ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਕਿਮ ਸ਼ਰਮਾ ਤੇ ਲਿਏਂਡਰ ਪੇਸ, ਤਸਵੀਰਾਂ ਵਾਇਰਲ

Friday, Dec 10, 2021 - 12:21 PM (IST)

ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਕਿਮ ਸ਼ਰਮਾ ਤੇ ਲਿਏਂਡਰ ਪੇਸ, ਤਸਵੀਰਾਂ ਵਾਇਰਲ

ਮੁੰਬਈ- ਬਾਲੀਵੁੱਡ ਅਦਾਕਾਰਾ ਕਿਮ ਸ਼ਰਮਾ ਅਤੇ ਸਾਬਕਾ ਟੈਨਿਸ ਖਿਡਾਰੀ ਲਿਏਂਡਰ ਪੇਸ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜੀ ਹਾਂ ਦੋਵੇਂ ਇਸ ਸਮੇਂ ਅੰਮ੍ਰਿਤਸਰ ‘ਚ ਹਨ। ਅੰਮ੍ਰਿਤਸਰ ਪਹੁੰਚ ਕੇ ਸਭ ਤੋਂ ਪਹਿਲਾਂ ਦੋਵੇਂ  ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।

PunjabKesari
ਕਿਮ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਸਮੇਂ ਪਹਿਲਾਂ ਹੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਗੁਰੂ ਘਰ ‘ਚ ਮੱਥਾ ਟੇਕਿਆ ਅਤੇ ਪਰਮਾਤਮਾ ਦੀਆਂ ਖੁਸ਼ੀਆਂ ਅਤੇ ਅਸੀਸਾਂ ਲਈਆਂ ਅਤੇ ਗੁਰੂ ਦੀ ਬਾਣੀ ਅਤੇ ਕੀਰਤਨ ਦਾ ਅਨੰਦ ਲਿਆ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਮੈਂ ਅਜੇ ਤੱਕ ਹੋਰ ਕਿਤੇ ਵੀ ਅਜਿਹਾ ਮਹਿਸੂਸ ਨਹੀਂ ਕੀਤਾ ਹੈ। ਹਰਿਮੰਦਰ ਸਾਹਿਬ ਵਾਪਸ ਆਉਣ ਅਤੇ ਮੱਥਾ ਟੇਕਣਾ ਸਦਾ ਬਹੁਤ ਵੱਡੀ ਅਸੀਸ ਹੈ...ਵਾਹਿਗੁਰੂ’।

PunjabKesari
ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿਮ ਨੇ ਕਰੀਮ ਰੰਗ ਦਾ ਪਜਾਮੀ ਸੂਟ ਪਾਇਆ ਹੋਇਆ ਅਤੇ ਸਿਰ ਨੂੰ ਸਟਾਈਲਿਸ਼ ਟਰਬਨ ਸਟਾਈਲ ਦੇ ਨਾਲ ਢੱਕਿਆ ਹੋਇਆ ਹੈ। ਉੱਧਰ ਲਿਏਂਡਰ ਪੇਸ ਨੇ ਵੀ ਕੁੜਤਾ ਪਜਾਮਾ ਪਾਇਆ ਹੋਇਆ ਅਤੇ ਸਿਰ ਢੱਕਿਆ ਹੋਇਆ ਹੈ। ਦੱਸ ਦਈਏ ਇਸੇ ਸਾਲ ਦੋਵਾਂ ਨੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ। ਕਿਮ ਸ਼ਰਮਾ ਨੇ ਲਿਏਂਡਰ ਪੇਸ ਨਾਲ ਰਿਸ਼ਤਾ ਕਬੂਲਦੇ ਹੋਏ ਬਹੁਤ ਹੀ ਰੋਮਾਂਟਿਕ ਅੰਦਾਜ਼ 'ਚ ਇਕ ਤਸਵੀਰ ਸਾਂਝੀ ਕੀਤੀ ਸੀ।

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਿਮ ਸ਼ਰਮਾ ਹਰਸ਼ਵਰਧਨ ਰਾਣੇ ਅਤੇ ਯੁਵਰਾਜ ਸਿੰਘ ਨੂੰ ਡੇਟ ਕਰ ਚੁੱਕੀ ਹੈ। ਅਦਾਕਾਰਾ ਕਿਮ ਸ਼ਰਮਾ ਨੇ 'ਮੋਹਬਤੇ' ਦੇ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਈ ਹੋਰ ਫ਼ਿਲਮਾਂ ਚ ਵੀ ਨਜ਼ਰ ਆਈ। ਪਰ ਉਨ੍ਹਾਂ ਦੀ ਫ਼ਿਲਮ ਵੱਡੇ ਪਰਦੇ ਉੱਤੇ ਕੁਝ ਜ਼ਿਆਦਾ ਕਮਾਲ ਨਹੀਂ ਦਿਖਾ ਪਾਈ। ਕਿਮ ਸ਼ਰਮਾ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੁਰਖੀਆਂ ਚ ਬਣੀ ਰਹੀ ਹੈ।


author

Aarti dhillon

Content Editor

Related News