ਵੱਡੀ ਖ਼ਬਰ: ਅਕਸ਼ੈ ਕੁਮਾਰ ਤੋਂ ਬਾਅਦ ''ਰਾਮ ਸੇਤੂ'' ਦੇ 45 ਕਰੂ ਮੈਂਬਰ ਕੋਰੋਨਾ ਪਾਜ਼ੇਟਿਵ

04/05/2021 10:56:12 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵੀ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਉਨ੍ਹਾਂ ਐਤਵਾਰ ਸਵੇਰੇ ਖ਼ੁਦ ਨੂੰ ਇਸ ਖ਼ਤਰਨਾਕ ਵਾਇਰਸ ਨਾਲ ਇਨਫੈਕਟਿਡ ਹੋਣ ਬਾਰੇ ਦੱਸਿਆ ਸੀ। ਹੁਣ ਖ਼ਬਰਾਂ ਹਨ ਕਿ ਅਕਸ਼ੈ ਕੁਮਾਰ ਦੀ ਅਗਲੀ ਫ਼ਿਲਮ 'ਰਾਮ ਸੇਤੂ' ਨਾਲ ਜੁੜੇ 45 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਉਥੇ ਹੀ ਅਕਸ਼ੈ ਕੁਮਾਰ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਦੱਸ ਦਈਏ ਕਿ ਹਾਲ ਹੀ 'ਚ ਅਕਸ਼ੈ ਕੁਮਾਰ ਨੇ ਮੁੰਬਈ 'ਚ ਆਪਣੀ ਅਗਲੀ ਫ਼ਿਲਮ 'ਰਾਮ ਸੇਤੂ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। 5 ਅਪ੍ਰੈਲ ਨੂੰ ਇਕ ਸ਼ਾਨਦਾਰ ਸੀਕਵੇਂਸ ਲਈ, 'ਰਾਮ ਸੇਤੂ' ਦੀ ਸ਼ੂਟਿੰਗ ਮੁੰਬਈ ਦੇ ਮੁਡ ਆਈਲੈਂਡ ਖ਼ੇਤਰ 'ਚ ਲਗਭਗ 75 ਜੂਨੀਅਰ ਕਲਾਕਾਰਾਂ ਅਤੇ ਹੋਰਾਂ ਲੋਕਾਂ ਨਾਲ ਇਕ ਵਿਸ਼ਾਲ ਸੈੱਟ 'ਤੇ ਕੀਤੀ ਜਾਣੀ ਸੀ ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਦੋ ਦਿਨ ਪਹਿਲਾਂ ਜਦੋਂ ਸਾਰਿਆਂ ਲਈ ਕੋਰੋਨਾ ਟੈਸਟ ਕੀਤਾ ਗਿਆ ਤਾਂ 75 'ਚੋਂ 45 ਵਿਅਕਤੀ ਕੋਰੋਨਾ ਪਾਜ਼ੇਟਿਵ ਪਾਏ ਗਏ।
ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸੀਨ ਇੰਪਲਾਈਜ਼ (FWICE) ਦੇ ਪ੍ਰਧਾਨ ਬੀ. ਐਨ. ਤਿਵਾੜੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅਕਸ਼ੈ ਕੁਮਾਰ ਅਤੇ ਸ਼ੂਟਿੰਗ ਨਾਲ ਜੁੜੇ 45 ਵਿਅਕਤੀਆਂ ਦੇ ਕੋਰਨਾ ਪਾਜ਼ੇਟਿਵ ਹੋਣ ਤੋਂ ਬਾਅਦ ਫਿਲਹਾਲ 'ਰਾਮ ਸੇਤੂ' ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।


ਕੀ ਸੈੱਟ 'ਤੇ ਵਰਤੀ ਗਈ ਲਾਪਰਵਾਹੀ
ਭਾਵੇਂ ਹੀ ਇਹ 45 ਲੋਕ ਸੈੱਟ ਨਾਲ ਨਹੀਂ ਜੁੜੇ ਸਨ ਪਰ ਅਕਸ਼ੈ ਤਾਂ ਸ਼ੂਟਿੰਗ ਦੌਰਾਨ ਹੀ ਕੋਰੋਨਾ ਦੀ ਚਪੇਟ 'ਚ ਆਏ ਹਨ। ਸੈੱਟ 'ਤੇ ਹੁਣ ਜਿੰਨੇ ਵੀ ਲੋਕ ਅਕਸ਼ੈ ਦੇ ਸੰਪਰਕ 'ਚ ਆਏ ਹੋਣਗੇ, ਉਨ੍ਹਾਂ ਸਾਰਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੰਭਾਨਵਾ ਸੀ। FWICE ਦੇ ਜਰਨਲ ਸੇਕੈਟਰੀ ਅਸ਼ੋਕ ਦੁਬੇ ਨੇ ਕਿਹਾ ਹੈ ਕਿ ਫ਼ਿਲਮ 'ਰਾਮ ਸੇਤੂ' ਦੇ ਸ਼ੂਟ ਦੌਰਾਨ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਗਈਆਂ। ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਸਾਡੇ ਯੂਨੀਅਰ ਆਰਟਿਸਟ ਦੇ 45 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਫ਼ਿਲਹਾਲ ਉਨ੍ਹਾਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਅਕਸ਼ੈ ਕੁਮਾਰ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
ਅਕਸ਼ੈ ਕੁਮਾਰ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਖ਼ਬਰਾਂ ਮੁਤਾਬਕ, ਅਕਸ਼ੈ ਕੁਮਾਰ ਨੂੰ ਐਤਵਾਰ ਸ਼ਾਮ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਅਦਾਕਾਰ ਨੂੰ ਮੁੰਬਈ ਦੇ ਪਵਈ ਸਥਿਤ ਹੀਰਾਨੰਦਾਨੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਥੇ ਹੀ ਹੁਣ ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ ਅਤੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਹੁਣ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਬਿਹਤਰ ਹੈ। 

ਅਕਸ਼ੈ ਨੇ ਖ਼ੁਦ ਕੀਤੀ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ
ਦੱਸ ਦਈਏ ਕਿ ਅਕਸ਼ੈ ਕੁਮਾਰ ਨੇ ਐਤਵਾਰ ਸਵੇਰੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰ ਕੇ ਖ਼ੁਦ ਦੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਬਾਰੇ ਦੱਸਿਆ ਸੀ। ਉਨ੍ਹਾਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਇਕ ਨੋਟ ਸਾਂਝਾ ਕੀਤਾ ਸੀ। ਇਸ ਨੋਟ 'ਚ ਕੋਰੋਨਾ ਪਾਜ਼ੇਟਿਵ ਆਉਣ ਸਬੰਧੀ ਜਾਣਕਾਰੀ ਦਿੱਤੀ ਅਤੇ ਆਪਣੇ ਕਰੀਬੀਆਂ ਨੂੰ ਵੀ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਜਿਹੜੇ ਬੀਤੇ ਕੁਝ ਦਿਨਾਂ 'ਚ ਉਨ੍ਹਾਂ ਦੇ ਸੰਪਰਕ 'ਚ ਆਏ ਸਨ।


ਇਹ ਸਿਤਾਰੇ ਹੋਏ ਕੋਵਿਡ ਪਾਜ਼ੇਟਿਵ
ਆਮਿਰ ਖ਼ਾਨ ਤੇ ਰਮੇਸ਼ ਤੋਂ ਇਲਾਵਾ ਹਾਲ ਹੀ 'ਚ ਕਾਰਤਿਕ ਆਰਿਅਨ, ਮਨੋਜ ਬਾਜਪਾਈ, ਰਣਬੀਰ ਕਪੂਰ, ਅਦਾਕਾਰਾ ਆਲੀਆ ਭੱਟ, ਸਤੀਸ਼ ਕੌਸ਼ਿਕ, ਸੰਗੀਤਕਾਰ ਬੱਪੀ ਲਹਿਰੀ ਵਰਗੇ ਕਈ ਕਲਾਕਾਰ ਕੋਰੋਨਾ ਦੀ ਚਪੇਟ 'ਚ ਆ ਚੁੱਕੇ ਹਨ।

ਇਹ ਸਿਤਾਰੇ ਲਗਵਾ ਚੁੱਕੇ ਹਨ ਕੋਰੋਨਾ ਟੀਕਾ
ਇਸ ਦੇ ਨਾਲ ਹੀ ਕੋਰੋਨਾ ਦੇ ਕਹਿਰ ਨੂੰ ਵੱਧਦਾ ਦੇਖ ਕੇ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਨ੍ਹਾਂ ਸਿਤਾਰਿਆਂ 'ਚ ਸਲਮਾਨ ਖ਼ਾਨ ਤੋਂ ਇਲਾਵਾ ਅਦਾਕਾਰਾ ਹੇਮਾ ਮਾਲਿਨੀ, ਅਨੁਪਮ ਖੇਰ, ਜੌਨੀ ਲੀਵਰ, ਸੈਫ ਅਲੀ ਖ਼ਾਨ, ਕਮਲ ਹਾਸਨ, ਰੋਹਿਤ ਸ਼ੈਟੀ, ਰਾਮ ਕਪੂਰ, ਸੰਜੇ ਦੱਤ ਅਤੇ ਸਤੀਸ਼ ਸ਼ਾਹ ਵਰਗੇ ਕਈ ਸਿਤਾਰੇ ਸ਼ਾਮਲ ਹਨ।


sunita

Content Editor

Related News