ਦੁਨੀਆ ਦੀ ਮੋਸਟ ਅਵੇਟਿਡ ਫ਼ਿਲਮ ''ਆਦਿਪੁਰਸ਼'' ਦਾ ਟਰੇਲਰ ਰਿਲੀਜ਼

05/10/2023 3:26:50 PM

ਮੁੰਬਈ (ਬਿਊਰੋ) - ਦੁਨੀਆ ਦੀ ਮੋਸਟ ਅਵੇਟਿਡ ਫ਼ਿਲਮ ‘ਆਦਿਪੁਰਸ਼’ ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਦਰਸ਼ਕ ਇਸ ਫ਼ਿਲਮ ਦੇ 16 ਜੂਨ ਨੂੰ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੈਨ-ਇੰਡੀਆ ਸਟਾਰ ਪ੍ਰਭਾਸ, ਸੈਫ ਅਲੀ ਖ਼ਾਨ, ਕ੍ਰਿਤੀ ਸੈਨਨ, ਸੰਨੀ ਸਿੰਘ, ਦੇਵਦੱਤ ਨਾਗ, ਓਮ ਰਾਉਤ ਦੁਆਰਾ ਨਿਰਦੇਸ਼ਿਤ ਤੇ ਵਿਪੁਲ, ਭੂਸ਼ਣ ਕੁਮਾਰ ਦੁਆਰਾ ਨਿਰਮਿਤ, ਇਹ ਮਹਾਕਾਵਿ ਦਰਸ਼ਕਾਂ ਨੂੰ ਜ਼ਿੰਦਗੀ ਭਰ ਦੇ ਸਫ਼ਰ ’ਤੇ ਲੈ ਜਾਣ ਦਾ ਵਾਅਦਾ ਕਰਦਾ ਹੈ।

ਫ਼ਿਲਮ ਦੇ ਟਰੇਲਰ ਨੂੰ ਪਹਿਲੀ ਵਾਰੀ ਹੈਦਰਾਬਾਦ ’ਚ ਵਿਸ਼ੇਸ਼ ਤੌਰ ’ਤੇ ਪ੍ਰਭਾਸ ਦੇ ਪ੍ਰਸ਼ੰਸਕਾਂ ਲਈ ਦਿਖਾਇਆ ਗਿਆ। ਇਸ ਤੋਂ ਬਾਅਦ ਮੁੰਬਈ 'ਚ ਇਕ ਸ਼ਾਨਦਾਰ ਲਾਂਚ ਇਵੈਂਟ, ਜਿਸ ’ਚ ਸਟਾਰਕਾਸਟ, ਨਿਰਦੇਸ਼ਕ ਤੇ ਨਿਰਮਾਤਾ ਸ਼ਾਮਲ ਹੋਏ। ਟਰੇਲਰ ਨੂੰ ਦੁਨੀਆ ਭਰ ਦੇ 70 ਦੇਸ਼ਾਂ ’ਚ ਰਿਲੀਜ਼ ਕੀਤਾ ਗਿਆ ਤੇ ਇਸ ਨੂੰ ਅਸਲ ’ਚ ਇਕ ਵਿਸ਼ਵ ਤਿਉਹਾਰ ’ਚ ਬਦਲ ਦਿੱਤਾ। 

ਦੱਸਣਯੋਗ ਹੈ ਕਿ ‘ਆਦਿਪੁਰਸ਼’ ਦਾ ਟਰੇਲਰ ਲੋਕਾਂ ਲਈ ਬਹੁਤ ਖ਼ਾਸ ਹੈ, ਜਿਸ ’ਚ ਖੂਬਸੂਰਤ ਵਿਜ਼ੂਅਲ, ਸ਼ਾਨਦਾਰ ਸੀਨ ਤੇ ਸ਼ਾਨਦਾਰ ਕਲਾਕਾਰ ਹਨ। ਇਹ ਫ਼ਿਲਮ 16 ਜੂਨ, 2023 ਨੂੰ ਵਿਸ਼ਵ ਪੱਧਰ ’ਤੇ ਰਿਲੀਜ਼ ਹੋਵੇਗੀ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News