ਕੰਗਨਾ ਰਣੌਤ ਦਾ ਦਫ਼ਤਰ ਢਾਹੇ ਜਾਣ ਦੇ ਮਾਮਲੇ ''ਚ ਪੱਤਰਕਾਰ ਦੀ ਅਗਾਊਂ ਪਟੀਸ਼ਨ ਮਨਜ਼ੂਰ

10/17/2020 11:59:58 AM

ਮੁੰਬਈ (ਬਿਊਰੋ) : ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਅਦਾਕਾਰਾ ਕੰਗਨਾ ਰਣੌਤ ਦਾ ਦਫ਼ਤਰ ਢਾਹੇ ਜਾਣ ਦੌਰਾਨ ਰੁਕਾਵਟ ਪਾਉਣ ਅਤੇ ਸਰਕਾਰੀ ਅਫਸਰ ਨੂੰ ਡਿਊਟੀ ਤੋਂ ਰੋਕਣ ਦੇ ਮਾਮਲੇ 'ਚ ਪੱਤਰਕਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਪਿਛਲੇ ਮਹੀਨੇ ਨਗਰ ਨਿਗਮ ਨੇ ਮੁੰਬਈ ਦੇ ਖਾਰ ਇਲਾਕੇ 'ਚ ਸਥਿਤ ਅਦਾਕਾਰਾ ਦੇ ਦਫ਼ਤਰ ਨੂੰ ਢਾਹ ਦਿੱਤਾ ਸੀ।

ਇਹ ਵੀ ਪੜ੍ਹੋ : ਮਿਥੁਨ ਚੱਕਰਵਰਤੀ ਦੀ ਪਤਨੀ ਤੇ ਪੁੱਤਰ 'ਤੇ ਮਾਮਲਾ ਦਰਜ, ਰੇਪ ਤੇ ਜ਼ਬਰਨ ਗਰਭਪਾਤ ਦੇ ਲੱਗੇ ਦੋਸ਼

ਐਡੀਸ਼ਨਲ ਸੈਸ਼ਨ ਜੱਜ ਆਰ. ਐੱਮ. ਸਦਰਾਨੀ ਨੇ ਟੀ. ਵੀ. ਪੱਤਰਕਾਰ ਦੀ ਅਗਾਊਂ ਪਟੀਸ਼ਨ ਮਨਜ਼ੂਰ ਕਰ ਲਈ। ਖਾਰ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 353 (ਹਮਲਾ), 188 (ਸਰਕਾਰੀ ਅਫਸਰ ਵੱਲੋਂ ਦਿੱਤੇ ਗਏ ਆਦੇਸ਼ ਦੀ ਹੁਕਮ ਅਦੂਲੀ) ਤੇ ਬੰਬੇ ਪੁਲਸ ਐਕਟ ਦੀ ਸੰਗਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਸੀ। 

ਇਹ ਵੀ ਪੜ੍ਹੋ : ਅਫਸਾਨਾ ਤੇ ਬਾਣੀ ਸੰਧੂ ਨੇ ਨੇਹਾ ਕੱਕੜ ਤੇ ਰੋਹਨਪ੍ਰੀਤ ਦੇ ਵਿਆਹ ਦਾ ਕਾਰਡ ਕੀਤਾ ਸਾਂਝਾ, ਜਲਦ ਸ਼ੁਰੂ ਹੋਣਗੀਆਂ ਬਾਕੀ ਰਸਮਾ

ਇਸਤਗਾਸਾ ਮਾਮਲੇ ਮੁਤਾਬਕ, ਮੁਲਜ਼ਮ ਨੇ ਜਿੱਥੇ ਢਾਹੁਣ ਦੀ ਕਾਰਵਾਈ ਚੱਲ ਰਹੀ ਸੀ ਉੱਥੇ ਕੰਪਲੈਕਸ ਦੇ ਬਾਹਰ 15 ਤੋਂ 20 ਲੋਕਾਂ ਨੂੰ ਇਕੱਠੇ ਕੀਤਾ ਸੀ। ਇਸ ਸਮੂਹ ਨੇ ਨਾਅਰੇਬਾਜ਼ੀ ਕੀਤੀ ਤੇ ਪੁਲਸ ਮੁਲਾਜ਼ਮਾਂ ਨੂੰ ਆਪਣਾ ਫਰਜ਼ ਨਿਭਾਉਣ ਤੋਂ ਰੋਕਣ ਦਾ ਯਤਨ ਕੀਤਾ। ਪੱਤਰਕਾਰ ਨੇ ਦਲੀਲ ਦਿੱਤੀ ਹੈ ਕਿ ਮਾਮਲੇ 'ਚ ਧਾਰਾ 353 ਨਹੀਂ ਲਾਈ ਜਾ ਸਕਦੀ, ਕਿਉਂਕਿ ਉਨ੍ਹਾਂ ਨੇ ਕਿਸੇ ਸਰਕਾਰੀ ਮੁਲਾਜ਼ਮ 'ਤੇ ਹਮਲਾ ਨਹੀਂ ਕੀਤਾ। ਆਪਣੇ ਹੁਕਮ 'ਚ ਕੋਰਟ ਨੇ ਜ਼ਿਕਰ ਕੀਤਾ ਕਿ ਇਸਤਗਾਸਾ ਦਾ ਦੋਸ਼ ਭੀੜ ਖ਼ਿਲਾਫ਼ ਹੈ।

ਇਹ ਵੀ ਪੜ੍ਹੋ : ਡਰੱਗ ਕੇਸ 'ਚ ਵਿਵੇਕ ਓਬਰਾਏ ਦੀ ਪਤਨੀ ਨੂੰ ਮਿਲਿਆ ਨੋਟਿਸ


sunita

Content Editor sunita