ਸਿੱਧੂ ਮੂਸੇ ਵਾਲਾ ਦੇ ਕਤਲ ਮਗਰੋਂ ਜੋਧਪੁਰ ’ਚ ਵਧੀ ਮੀਕਾ ਸਿੰਘ ਦੀ ਸੁਰੱਖਿਆ

06/01/2022 2:41:21 PM

ਮੁੰਬਈ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਦਿਹਾਂਤ ਤੋਂ ਬਾਅਦ ਹਰ ਕੋਈ ਸਦਮੇ ’ਚ ਹੈ। ਭਾਵੇਂ ਉਹ ਪੰਜਾਬੀ ਗਾਇਕ ਸੀ ਪਰ ਉਸ ਦੇ ਦਿਹਾਂਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰਾ ਦੇਸ਼ ਦੁਖੀ ਹੈ। ਸਿੱਧੂ ਮੂਸੇ ਵਾਲਾ ਦੇ ਦਿਹਾਂਤ ’ਤੇ ਕਈ ਸਿਤਾਰਿਆਂ ਨੇ ਦੁੱਖ ਪ੍ਰਗਟਾਇਆ ਹੈ।

ਉਥੇ ਮੀਕਾ ਸਿੰਘ, ਸਿੱਧੂ ਮੂਸੇ ਵਾਲਾ ਨੂੰ ਲੈ ਕੇ ਕਈ ਬਿਆਨ ਦੇ ਚੁੱਕੇ ਹਨ। ਹਾਲ ਹੀ ’ਚ ਉਨ੍ਹਾਂ ਦੱਸਿਆ ਕਿ ਸਿੱਧੂ ਨੂੰ ਕਈ ਗੈਂਗਸਟਰਾਂ ਵਲੋਂ ਧਮਕੀਆਂ ਮਿਲ ਰਹੀਆਂ ਸਨ। ਹੁਣ ਇਸ ਤੋਂ ਬਾਅਦ ਮੀਕਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦੱਸ ਦੇਈਏ ਕਿ ਮੀਕਾ ਇਨ੍ਹੀਂ ਦਿਨੀਂ ਜੋਧਪੁਰ ’ਚ ਆਪਣੇ ਰਿਐਲਿਟੀ ਸ਼ੋਅ ‘ਸਵੰਬਰ : ਮੀਕਾ ਦੀ ਵਹੁਟੀ’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਸ਼ੋਅ ’ਚ ਉਨ੍ਹਾਂ ਦਾ ਸਵੰਬਰ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੇ ਮਾਪਿਆਂ ਦਾ ਦਰਦ, ਕਿਹਾ- ‘ਆਪਣੇ ਬੱਚਿਆਂ ਨੂੰ ਜ਼ਿਆਦਾ ਤਰੱਕੀ ਨਾ ਕਰਨ ਦਿਓ, ਇਹ ਮਰਵਾ ਦਿੰਦੀ ਹੈ’

ਜੋਧਪੁਰ ’ਚ ਹੀ ਮੀਕਾ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਦੀ ਟੀਮ ਨੂੰ ਹੋਟਲ ਉਮੇਦ ਭਵਨ ’ਚ ਲਗਾ ਦਿੱਤਾ ਗਿਆ ਹੈ, ਜਿਥੇ ਮੀਕਾ ਸਿੰਘ ਦੇ ਸ਼ੋਅ ਦੀ ਸ਼ੂਟਿੰਗ ਚੱਲ ਰਹੀ ਹੈ। ਉਥੇ ਕੁਝ ਪੁਲਸ ਵਾਲੇ ਹੋਟਲ ਦੇ ਬਾਹਰ ਵੀ ਹਨ। ਇਸ ਦੀ ਜਾਣਕਾਰੀ ਜੋਧਪੁਰ ਡੀ. ਸੀ. ਪੀ. ਭੁਵਨ ਭੂਸ਼ਣ ਯਾਦਵ ਨੇ ਦਿੱਤੀ ਹੈ।

ਉਨ੍ਹਾਂ ਕਿਹਾ, ‘‘ਅਸੀਂ ਮੀਕਾ ਸਿੰਘ ਦੀ ਸੁਰੱਖਿਆ ਵਧਾ ਦਿੱਤੀ ਹੈ। ਉਨ੍ਹਾਂ ਨੇ ਇਸ ਦੀ ਬੇਨਤੀ ਨਹੀਂ ਕੀਤੀ ਸੀ ਪਰ ਅਸੀਂ ਉਨ੍ਹਾਂ ਨੂੰ ਵਾਧੂ ਸੁਰੱਖਿਆ ਦਿੱਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਦਿਹਾਂਤ ਤੋਂ ਬਾਅਦ ਅਸੀਂ ਇਹ ਸਾਵਧਾਨੀ ਵਰਤੀ ਹੈ।’’

ਇਹ ਖ਼ਬਰ ਵੀ ਪੜ੍ਹੋ : ਸਿੱਧੂ ਦੀ ਮੌਤ ਤੋਂ ਬਾਅਦ ਦਲੇਰ ਮਹਿੰਦੀ ਦਾ ਬਿਆਨ, ‘ਗੰਨ ਕਲਚਰ ਨੂੰ ਹੁੰਗਾਰਾ ਦੇਣ ਵਾਲੇ ਗੀਤਾਂ ’ਤੇ ਹੋਵੇ ਐਕਸ਼ਨ’

ਉਨ੍ਹਾਂ ਇਹ ਵੀ ਦੱਸਿਆ ਕਿ ਪੁਲਸ ਪੈਟਰੋਲ ਕਾਰ ਹੋਟਲ ਦੇ ਬਾਹਰ ਰਾਊਂਡ ਮਾਰਦੀ ਰਹੇਗੀ ਤੇ ਉਥੇ ਧਿਆਨ ਰੱਖੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News