ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਕੌਰ ਨੇ ਸਾਬਕਾ ਪਤੀ ਸ਼ਾਲਿਨ ਭਨੋਟ 'ਤੇ ਕੱਸਿਆ ਤੰਜ਼

Saturday, Aug 10, 2024 - 10:51 AM (IST)

ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਕੌਰ ਨੇ ਸਾਬਕਾ ਪਤੀ ਸ਼ਾਲਿਨ ਭਨੋਟ 'ਤੇ ਕੱਸਿਆ ਤੰਜ਼

ਮੁੰਬਈ- ਅਦਾਕਾਰਾ ਦਲਜੀਤ ਕੌਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਉਹ ਬਹੁਤ ਔਖੇ ਸਮੇਂ ਵਿੱਚੋਂ ਗੁਜ਼ਰ ਰਹੀ ਹੈ। ਪਤੀ ਨਿਖਿਲ ਪਟੇਲ ਤੋਂ ਵੱਖ ਹੋਣ ਤੋਂ ਬਾਅਦ ਦਲਜੀਤ ਕੌਰ ਨੇ ਸਾਬਕਾ ਪਤੀ ਸ਼ਾਲਿਨ ਭਨੋਟ 'ਤੇ ਨਿਸ਼ਾਨਾ ਸਾਧਿਆ ਹੈ। ਉਸਨੇ ਅਦਾਕਾਰ 'ਤੇ ਤੰਜ਼ ਕੱਸਿਆ ਹੈ।ਦਰਅਸਲ ਹਾਲ ਹੀ 'ਚ ਦਲਜੀਤ ਕੌਰ ਦੇ ਇੰਸਟਾਗ੍ਰਾਮ ਪੋਸਟ 'ਤੇ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਕਿਹਾ ਕਿ ਉਸ ਨੂੰ ਇਸ ਬੁਰੇ ਸਮੇਂ 'ਚ ਸ਼ਾਲਿਨ ਭਨੋਟ ਤੋਂ ਮਦਦ ਲੈਣੀ ਚਾਹੀਦੀ ਹੈ। ਇਸ 'ਤੇ ਦਲਜੀਤ ਕੌਰ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ ਕੰਮ 'ਚ ਬਹੁਤ ਵਿਅਸਥ ਹਨ।

PunjabKesari

ਯੂਜ਼ਰ ਨੇ ਦਲਜੀਤ ਨੂੰ ਸੁਝਾਅ ਦਿੱਤਾ ਸੀ ਕਿ ਉਹ ਸ਼ਾਲਿਨ ਭਨੋਟ ਨਾਲ ਸੁਲ੍ਹਾ ਕਰ ਲਵੇ। ਆਪਣੀ ਇੰਸਟਾਗ੍ਰਾਮ ਪੋਸਟ 'ਤੇ ਕੁਮੈਂਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਦਲਜੀਤ ਕੌਰ ਨੇ ਉਸ ਉਪਭੋਗਤਾ ਨੂੰ ਜਵਾਬ ਦਿੱਤਾ, 'ਉਸ ਨੇ ਨਾ ਤਾਂ ਕੋਈ ਮੈਸੇਜ਼ ਭੇਜਿਆ ਹੈ ਅਤੇ ਨਾ ਹੀ ਉਸ ਨਾਲ ਸੰਪਰਕ ਕੀਤਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇਹ ਜਾਣਨ 'ਚ ਦਿਲਚਸਪੀ ਰੱਖਦਾ ਹੈ ਕਿ ਉਸ ਦੇ ਪੁੱਤਰ ਨਾਲ ਕੀ ਹੋਇਆ ਹੋਵੇਗਾ, ਉਹ ਕੰਮ 'ਚ ਬਹੁਤ ਵਿਅਸਥ ਹਨ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਪੀੜਿਤ ਹਿਨਾ ਖ਼ਾਨ ਰੋਜ਼ ਜਾਂਦੀ ਹੈ ਜਿਮ, ਹੌਂਸਲਾ ਦੇਖ ਫੈਨਜ਼ ਕਰ ਰਹੇ ਹਨ ਸਲਾਮ

ਦਲਜੀਤ ਕੌਰ ਨੇ ਸਾਲ 2009 'ਚ ਸ਼ਾਲੀਨ ਭਨੋਟ ਨਾਲ ਵਿਆਹ ਕੀਤਾ ਸੀ। ਉਹ ਪਹਿਲੀ ਵਾਰ ਟੀਵੀ ਸ਼ੋਅ 'ਕੁਲਵਧੂ' ਦੇ ਸੈੱਟ 'ਤੇ ਮਿਲੇ ਸਨ ਅਤੇ ਪਿਆਰ 'ਚ ਪੈ ਗਏ ਸਨ। ਪਰ 2009 'ਚ ਵਿਆਹ ਕਰਵਾਉਣ ਤੋਂ ਬਾਅਦ 2015 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਦਲਜੀਤ ਕੌਰ ਅਤੇ ਸ਼ਾਲੀਨ ਦਾ ਇੱਕ ਬੇਟਾ ਜੇਡੇਨ ਹੈ, ਜਿਸ ਦੀ ਕਸਟਡੀ ਅਦਾਕਾਰਾ ਕੋਲ ਹੈ। ਦਲਜੀਤ ਕੌਰ ਨੇ ਸ਼ਾਲੀਨ 'ਤੇ ਘਰੇਲੂ ਹਿੰਸਾ ਅਤੇ ਕੁੱਟਮਾਰ ਦੇ ਦੋਸ਼ ਲਾਏ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News