ਆਪਣੀ ਨਵੀਂ ਫ਼ਿਲਮ ’ਚ ਨੇਹਾ ਧੂਪੀਆ ਨਿਭਾਏਗੀ ਪੁਲਸ ਅਧਿਕਾਰੀ ਦਾ ਕਿਰਦਾਰ, ਸਾਹਮਣੇ ਆਈ ਪਹਿਲੀ ਝਲਕ

Saturday, Mar 20, 2021 - 05:04 PM (IST)

ਆਪਣੀ ਨਵੀਂ ਫ਼ਿਲਮ ’ਚ ਨੇਹਾ ਧੂਪੀਆ ਨਿਭਾਏਗੀ ਪੁਲਸ ਅਧਿਕਾਰੀ ਦਾ ਕਿਰਦਾਰ, ਸਾਹਮਣੇ ਆਈ ਪਹਿਲੀ ਝਲਕ

ਮੁੰਬਈ: ਡਾਇਰੈਕਟਰ-ਟੂ-ਡਿਜ਼ੀਟਲ ਥ੍ਰੀਲਰ ‘A Thursday’ ਨਾਲ ਅਦਾਕਾਰਾ ਨੇਹਾ ਧੂਪੀਆ ਦੀ ਲੁੱਕ ਰਿਲੀਜ਼ ਕੀਤੀ ਗਈ ਹੈ। ਆਰ.ਐੱਸ.ਵੀ.ਪੀ. ਮੂਵੀਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਨੇਹਾ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਦੇ ਨਾਲ ਕੈਪਸ਼ਨ ’ਚ ਲਿਖਿਆ ਕਿ ‘ਸ਼ਹਿਰ ’ਚ ਇਕ ਨਵੀਂ ਕਾਪ ਆਈ ਹੈ, ਏ.ਸੀ.ਪੀ ਅਲਵਾਰੇਜ ਦੇ ਕਿਰਦਾਰ ’ਚ ਅਦਾਕਾਰਾ ਨੇਹਾ ਧੂਪੀਆ।
ਨੇਹਾ ਦੀ ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ’ਚ ਉਹ ਪੈਂਟ, ਸ਼ਰਟ ਅਤੇ ਬਲੇਜ਼ਰ ’ਚ ਆਪਣੇ ਕਿਰਦਾਰ ਦੇ ਲਈ ਇਕਦਮ ਪਰਫੈਕਟ ਦਿਖਾਈ ਦੇ ਰਹੀ ਹੈ। ਨੇਹਾ ਨੇ ਆਪਣੇ ਕਿਰਦਾਰ ਨੂੰ ਰੋਲ ਕੀਤੀ ਹੋਈ ਸਲੀਵਸ, ਐਵੀਏਟਰਸ ਅਤੇ ਉੱਪਰ ਬੰਨ੍ਹੇ ਵਾਲ਼ਾਂ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਬੇਹਜਾਦ ਖੰਬਾਟਾ ਨੇ ਕੀਤਾ ਹੈ। 

 
 
 
 
 
 
 
 
 
 
 
 
 
 
 

A post shared by RSVP Movies (@rsvpmovies)


ਦੱਸ ਦੇਈਏ ਕਿ ਇਸ ਫ਼ਿਲਮ ’ਚ ਅਦਾਕਾਰਾ ਯਾਮੀ ਗੌਤਮ ਵੀ ਕੰਮ ਕਰ ਰਹੀ ਹੈ। ਯਾਮੀ ਪਹਿਲੀ ਵਾਰ ਇਸ ’ਚ ਇਕ ਗ੍ਰੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ’ਚ ਉਹ ਇਕ ਪਲੇਅ ਸਕੂਲ ਟੀਚਰ ਦਾ ਕਿਰਦਾਰ ਨਿਭਾ ਰਹੀ ਹੈ ਜੋ 16 ਬੱਚਿਆਂ ਨੂੰ ਬੰਦੀ ਬਣਾ ਲੈਂਦੀ ਹੈ।
ਨੇਹਾ ਅਤੇ ਯਾਮੀ ਦੇ ਨਾਲ ਇਸ ਫ਼ਿਲਮ ’ਚ ਅਦਾਕਾਰਾ ਡਿੰਪਲ ਕਪਾਡੀਆ, ਅਤੁਲ ਕੁਲਕਰਣੀ, ਮਾਇਆ ਸਰਾਓ ਵਰਗੇ ਕਈ ਸਿਤਾਰੇ ਨਜ਼ਰ ਆਉਣਗੇ। ਵਰਣਨਯੋਗ ਹੈ ਕਿ ਆਰ.ਐੱਸ.ਵੀ.ਪੀ. ਅਤੇ ਬਲਿਊ ਮੰਕੀ ਫ਼ਿਲਮਸ ਦੇ ਰਾਹੀਂ ਨਿਰਮਿਤ ‘A Thursday’ 2021 ’ਚ ਡਿਜ਼ੀਟਲ ਰੂਪ ਨਾਲ ਰਿਲੀਜ਼ ਹੋਵੇਗੀ। ਫ਼ਿਲਮ ਦੀ ਸ਼ੂਟਿੰਗ ਹਾਲ ਹੀ ’ਚ ਸ਼ੁਰੂ ਹੋਈ ਹੈ। 


author

Aarti dhillon

Content Editor

Related News