ਸਰੋਗੇਸੀ ਮਾਮਲੇ ’ਚ ਕਲੀਨ ਚਿੱਟ ਮਿਲਣ ਤੋਂ ਬਾਅਦ ਵਿਗਨੇਸ਼ ਸ਼ਿਵਨ ਨੇ ਸਾਂਝੀ ਕੀਤੀ ਇਹ ਪੋਸਟ
Thursday, Oct 27, 2022 - 01:25 PM (IST)
ਬਾਲੀਵੁੱਡ ਡੈਸਕ- ਸਾਊਥ ਫਿਲਮ ਇੰਡਸਟਰੀ ਦੀ ਸੁਪਰਸਟਾਰ ਨਯਨਤਾਰਾ ਅਤੇ ਉਨ੍ਹਾਂ ਦੇ ਫ਼ਿਲਮਮੇਕਰ ਪਤੀ ਵਿਗਨੇਸ਼ ਸ਼ਿਵਨ ਇਨ੍ਹੀਂ ਦਿਨੀਂ ਮਾਤਾ-ਪਿਤਾ ਬਣਨ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ’ਚ ਦੋਵੇਂ ਸਰੋਗੇਸੀ ਰਾਹੀਂ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣੇ ਹਨ। ਦੋਵਾਂ ਦਾ ਵਿਆਹ 4 ਮਹੀਨੇ ਪਹਿਲਾਂ ਤਮਿਲ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਅਜਿਹੇ 'ਚ ਕਈ ਲੋਕਾਂ ਨੇ ਇਤਰਾਜ਼ ਜਤਾਇਆ ਕਿ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਉਹ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣੇ ਹਨ। ਹਾਲਾਂਕਿ ਹੁਣ ਇਹ ਸਪੱਸ਼ਟ ਹੈ ਕਿ ਜੋੜੇ ਨੇ ਕੋਈ ਨਿਯਮ ਨਹੀਂ ਤੋੜਿਆ।
ਇਹ ਵੀ ਪੜ੍ਹੋ : ‘ਡ੍ਰੀਮ ਗਰਲ’ ਹੇਮਾ ਮਾਲਿਨੀ ਨੇ ਸਾਦਗੀ ਨਾਲ ਮਨਾਇਆ ਭਾਈ ਦੂਜ ਦਾ ਤਿਉਹਾਰ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ
ਤਾਮਿਲਨਾਡੂ ਸਰਕਾਰ ਦੇ ਹੁਕਮਾਂ ’ਤੇ ਨਯਨਤਾਰਾ ਅਤੇ ਵਿਗਨੇਸ਼ ਨੂੰ ਲੈ ਕੇ ਜਾਂਚ ਕੀਤੀ ਗਈ, ਜਿਸ ’ਚ ਪਾਇਆ ਗਿਆ ਕਿ ਜੋੜੇ ਨੇ ਕੋਈ ਨਿਯਮ ਨਹੀਂ ਤੋੜਿਆ। ਜਾਂਚ ’ਚ ਸਾਹਮਣੇ ਆਇਆ ਕਿ ਵਿਗਨੇਸ਼ ਅਤੇ ਨਯਨਤਾਰਾ ਦਾ ਵਿਆਹ ਸਾਲ 2016 ’ਚ ਹੀ ਹੋਇਆ ਸੀ। ਹੁਣ ਜਦੋਂ ਉਸ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਕਲੀਨ ਚਿੱਟ ਮਿਲ ਗਈ ਹੈ ਵਿਗਨੇਸ਼ ਸ਼ਿਵਨ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ।
ਅਦਾਕਾਰ ਨੇ ਇਹ ਪੋਸਟ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ ਜਿਸ ’ਚ ਉਸ ਨੇ ਲਿਖਿਆ ਹੈ ਕਿ ‘ਅਸੀਂ ਜਿੰਨੀ ਤੇਜ਼ੀ ਨਾਲ ਨਫ਼ਰਤ ਅਤੇ ਨੈਗੇਟੀਵਿਟੀ ਫੈਲਾਉਂਦੇ ਹਾਂ, ਓਨਾਂ ਜ਼ਿਆਦਾ ਅਸੀਂ ਪਿਆਰ ਫ਼ੈਲਾਈਏ ਤਾਂ ਦੁਨੀਆ ਸ਼ਾਨਦਾਰ ਹੋਵੇਗੀ।’
ਇਕ ਹੋਰ ਪੋਸਟ ’ਚ ਉਨ੍ਹਾਂ ਲਿਖਿਆ ਕਿ ‘ਦਵਾਈ ਨਾਲ ਸਿਹਤ ਹਮੇਸ਼ਾ ਠੀਕ ਨਹੀਂ ਰਹਿੰਦੀ। ਜ਼ਿਆਦਾਤਰ ਇਹ ਮਨ ਦੀ ਸ਼ਾਂਤੀ, ਦਿਲ ਦੀ ਸ਼ਾਂਤੀ, ਆਤਮਾ ਦੀ ਸ਼ਾਂਤੀ ਨਾਲ ਵੀ ਸਹੀ ਰਹਿੰਦੀ ਹੈ। ਇਹ ਖੁਸ਼ੀ ਅਤੇ ਪਿਆਰ ਤੋਂ ਆਉਂਦੀ ਹੈ।’
ਇਹ ਵੀ ਪੜ੍ਹੋ : ਅਕਸ਼ੈ ਕੁਮਾਰ ਨੇ ਕੀਤਾ ਕੁਝ ਅਜਿਹਾ ਤੁਫ਼ਾਨੀ ਕੰਮ, ਵੀਡੀਓ ਦੇਖ ਕੇ ਰਹਿ ਜਾਓਗੇ ਹੈਰਾਨ
ਦੱਸ ਦੇਈਏ ਕਿ 9 ਅਕਤੂਬਰ 2022 ਨੂੰ ਵਿਗਨੇਸ਼ ਅਤੇ ਨਯਨਤਾਰਾ ਨੇ ਸੋਸ਼ਲ ਮੀਡੀਆ ’ਤੇ ਜੁੜਵਾਂ ਬੱਚਿਆਂ ਦੇ ਮਾਤਾ-ਪਿਤਾ ਬਣਨ ਦੀ ਖੁਸ਼ੀ ਸਾਂਝੀ ਕੀਤੀ। ਵਿਆਹ ਦੇ 4 ਮਹੀਨੇ ਬਾਅਦ ਨਯਨਤਾਰਾ ਸਰੋਗੇਸੀ ਰਾਹੀਂ ਮਾਂ ਬਣਨ ਤੋਂ ਬਾਅਦ ਜਾਂਚ ਕੀਤੀ ਗਈ। ਜਾਂਚ ’ਚ ਪਾਇਆ ਗਿਆ ਕਿ ਨਯਨਤਾਰਾ ਨੇ ਸਰੋਗੇਟ ਮਾਂ ਨਾਲ ਨਵੰਬਰ 2021 ਨੂੰ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਸਨ, ਜਦੋਂ ਕਿ ਜਨਵਰੀ 2022 ਵਿਚ ‘ਵਪਾਰਕ ਸਰੋਗੇਸੀ’ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਜਿਹੇ ’ਚ ਸਟਾਰ ਜੋੜੇ ਨੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਹੈ। ਹੁਣ ਦੋਵਾਂ ਨੂੰ ਤਾਮਿਲਨਾਡੂ ਸਰਕਾਰ ਤੋਂ ਕਲੀਨ ਚਿੱਟ ਮਿਲ ਗਈ ਹੈ।