ਅਦਾਕਾਰਾ ਰਸ਼ਮਿਕਾ ਮੰਡਾਨਾ ਬਣੀ ''CMF by Nothing'' ਬ੍ਰਾਂਡ ਦੀ ਅੰਬੈਸਡਰ

Friday, Jul 05, 2024 - 11:08 AM (IST)

ਅਦਾਕਾਰਾ ਰਸ਼ਮਿਕਾ ਮੰਡਾਨਾ ਬਣੀ ''CMF by Nothing'' ਬ੍ਰਾਂਡ ਦੀ ਅੰਬੈਸਡਰ

ਮੁੰਬਈ- ਅਦਾਕਾਰਾ ਰਸ਼ਮਿਕਾ ਮੰਡਾਨਾ ਸਿਰਫ਼ ਆਪਣੇ ਕੰਮ ਲਈ ਹੀ ਨਹੀਂ ਸਗੋਂ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ। ਇਸ ਕਾਰਨ ਉਸ ਨੂੰ ਨੈਸ਼ਨਲ ਕ੍ਰਸ਼ ਵੀ ਕਿਹਾ ਜਾਂਦਾ ਹੈ। ਹੁਣ ਹਾਲ ਹੀ 'ਚ ਇਹ ਮਸ਼ਹੂਰ ਅਦਾਕਾਰਾ CMF ਪ੍ਰੋਡਕਟ ਦੀ ਬ੍ਰਾਂਡ ਅੰਬੈਸਡਰ ਬਣ ਗਈ ਹੈ। ਲੰਡਨ ਸਥਿਤ ਟੈਕਨਾਲੋਜੀ ਕੰਪਨੀ Nothing ਦੇ ਉਪ-ਬ੍ਰਾਂਡ CMF ਨੇ ਭਾਰਤੀ ਫ਼ਿਲਮ ਅਦਾਕਾਰਾ ਰਸ਼ਮਿਕਾ ਮੰਡਾਨਾ ਨਾਲ ਆਪਣੀ ਭਾਈਵਾਲੀ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ- 'ਅਨੰਤ-ਰਾਧਿਕਾ ਮਰਚੈਂਟ ਦੀ ਮਾਮੇਰੂ ਸੇਰੇਮਨੀ 'ਤੇ ਪ੍ਰੇਮੀ ਨਾਲ ਪੁੱਜੀ ਜਾਹਨਵੀ ਕਪੂਰ

'Nothing' ਇੰਡੀਆ ਦੇ ਪ੍ਰੈਜ਼ੀਡੈਂਟ  ਵਿਸ਼ਾਲ ਭੋਲਾ ਨੇ ਕਿਹਾ, “ਅਸੀਂ CMF ਪਰਿਵਾਰ 'ਚ ਰਸ਼ਮੀਕਾ ਮੰਡਾਨਾ ਦਾ ਸੁਆਗਤ ਕਰਦੇ ਹੋਏ ਬਹੁਤ ਖੁਸ਼ ਹਾਂ। 'CMF by Nothing' ਰੋਜ਼ਾਨਾ ਦੇ ਤਜ਼ਰਬਿਆਂ ਨੂੰ ਵਧਾਉਣ ਲਈ ਸੁੰਦਰ, ਕਾਰਜਸ਼ੀਲ ਅਤੇ ਵਿਚਾਰਸ਼ੀਲ ਉਪਕਰਣ ਬਣਾਉਣ ਦੇ ਸਾਡੇ ਦਰਸ਼ਨ ਨੂੰ ਦਰਸਾਉਂਦਾ ਹੈ। ਸਾਡਾ ਮੰਨਣਾ ਹੈ ਕਿ ਤਕਨਾਲੋਜੀ ਨਾ ਸਿਰਫ਼ ਨਵੀਨਤਾਕਾਰੀ ਹੋਣੀ ਚਾਹੀਦੀ ਹੈ, ਸਗੋਂ ਸਾਨੂੰ ਖੁਸ਼ ਕਰਨ ਅਤੇ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇੱਕ ਸਰੋਤ ਹੋਣਾ ਚਾਹੀਦਾ ਹੈ।ਰਸ਼ਮੀਕਾ ਮੰਡਾਨਾ ਦੀ ਗਤੀਸ਼ੀਲ ਅਤੇ ਜੀਵੰਤ ਸ਼ਖਸੀਅਤ ਦੇ ਨਾਲ-ਨਾਲ ਉਸ ਦੇ ਕੰਮ ਪ੍ਰਤੀ ਸਮਰਪਣ ਨੇ ਉਸ ਨੂੰ 'CMF By Nothing' ਲਈ ਪਹਿਲੀ ਪਸੰਦ ਬਣਾ ਦਿੱਤਾ। ਇਸ ਲਈ ਅਸੀਂ ਆਪਣੇ ਬ੍ਰਾਂਡ ਦੀ ਨੁਮਾਇੰਦਗੀ ਕਰਨ ਅਤੇ ਗਾਹਕਾਂ ਨੂੰ ਪ੍ਰੇਰਿਤ ਕਰਨ ਲਈ ਰਸ਼ਮਿਕਾ ਬਹੁਤ ਉਤਸ਼ਾਹਿਤ ਹਾਂ।"

ਇਹ ਵੀ ਪੜ੍ਹੋ- ਵਿਵੇਕ ਓਬਰਾਏ ਹੋਏ Bollywood Politics ਦਾ ਸ਼ਿਕਾਰ, ਅਦਾਕਾਰ ਨੇ ਕੀਤੇ ਕਈ ਵੱਡੇ ਖੁਲਾਸੇ

ਅਜਿਹੇ 'ਚ ਰਸ਼ਮਿਕਾ ਹੁਣ ਕੰਪਨੀ ਦੇ ਡਿਜੀਟਲ, ਪ੍ਰਿੰਟ ਅਤੇ ਟੀ.ਵੀ.ਸੀ. ਮੁਹਿੰਮਾਂ 'ਚ ਬ੍ਰਾਂਡ ਅੰਬੈਸਡਰ ਦੇ ਰੂਪ 'ਚ ਨਜ਼ਰ ਆਵੇਗੀ। ਇੱਥੇ ਉਹ CMF ਪ੍ਰੋਡਕਟਾਂ ਦੀ ਨਵੀਨਤਾਕਾਰੀ ਭਾਵਨਾ ਅਤੇ ਸਟਾਈਲਿਸ਼ ਲੁੱਕ ਨੂੰ ਇੱਕ ਵੱਖਰੇ ਅੰਦਾਜ਼ 'ਚ ਪੇਸ਼ ਕਰੇਗੀ।


author

Priyanka

Content Editor

Related News