ਅਜੇ ਤੇ ਕਾਜੋਲ ਹੋਣਗੇ ਆਂਧਰਾ ਪ੍ਰਦੇਸ਼ ਟੂਰਿਜ਼ਮ ਦੇ ਬ੍ਰਾਂਡ ਅੰਬੈਸਡਰ
Thursday, Apr 14, 2016 - 09:28 AM (IST)

ਮੁੰਬਈ : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਅਤੇ ਉਨ੍ਹਾਂ ਦੀ ਪਤਨੀ ਕਾਜੋਲ ਆਂਧਰਾ ਪ੍ਰਦੇਸ਼ ਟੂਰਿਜ਼ਮ ਦੇ ਬ੍ਰਾਂਡ ਅੰਬੈਸਡਰ ਹੋਣਗੇ। ਇਕ ਅਧਿਕਾਰਕ ਬਿਆਨ ਮੁਤਾਬਕ ਅਜੇ ਨੇ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਸੂਬੇ ਦੀ ਰਾਜਧਾਨੀ ਅਮਰਾਵਤੀ ਦੇ ਵਿਕਾਸ ਅਤੇ ਉਸ ਦੇ ਟੂਰਿਜ਼ਮ ਆਕਰਸ਼ਣਾਂ ਵਿਚ ਡੂੰਘੀ ਰੁਚੀ ਦਿਖਾਈ ਹੈ। ਮੁੱਖ ਮੰਤਰੀ ਦਫਤਰ ਵੱਲੋਂ ਜਾਰੀ ਬਿਆਨ ਮੁਤਾਬਕ ਅਜੇ ਨੇ ਕਿਹਾ ਕਿ ਉਹ ਪਤਨੀ ਕਾਜੋਲ ਨਾਲ ਅਮਰਾਵਤੀ ਅਤੇ ਸੂਬਾ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਬਣਨ ਲਈ ਤਿਆਰ ਹਨ। ਨਾਇਡੂ ਨੇ ਇਸ ਦਾ ਸਵਾਗਤ ਕੀਤਾ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਯੋਗਦਾਨ ਨਾਲ ਸੂਬਾ ਟੂਰਿਜ਼ਮ ਨੂੰ ਉਤਸ਼ਾਹ ਮਿਲੇਗਾ।