਾਕੂ ਵਿਗਿਆਪਨ ਨੂੰ ਸਿਧਾਂਤਾਂ ਦੇ ਖ਼ਿਲਾਫ਼ ਦੱਸ ਚੁੱਕੇ ਹਨ ਅਕਸ਼ੈ
ਅਕਸ਼ੈ ਨੇ ਆਪਣੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਗੁਟਖਾ ਕੰਪਨੀਆਂ ਉਨ੍ਹਾਂ ਨੂੰ ਕਰੋੜਾਂ ਦੇ ਆਫਰ ਦਿੰਦੀਆਂ ਹਨ ਪਰ ਉਹ ਉਨ੍ਹਾਂ ਨੂੰ ਸਵੀਕਾਰ ਨਹੀਂ ਕਰਦੇ। ਅਕਸ਼ੈ ਕਈ ਮੌਕਿਆਂ 'ਤੇ ਤੰਬਾਕੂ ਵਿਗਿਆਪਨ ਨੂੰ ਆਪਣੇ ਸਿਧਾਂਤਾਂ ਦੇ ਖ਼ਿਲਾਫ਼ ਦੱਸ ਚੁੱਕੇ ਹਨ। ਇਸ ਲਈ ਉਨ੍ਹਾਂ ਨੂੰ ਹੋਰ ਜ਼ਿਆਦਾ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖੈਰ ਕਾਫੀ ਟਰੋਲਿੰਗ ਦਾ ਸਾਹਮਣਾ ਕਰਨ ਤੋਂ ਬਾਅਦ ਅਦਾਕਾਰ ਨੇ ਮੁਆਫ਼ੀ ਤਾਂ ਮੰਗ ਲਈ ਹੈ ਹੁਣ ਪ੍ਰਸ਼ੰਸਕ ਅਕਸ਼ੈ ਕੁਮਾਰ ਦੀ ਮੁਆਫ਼ੀਨਾਮੇ 'ਤੇ ਕੀ ਪ੍ਰਤੀਕਿਰਿਆ ਦੇਣਗੇ ਦੇਖਣਾ ਹੋਵੇਗਾ।


Aarti dhillon

Content Editor

Related News