ਇਜ਼ਰਾਈਲ-ਫਿਲਸਤੀਨ ਦੇ ਖ਼ੂਨੀ ਖੇਡ ’ਚ ਅਦਾਕਾਰਾ ਨੂੰ ਲੱਗੀ ਗੋਲੀ, ਬਿਆਨ ਕੀਤਾ ਦਰਦ

Thursday, May 13, 2021 - 04:32 PM (IST)

ਇਜ਼ਰਾਈਲ-ਫਿਲਸਤੀਨ ਦੇ ਖ਼ੂਨੀ ਖੇਡ ’ਚ ਅਦਾਕਾਰਾ ਨੂੰ ਲੱਗੀ ਗੋਲੀ, ਬਿਆਨ ਕੀਤਾ ਦਰਦ

ਮੁੰਬਈ (ਬਿਊਰੋ)– ਇਜ਼ਰਾਈਲ ਤੇ ਫਿਲਸਤੀਨ ਵਿਚਾਲੇ ਖ਼ੂਨੀ ਯੁੱਧ ਲਗਾਤਾਰ ਤੇਜ਼ ਹੋ ਰਿਹਾ ਹੈ। ਇਸ ਦੌਰਾਨ ਫਿਲਸਤੀਨੀ ਅਦਾਕਾਰਾ ਮੈਸਾ ਅਬਦ ਇਲਾਹਦੀ, ਜੋ ਕਿ ਹਾਇਫਾ ਸ਼ਹਿਰ ’ਚ ਸ਼ਾਂਤਮਈ ਪ੍ਰਦਰਸ਼ਨ ’ਚ ਸ਼ਾਮਲ ਸੀ, ਨੂੰ ਇਜ਼ਰਾਈਲੀ ਪੁਲਸ ਨੇ ਕਥਿਤ ਤੌਰ ’ਤੇ ਗੋਲੀ ਮਾਰ ਦਿੱਤੀ ਸੀ। ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਉਸ ਨੇ ਦਾਅਵਾ ਕੀਤਾ ਕਿ ਇਜ਼ਰਾਈਲੀ ਪੁਲਸ ਨੇ ਉਸ ਦੀ ਲੱਤ ’ਤੇ ਗੋਲੀ ਮਾਰ ਦਿੱਤੀ ਪਰ ਉਹ ਹੁਣ ਇਸ ਤੋਂ ਠੀਕ ਹੋ ਗਈ ਹੈ। ਪ੍ਰਦਰਸ਼ਨ ਤੋਂ ਥੋੜ੍ਹੀ ਦੇਰ ਬਾਅਦ ਅਦਾਕਾਰਾ ਨੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਕੀਤਾ, ਜੋ ਉਸ ਦੀ ਮਦਦ ਲਈ ਅੱਗੇ ਆਏ ਤੇ ਉਸ ਦੀ ਦੇਖਭਾਲ ਕੀਤੀ।

ਅਦਾਕਾਰਾ ਨੇ ਪੋਸਟ ’ਚ ਇਹ ਵੀ ਦੱਸਿਆ ਕਿ ਉਸ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਆਪਣੀ ਜ਼ਿੰਦਗੀ ’ਚ ਅਜਿਹੀ ਪੋਸਟ ਲਿਖ ਦੇਵੇਗੀ। ਆਪਣੇ ਲੋਕਾਂ ਨਾਲ ਪੋਸਟ ਸਾਂਝੀ ਕਰਦਿਆਂ ਉਸ ਨੇ ਦੱਸਿਆ ਕਿ ਉਸ ਨੂੰ ਕਿੰਨਾ ਬੁਰਾ ਲੱਗ ਰਿਹਾ ਹੈ। ਉਹ ਜਾਣਦੀ ਹੈ ਕਿ ਉਸ ਦੇ ਆਪਣੇ ਲੋਕ ਇਸ ਤੋਂ ਵੀ ਜ਼ਿਆਦਾ ਦੁਖੀ ਹਨ ਤੇ ਇਸ ਦਾ ਸਾਹਮਣਾ ਕਰ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Maisa Abd Elhadi (@maisaabdelhadi)

ਮੈਸਾ ਨੇ ਲਿਖਿਆ, ‘ਐਤਵਾਰ ਨੂੰ ਮੈਂ ਇਕ ਸ਼ਾਂਤਮਈ ਪ੍ਰਦਰਸ਼ਨ ’ਚ ਹਿੱਸਾ ਲਿਆ, ਜਿਥੇ ਅਸੀਂ ਸਾਰੇ ਇਕੱਠੇ ਗਾ ਰਹੇ ਸੀ, ਆਪਣੀ ਆਵਾਜ਼ ਦੀ ਤਾਕਤ ’ਤੇ ਆਪਣਾ ਗੁੱਸਾ ਜ਼ਾਹਿਰ ਕਰਦੇ ਹੋਏ। ਮੈਂ ਖ਼ੁਦ ਉਥੇ ਗੀਤ ਗਾ ਰਹੀ ਸੀ ਤੇ ਉਥੇ ਹੋ ਰਹੇ ਇਵੈਂਟਸ ਨੂੰ ਸ਼ੂਟ ਕਰ ਰਹੀ ਸੀ।’

ਇਹ ਖ਼ਬਰ ਵੀ ਪੜ੍ਹੋ : ਖ਼ਾਲਸਾ ਏਡ ਨਾਲ ਮਿਲ ਪਰਮੀਸ਼ ਵਰਮਾ ਕੋਰੋਨਾ ਮਰੀਜ਼ਾਂ ਦੀ ਕਰਨਗੇ ਸੇਵਾ, ਵੀਡੀਓ ਕੀਤੀ ਸਾਂਝੀ

ਮੈਸਾ ਨੇ ਅੱਗੇ ਲਿਖਿਆ, ‘ਪ੍ਰਦਰਸ਼ਨ ਤੋਂ ਠੀਕ ਬਾਅਦ ਹੀ ਇਕ ਫੌਜੀ ਨੇ ਗ੍ਰੇਨੇਡਜ਼ (ਬਾਰੂਦ ਦੇ ਗੋਲੇ) ਤੇ ਗੈਸ ਗ੍ਰੇਨੇਡ (ਗੈਸ ਦੇ ਗੋਲੇ) ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਚੀਜ਼ਾਂ ਵਧ ਰਹੀਆਂ ਹਨ। ਮੈਂ ਸੜਕ ਕੰਢੇ ਖੜ੍ਹੀ ਸੀ, ਜੋ ਮੈਨੂੰ ਸੁਰੱਖਿਅਤ ਲੱਗਦਾ ਸੀ। ਮੈਂ ਇਕੱਲੀ ਸੀ ਤੇ ਮੇਰੀ ਪਿੱਠ ਫੌਜੀ ਦੇ ਪਿਛਲੇ ਪਾਸੇ ਸੀ। ਬਹਾਈ ਗਾਰਡਨ ’ਚ ਫਿਲਸਤੀਨੀ ਝੰਡੇ ਨੂੰ ਸ਼ੂਟ ਕਰ ਰਹੀ ਸੀ ਤੇ ਮੈਂ ਕਿਸੇ ਨੂੰ ਡਰਾ ਨਹੀਂ ਰਹੀ ਸੀ।’

ਮੱਸਾ ਨੇ ਲਿਖਿਆ, ‘ਮੈਂ ਆਪਣੀ ਕਾਰ ਵੱਲ ਵਧੀ ਤੇ ਮੈਂ ਆਪਣੇ ਨੇੜੇ ਬੰਬ ਫਟਣ ਦੀ ਆਵਾਜ਼ ਸੁਣੀ। ਮੈਂ ਮਹਿਸੂਸ ਕੀਤਾ ਕਿ ਮੇਰੀ ਜੀਨਸ ਫੱਟ ਗਈ ਸੀ। ਇਹ ਪਹਿਲੀ ਗੱਲ ਸੀ, ਜਿਸ ਨੂੰ ਮੈਂ ਮਹਿਸੂਸ ਕੀਤਾ। ਮੈਂ ਅੱਗੇ ਤੁਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਨਹੀਂ ਚੱਲ ਸਕੀ। ਮੈਂ ਵੇਖਿਆ ਕਿ ਮੇਰੀ ਲੱਤ ’ਚੋਂ ਖ਼ੂਨ ਵਹਿ ਰਿਹਾ ਹੈ ਤੇ ਮੇਰੀ ਚਮੜੀ ਬਾਹਰ ਆ ਗਈ ਹੈ। ਇਕ ਛੋਟਾ ਮੁੰਡਾ ਮੇਰੇ ਕੋਲ ਖੜ੍ਹਾ ਸੀ। ਉਹ ਮੇਰੇ ਕੋਲ ਆਇਆ, ਜਿਸ ਦੀ ਮਦਦ ਨਾਲ ਮੈਂ ਤੁਰ ਸਕੀ।’

ਇਹ ਖ਼ਬਰ ਵੀ ਪੜ੍ਹੋ : ਸ਼ਵੇਤਾ ਤਿਵਾਰੀ ਤੇ ਪਤੀ ਅਭਿਨਵ ਕੋਹਲੀ ਦੀ ਲੜਾਈ ’ਤੇ ਮਹਿਲਾ ਕਮਿਸ਼ਨ ਸਖ਼ਤ, DGP ਨੂੰ ਕੀਤੀ ਦਖ਼ਲ ਦੇਣ ਦੀ ਮੰਗ

ਮੀਸਾ ਲਿਖਦੀ ਹੈ, ‘ਮੈਂ ਹੈਰਾਨ ਸੀ ਕਿ ਮੇਰੇ ਨਾਲ ਅਚਾਨਕ ਕੀ ਹੋਇਆ? ਮੈਂ ਮਹਿਸੂਸ ਕੀਤਾ ਕਿ ਉਸ ਨੇ ਮੇਰੀ ਲੱਤ ’ਤੇ ਗੋਲੀ ਮਾਰੀ ਕਿਉਂਕਿ ਲੱਤ ਦੀ ਸਥਿਤੀ ਬਹੁਤ ਖਰਾਬ ਲੱਗ ਰਹੀ ਸੀ। ਮੈਂ ਨਹੀਂ ਜਾਣ ਸਕਦੀ ਸੀ ਕਿ ਇਹ ਸਟੰਟ ਗ੍ਰੇਨੇਡ ਸੀ ਜਾਂ ਕੋਈ ਹੋਰ ਚੀਜ਼। ਮੈਨੂੰ ਪਤਾ ਹੈ ਕਿ ਮੈਂ ਦਰਦ ਨਾਲ ਚੀਕ ਰਹੀ ਸੀ। ਮੈਂ ਪੈਰਾਂ ਦੀ ਹਾਲਤ ਵੇਖ ਕੇ ਪ੍ਰੇਸ਼ਾਨ ਹੋ ਰਹੀ ਸੀ। ਸਾਰੇ ਜਵਾਨ ਮੁੰਡੇ-ਕੁੜੀਆਂ ਇਜ਼ਰਾਈਲੀ ਫੌਜ ਦੇ ਸਾਹਮਣੇ ਚੀਕ ਰਹੇ ਸਨ ਤੇ ਮੈਂ ਉਨ੍ਹਾਂ ਦੇ ਸਾਹਮਣੇ ਦਰਦ ਨਾਲ ਚੀਕ ਰਹੀ ਸੀ। ਲੋਕ ਮੈਨੂੰ ਬਚਾਉਣ ਲਈ ਆਏ। ਮੈਨੂੰ ਸ਼ੋਅ ਤੋਂ ਦੂਰ ਕਰ ਦਿੱਤਾ।’

ਮੈਸਾ ਨੇ ਲਿਖਿਆ, ‘ਮੇਰਾ ਇਕ ਨੇੜਲੀ ਪਾਰਕ ’ਚ ਇਲਾਜ ਕੀਤਾ ਗਿਆ। ਉਨ੍ਹਾਂ ਲੋਕਾਂ ’ਚ ਇਕ ਪੈਰਾ ਮੈਡੀਕਲ ਵੀ ਸੀ, ਜਿਸ ਨੇ ਮੇਰੀ ਲੱਤ ਦਾ ਲਹੂ ਬੰਦ ਕਰ ਦਿੱਤਾ। ਲੜਕੇ ਤੇ ਲੜਕੀਆਂ ਨੇ ਇਕ ਐਂਬੂਲੈਂਸ ਬੁਲਾ ਲਈ, ਜੋ ਅੱਧੇ ਘੰਟੇ ਬਾਅਦ ਆਈ। ਪੁਲਸ ਉਸ ਜਗ੍ਹਾ ’ਤੇ ਕਿਸੇ ਨੂੰ ਆਉਣ ਨਹੀਂ ਦੇ ਰਹੀ ਸੀ ਤੇ ਵਿਰੋਧ ਪ੍ਰਦਰਸ਼ਨ ’ਚ ਜ਼ਖ਼ਮੀ ਲੋਕਾਂ ਦੀ ਸੇਵਾ ’ਚ ਲੱਗੀ ਹੋਈ ਸੀ। ਪੁਲਸ ਕਿਸੇ ਵੀ ਫਿਲਸਤੀਨੀ ਨੂੰ ਮਾਰਨ ਤੋਂ ਪਿੱਛੇ ਨਹੀਂ ਹਟੀ।’

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News