ਮੀਕਾ ਸਿੰਘ ਦੀ ਵੋਹਟੀ ਬਣ ਗਈ ਅਕਾਂਕਸ਼ਾ ਪੁਰੀ, ਦੁਲਹਨ ਬਣੀ ਅਦਾਕਾਰਾ ਪਿੰਕ ਜੋੜੇ ’ਚ ਲੱਗ ਰਹੀ ਖ਼ੂਬਸੂਰਤ

Monday, Jul 25, 2022 - 03:17 PM (IST)

ਮੀਕਾ ਸਿੰਘ ਦੀ ਵੋਹਟੀ ਬਣ ਗਈ ਅਕਾਂਕਸ਼ਾ ਪੁਰੀ, ਦੁਲਹਨ ਬਣੀ ਅਦਾਕਾਰਾ ਪਿੰਕ ਜੋੜੇ ’ਚ ਲੱਗ ਰਹੀ ਖ਼ੂਬਸੂਰਤ

ਮੁੰਬਈ: ਆਖ਼ਿਰਕਾਰ ਇੰਤਜ਼ਾਰ ਖ਼ਤਮ ਹੋਇਆ। ਬਾਲੀਵੁੱਡ ਦੇ ਮੋਸਟ ਫ਼ੇਮਸ ਸ਼ੋਅ ਅਤੇ ਬਲਾਕ ਬਾਸਟਰ ਸਿੰਗਰ ਮੀਕਾ ਸਿੰਘ ਨੂੰ ਆਪਣੇ ਸੁਫ਼ਨਿਆਂ ਦੀ ਰਾਜਕੁਮਾਰੀ ਮਿਲ ਗਈ ਹੈ। ਬੀਤੇ ਮਹੀਨੇ ਸਵਯੰਵਰ ਮੀਕਾ ਦੀ ਵੋਹਟੀ ਸ਼ੋਅ ਰਾਹੀਂ ਆਪਣੀ ਦੁਲਹਨ ਨੂੰ ਲੱਭਣ ਲਈ ਨਿਕਲੇ ਮੀਕਾ ਨੇ ਆਪਣੇ ਆਪਣੇ ਪੁਰਾਣੇ ਦੋਸਤ ਨੂੰ ਆਪਣਾ ਸਾਥੀ ਬਣਾਇਆ। ਪਿਛਲੇ ਦਿਨੀਂ ਖ਼ਬਰ ਆਈ ਸੀ ਕਿ ਮੀਕਾ ਨੇ ਅਦਾਕਾਰਾ ਅਤੇ ਵਾਈਲਡ ਕਾਰਡ  ਨਾਲ ਦਾਖ਼ਲ ਹੋਈ ਆਪਣੀ ਦੋਸਤ ਅਕਾਂਕਸ਼ਾ ਪੁਰੀ ਨੂੰ ਆਪਣੀ ਦੁਲਹਨ ਵਜੋਂ ਚੁਣਿਆ ਹੈ।

PunjabKesari

ਇਹ ਵੀ ਪੜ੍ਹੋ : ਬਿਨਾਂ ਨੌਕਰੀ ਤੋਂ ਕਿਵੇਂ ਚਲਾਏਗੀ ਘਰ ਦੀਪੇਸ਼ ਭਾਨ ਦੀ ਪਤਨੀ, ਸਿਰ ’ਤੇ ਲੱਖਾਂ ਦਾ ਲੋਨ

ਇਸ ਦੇ ਨਾਲ ਹੀ ਇਸ ਮਾਮਲੇ ’ਤੇ ਪੱਕੀ ਮੋਹਰ ਵੀ ਲਗਾ ਦਿੱਤੀ ਗਈ ਹੈ। ਦਰਅਸਲ ਹਾਲ ਹੀ ’ਚ ‘ਸਵਯੰਵਰ: ਮੀਕਾ ਦੀ ਵੋਟੀ’ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ’ਚ ਮੀਕਾ ਸਿੰਘ ਅਤੇ ਆਕਾਂਕਸ਼ਾ ਪੁਰੀ ਰੋਮਾਂਟਿਕ ਅੰਦਾਜ਼ ’ਚ ਨਜ਼ਰ ਆ ਰਹੇ ਹਨ।

PunjabKesari

ਤਸਵੀਰਾਂ ’ਚ ਮੀਕਾ ਦੁਲਹਨ ਨਾਲ ਕਾਫ਼ੀ ਜੱਚ ਰਹੀ ਹੈ। ਇਸ ਦੇ ਨਾਲ ਆਕਾਂਕਸ਼ਾ ਪੁਰੀ ਪਿੰਕ ਕਲਰ ਦੇ ਲਹਿੰਗੇ ’ਚ ਨਜ਼ਰ ਆ ਰਹੀ ਹੈ। ਮੀਕਾ ਦੇ ਹੱਥਾਂ ’ਚ ਮਹਿੰਦੀ, ਚੂੜਾ ਕਲੇਰੇ ਅਦਾਕਾਰਾ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ। ਦੋਵਾਂ ਨੇ ਆਪਣੇ ਗਲੇ ’ਚ ਗੁਲਾਬੀ ਫ਼ੁੱਲਾਂ ਦੇ ਹਾਰ ਪਾਏ ਹੋਏ ਹਨ। ਇਸ ਤਸਵੀਰ ’ਚ ਮੀਕਾ ਆਕਾਂਕਸ਼ਾ ਦਾ ਹੱਥ ਚੁੰਮਦੇ ਨਜ਼ਰ ਆ ਰਹੇ ਹਨ।

PunjabKesari

ਇਹ ਵੀ ਪੜ੍ਹੋ : ਕੈਟਰੀਨਾ ਕੈਫ਼, ਵਿੱਕੀ ਕੌਸ਼ਲ ਨੂੰ ਸੋਸ਼ਲ ਮੀਡੀਆ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ

ਸੂਤਰਾਂ ਮੁਤਾਬਕ ਮੀਕਾ ਨੇ ਸ਼ੋਅ ’ਚ ਸਟੇਜ ’ਤੇ ਵਿਆਹ ਨਹੀਂ ਕੀਤਾ। ਉਸ ਨੇ ਆਪਣੀ ਪਸੰਦ ਦੱਸਦੇ ਹੋਏ ਅਕਾਂਕਸ਼ਾ ਦੇ ਗਲੇ ’ਚ ਮਾਲਾ ਪਾ ਦਿੱਤੀ। ਇਸ ਤੋਂ ਇਲਾਵਾ ਮੀਕਾ ਨੇ ਅਦਾਕਾਰਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਨਵਾਂ ਸਫ਼ਰ ਸ਼ੁਰੂ ਕਰਨ ਦਾ ਫ਼ੈਸਲਾ ਕਰਦੇ ਹੋਏ ਉਨ੍ਹਾਂ ਦਾ ਆਸ਼ੀਰਵਾਦ ਲਿਆ।

PunjabKesari

ਦੱਸ ਦੇਈਏ ਕਿ ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ ਦੀ ਸਾਂਝ ਬਹੁਤ ਪੁਰਾਣੀ ਅਤੇ ਖ਼ਾਸ ਹੈ। ਮੀਕਾ ਸਿੰਘ ਅਤੇ ਅਕਾਂਕਸ਼ਾ ਪੁਰੀ ਕਰੀਬ 10-12 ਸਾਲਾਂ ਤੋਂ ਇਕ-ਦੂਜੇ ਨੂੰ ਜਾਣਦੇ ਹਨ ਅਤੇ ਦੋਵਾਂ ਨੇ ਹਰ ਕਦਮ ’ਤੇ ਇਕ-ਦੂਜੇ ਦਾ ਸਾਥ ਦਿੱਤਾ ਹੈ। ਪਰ ਹੁਣ ਦੋਵਾਂ ਦੀ ਦੋਸਤੀ ਦਾ ਰਿਸ਼ਤਾ ਪਿਆਰ ’ਚ ਬਦਲ ਗਿਆ ਹੈ ਅਤੇ ਇਹੀ ਕਾਰਨ ਹੈ ਕਿ ਮੀਕਾ ਸਿੰਘ ਨੇ ਅਕਾਂਕਸ਼ਾ ਪੁਰੀ ਨੂੰ ਆਪਣੀ ਵੋਹਟੀ ਚੁਣਿਆ ਹੈ।


author

Anuradha

Content Editor

Related News