ਕਿਸ ਤਰ੍ਹਾਂ ਦਾ ਦਿਖਦਾ ਹੈ Bharti Singh ਦਾ ਪੁੱਤਰ  ‘ਗੋਲਾ’?

04/27/2022 5:34:02 PM

ਮੁੰਬਈ (ਬਿਊਰੋ)– ਭਾਰਤੀ ਸਿੰਘ ਦੇ ਲਾਡਲੇ ਪ੍ਰਿੰਸ ਗੋਲਾ ਦੀ ਇਕ ਝਲਕ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਪਰ ਆਦਿਤਿਆ ਨਾਰਾਇਣ ਨੇ ਦੱਸਿਆ ਹੈ ਕਿ ਕਾਮੇਡੀਅਨ ਦਾ ਪੁੱਤਰ ਕਿਹੋ ਜਿਹਾ ਦਿਖਦਾ ਹੈ। ਕਾਮੇਡੀਅਨ ਭਾਰਤੀ ਸਿੰਘ ਨੇ ਜਦੋਂ ਦਾ ਪੁੱਤਰ ਨੂੰ ਜਨਮ ਦਿੱਤਾ ਹੈ, ਹਰ ਕੋਈ ਉਨ੍ਹਾਂ ਦੇ ਲਾਡਲੇ ਪ੍ਰਿੰਸ ਗੋਲਾ ਦੀ ਝਲਕ ਦੇਖਣ ਦਾ ਇੰਤਜ਼ਾਰ ਕਰ ਰਿਹਾ ਹੈ। ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਭਾਰਤੀ ਤੇ ਹਰਸ਼ ਦਾ ਪੁੱਤਰ ਕਿਸ ਤਰ੍ਹਾਂ ਦਾ ਦਿਖਦਾ ਹੈ। ਭਾਰਤੀ ਨੇ ਅਜੇ ਤੱਕ ਆਪਣੇ ਪੁੱਤਰ ਦਾ ਚਿਹਰਾ ਤਾਂ ਦਿਖਾਈਆ ਨਹੀਂ ਪਰ ਆਦਿਤਿਆ ਨਾਰਾਇਣ ਨੇ ਦੱਸਿਆ ਹੈ ਕਿ ਕਾਮੇਡੀਅਨ ਦਾ ਪੁੱਤਰ ਕਿਹੋ ਜਿਹਾ ਦਿਖਦਾ ਹੈ।

ਇਹ ਖ਼ਬਰ ਵੀ ਪੜ੍ਹੋ : ਕਪਿਲ ਸ਼ਰਮਾ ਦੇ ਸ਼ੋਅ ’ਚ ਨਜ਼ਰ ਆਉਣਗੇ ਹਨੀ ਸਿੰਘ ਤੇ ਗੁਰੂ ਰੰਧਾਵਾ, ਸਾਹਮਣੇ ਆਈਆਂ ਤਸਵੀਰਾਂ

ਕਿਸ ਦੀ ਤਰ੍ਹਾਂ ਦਾ ਦਿਖਦਾ ਹੈ ਭਾਰਤੀ ਦਾ ਗੋਲਾ?
ਦਰਅਸਲ ਆਦਿਤਿਆ ਨਾਰਾਇਣ ਭਾਰਤੀ ਤੇ ਹਰਸ਼ ਦੇ ਦੋਸਤ ਹਨ ਤੇ ਇਕੱਠੇ ਕੰਮ ਕਰਦੇ ਹਨ। ਆਦਿਤਿਆ ਉਨ੍ਹਾਂ ਲੱਕੀ ਲੋਕਾਂ ’ਚੋਂ ਹਨ, ਜੋ ਭਾਰਤੀ ਦੇ ਗੋਲਾ ਨੂੰ ਦੇਖ ਚੁੱਕੇ ਹਨ। ਆਦਿਤਿਆ ਨੇ ਦੱਸਿਆ ਹੈ ਕਿ ਭਾਰਤੀ ਨੂੰ ਉਹ ਆਪਣੀ ਭੈਣ ਤੇ ਹਰਸ਼ ਨੂੰ ਆਪਣਾ ਭਰਾ ਮੰਨਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਸ ਦੀ ਧੀ ਤੇ ਭਾਰਤੀ ਦੇ ਪੁੱਤਰ ’ਚ ਸਿਰਫ਼ 40 ਦਿਨਾ ਦਾ ਹੀ ਗੈਪ ਹੈ। ਆਦਿਤਿਆ ਦੀ ਧੀ 24 ਫਰਵਰੀ ਨੂੰ ਹੋਈ ਸੀ, ਜਦਕਿ ਭਾਰਤੀ ਤੇ ਹਰਸ਼ ਦਾ ਪੁੱਤਰ 3 ਅਪ੍ਰੈਲ ਨੂੰ ਹੋਇਆ ਸੀ। ਆਦਿਤਿਅ ਨੇ ਕਿਹਾ ਕਿ ਜਦੋਂ ਵੀ ਉਹ ਇਕ-ਦੂਸਰੇ ਨਾਲ ਮਿਲਦੇ ਹਨ ਤਾਂ ਆਪਣੇ ਬੱਚਿਆ ਬਾਰੇ ਗੱਲਾਂ ਕਰਦੇ ਹਨ।

ਕਿਊਟ ਹੈ ਭਾਰਤੀ ਦਾ ਗੋਲਾ
ਆਦਿਤਿਅ ਨੇ ਦੱਸਿਆ ਭਾਰਤੀ ਤੇ ਹਰਸ਼ ਜਦੋਂ ਵੀ ਮਿਲਦੇ ਹਨ ਤਾਂ ਉਹ ਗੋਲਾ ਦੀਆਂ ਵੀਡੀਓਜ਼ ਦਿਖਾਉਂਦੇ ਹਨ। ਗੋਲਾ ਕਿਊਟ ਲੱਗਦਾ ਹੈ ਤੇ ਹੁਣ ਤੱਕ ਉਸ ਦੇ ਆਈਬਰੋ ਨਹੀਂ ਆਏ। ਇਹ ਗੱਲ ਸੁਣਦਿਆਂ ਹੀ ਪ੍ਰਸ਼ੰਸਕ ਉਨ੍ਹਾਂ ਦੇ ਪੁੱਤਰ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਭਾਰਤੀ ਤੇ ਹਰਸ਼ ਆਪਣੇ ਪੁੱਤਰ ਨੂੰ ਗੋਲਾ ਕਹਿੰਦੇ ਹਨ ਕਿਉਂਕਿ ਉਹ ਗੋਲੂ-ਮੋਲੂ ਤੇ ਬੇਹੱਦ ਕਿਊਟ ਹੈ। ਹੁਣ ਦੇਖਦੇ ਹਾਂ ਕਿ ਭਾਰਤੀ ਕਦੋਂ ਆਪਣੇ ਪੁੱਤਰ ਦਾ ਚਿਹਰਾ ਦਿਖਾਉਂਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News