ਕੋਰੋਨਾ ਵੈਕਸੀਨੇਸ਼ਨ ਨੂੰ ਲੈ ਕੇ ਗੀਤਾ ਬਸਰਾ ਦੀ ਗਰਭਵਤੀ ਬੀਬੀਆਂ ਨੂੰ ਅਪੀਲ, ਕਿਹਾ-'ਕੋਈ ਰਿਸਕ ਨਾ ਲਵੋ'
Wednesday, May 26, 2021 - 11:00 AM (IST)

ਮੁੰਬਈ (ਬਿਊਰੋ)- ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਅਦਾਕਾਰਾ ਗੀਤਾ ਬਸਰਾ ਜਲਦ ਦੂਜੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ। ਹਾਲਾਂਕਿ ਕੋਵਿਡ-19 ਕਾਰਨ ਉਹ ਇਨ੍ਹੀਂ ਦਿਨੀਂ ਗਰਭਵਤੀ ਮਹਿਲਾਵਾਂ ਨੂੰ ਵਿਸ਼ੇਸ਼ ਦੇਖਭਾਲ ਕਰਨ ਦੀ ਸਲਾਹ ਦੇ ਰਹੀ ਹੈ। ਇਸ ਦੌਰਾਨ ਗੀਤਾ ਨੇ ਵੈਕਸੀਨ ਨੂੰ ਲੈ ਕੇ ਕਿਹਾ ਹੈ ਕਿ ''ਮੇਰੇ ਡਾਕਟਰ ਨੇ ਮੈਨੂੰ ਟੀਕਾ ਨਾ ਲਗਵਾਉਣ ਦੀ ਸਲਾਹ ਦਿੱਤੀ ਹੈ। ਉਸ ਨੇ ਇੱਕ ਬਿਆਨ 'ਚ ਕਿਹਾ ਕਿ ਗਰਭਵਤੀ ਮਹਿਲਾਵਾਂ ਨੂੰ ਕੋਵਿਡ ਦਾ ਟੀਕਾਕਰਨ ਕਰਵਾਉਣ 'ਚ ਕੋਈ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ। ਗੀਤਾ ਨੇ ਇਹ ਸਭ ਗੱਲਾਂ ਇਕ ਇੰਟਰਵਿਊ ਦੌਰਾਨ ਆਖੀਆਂ ਹਨ।
ਪਹਿਲਾਂ ਹੀ ਇਕ ਧੀ ਦੀ ਹੈ ਮਾਂ
ਦੱਸ ਦੇਈਏ ਕਿ ਗੀਤਾ ਬਸਰਾ ਦੀ ਡਿਲਿਵਰੀ ਜੁਲਾਈ 'ਚ ਹੋਣ ਜਾ ਰਹੀ ਹੈ। ਉਹ ਆਪਣੇ ਆਉਣ ਵਾਲੇ ਬੱਚੇ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਤ ਹੈ। ਗੀਤਾ ਪਹਿਲਾਂ ਹੀ ਇਕ ਧੀ ਦੀ ਮਾਂ ਹੈ। ਗੀਤਾ ਅਕਸਰ ਆਪਣੀਆਂ ਤਸਵੀਰਾਂ ਆਪਣੀ ਧੀ ਨਾਲ ਸ਼ੇਅਰ ਕਰਦੀ ਰਹਿੰਦੀ ਹੈ।
ਟੀਕਾ ਸਾਡੇ ਲਈ ਨਵਾਂ ਹੈ
ਗੀਤਾ ਬਸਰਾ ਨੇ ਆਪਣੇ ਬਿਆਨ 'ਚ ਕਿਹਾ ਕਿ ਵੈਕਸੀਨੇਸ਼ਨ ਅੱਜ ਪ੍ਰਚਾਰ-ਪ੍ਰਸਾਰ ਕਰ ਰਿਹਾ ਹੈ ਅਤੇ ਅਜਿਹਾ ਹੋਣਾ ਚਾਹੀਦਾ ਹੈ। ਇਹ ਇਕ ਅਜਿਹੀ ਚੀਜ਼ ਹੈ, ਜੋ ਸਾਡੇ ਸਾਰਿਆਂ ਲਈ ਨਵੀਂ ਹੈ। ਇਹ ਇਕ ਜਾਣਿਆ ਤੱਥ ਹੈ ਕਿ ਟੀਕਾ ਵਾਇਰਸ ਨੂੰ ਦੂਰ ਰੱਖਣ 'ਚ ਸਹਾਇਤਾ ਕਰਦਾ ਹੈ ਪਰ ਨਾਲ ਹੀ ਕਈ ਡਾਕਟਰ ਮਾਂ ਬਣਨ ਵਾਲੀਆਂ ਮਹਿਲਾਵਾਂ ਨੂੰ ਸਲਾਹ ਦੇ ਰਹੇ ਹਨ, ਜੋ ਗਲਤ ਹੈ।
ਮਾਹਰ ਗਰਭਵਤੀ ਮਹਿਲਾਵਾਂ ਨੂੰ ਟੀਕੇ ਨਾ ਲਗਾਉਣ ਦੀ ਦੇ ਰਹੇ ਹਨ ਸਲਾਹ
ਸਰਕਾਰੀ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰੀ ਸੰਸਥਾਵਾਂ ਦਾ ਸੁਝਾਅ ਹੈ ਕਿ ਛਾਤੀ ਦਾ ਦੁੱਧ ਚੁੰਘਾਉਣ ਵਾਲੀਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਟੀਕਾ ਨਹੀਂ ਲਗਵਾਉਣਾ ਚਾਹੀਦਾ। ਦੁੱਧ ਪਿਲਾਉਣ ਅਤੇ ਗਰਭਵਤੀ ਮਹਿਲਾਵਾਂ 'ਤੇ ਟੀਕੇ ਦੇ ਪ੍ਰਭਾਵਾਂ ਬਾਰੇ ਅਜੇ ਤੱਕ ਕੋਈ ਪੁਖਤਾ ਸਬੂਤ ਅਤੇ ਅਧਿਐਨ ਨਹੀਂ ਹੋਏ ਹਨ।
ਮੇਰੇ ਡਾਕਟਰਾਂ ਨੇ ਮੈਨੂੰ ਅਜੇ ਟੀਕਾ ਨਾ ਲਗਾਉਣ ਲਈ ਕਿਹਾ
ਗੀਤਾ ਬਸਰਾ ਨੇ ਅੱਗੇ ਕਿਹਾ ਹੈ ਕਿ ''ਮੇਰੇ ਡਾਕਟਰਾਂ ਨੇ ਮੈਨੂੰ ਹਾਲੇ ਵੈਕਸੀਨੇਸ਼ਨ ਦਾ ਟੀਕਾ ਨਾ ਲਗਾਉਣ ਦੀ ਸਲਾਹ ਦਿੱਤ ਹੈ। ਹਾਲਾਂਕਿ ਉਹ ਵੈਕਸੀਨ ਲੈਣ ਤੋਂ ਇਨਕਾਰ ਕਰ ਰਹੇ ਹਨ। ਇਸ ਲਈ ਮੈਂ ਸਾਰੀਆਂ ਮਾਂਵਾਂ ਨੂੰ ਬੇਨਤੀ ਕਰਦੀ ਹਾਂ ਕਿ ਜਦੋਂ ਤਕ ਸਾਡੇ ਕੋਲ ਇਸ ਸੰਬੰਧ 'ਚ ਸਰਕਾਰ ਵੱਲੋਂ ਕੋਈ ਹੋਰ ਐਲਾਨ ਨਾ ਹੁੰਦਾ ਹੈ, ਉਦੋਂ ਤੱਕ ਤੁਸੀਂ ਲੋਕ ਰਿਸਕ ਲੈਣ ਤੋਂ ਬਚੋ।