ਮਸ਼ਹੂਰ ਅਦਾਕਾਰ ਗ੍ਰਿਫਤਾਰ, ਬਲੱਡ ਟੈਸਟ 'ਚ ਹੋਇਆ ਵੱਡਾ ਖੁਲਾਸਾ
Wednesday, Jun 25, 2025 - 01:20 PM (IST)

ਚੇਨਈ (ਏਜੰਸੀ)- ਦੱਖਣੀ ਭਾਰਤ ਦੇ ਮਸ਼ਹੂਰ ਅਦਾਕਾਰ ਸ਼੍ਰੀਕਾਂਤ (ਉਮਰ 46) ਨੂੰ ਨਸ਼ਾ ਤਸਕਰੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਚੇਨਈ ਪੁਲਸ ਨੇ ਉਨ੍ਹਾਂ ਨੂੰ ਸੋਮਵਾਰ ਨੂੰ ਗ੍ਰਿਫ਼ਤਾਰ ਕਰਕੇ 7 ਜੁਲਾਈ 2025 ਤੱਕ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਹ ਗ੍ਰਿਫ਼ਤਾਰੀ AIADMK ਆਈਟੀ ਵਿੰਗ ਦੇ ਇੱਕ ਕਾਰਜਕਾਰੀ ਅਧਿਕਾਰੀ ਟੀ. ਪ੍ਰਸਾਦ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੋਈ, ਜਿਸ 'ਤੇ ਅਦਾਕਾਰ ਨੂੰ ਪਾਬੰਦੀਸ਼ੁਦਾ ਪਦਾਰਥ ਸਪਲਾਈ ਕਰਨ ਦਾ ਸ਼ੱਕ ਹੈ। ਪੁਛਗਿੱਛ ਦੌਰਾਨ, ਸ਼੍ਰੀਕਾਂਤ ਦੇ ਇਸ ਨਸ਼ਾ ਰੈਕਟ ਨਾਲ ਜੁੜੇ ਹੋਣ ਦੇ ਪੱਕੇ ਸਬੂਤ ਮਿਲੇ।
9 ਘੰਟਿਆਂ ਦੀ ਪੁੱਛਗਿੱਛ, ਨਸ਼ਾ ਮਿਲਣ ਦੀ ਪੁਸ਼ਟੀ
ਸ਼੍ਰੀਕਾਂਤ ਨੂੰ ਨੁੰਗਮਬੱਕਮ ਪੁਲਸ ਸਟੇਸ਼ਨ ਲਿਆਂਦਾ ਗਿਆ ਜਿੱਥੇ ਉਨ੍ਹਾਂ ਨਾਲ 9 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦਾ ਬਲੱਡ ਸੈਂਪਲ ਲਿਆ ਗਿਆ ਅਤੇ ਨਸ਼ੀਲੇ ਪਦਾਰਥ ਦੀ ਮੌਜੂਦਗੀ ਦੀ ਪੁਸ਼ਟੀ ਹੋਈ।
ਇਹ ਵੀ ਪੜ੍ਹੋ: 'ਦੇਸ਼ ਪਹਿਲਾਂ...'; ਮੀਕਾ ਸਿੰਘ ਨੇ ਦਿਲਜੀਤ ਦੋਸਾਂਝ ਨੂੰ ਦੱਸਿਆ 'Fake Singer'
ਅਦਾਲਤ 'ਚ ਪੇਸ਼ੀ ਅਤੇ ਹਿਰਾਸਤ
ਸ਼੍ਰੀਕਾਂਤ ਨੂੰ ਪਹਿਲਾਂ ਕਿਲਪੌਕ ਮੈਡੀਕਲ ਕਾਲਜ ਹਸਪਤਾਲ ਲਿਆਂਦਾ ਗਿਆ, ਜਿੱਥੇ ਉਨ੍ਹਾਂ ਦੀ ਮੈਡੀਕਲ ਜਾਂਚ ਕਰਵਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮੈਜਿਸਟਰੇਟ ਧਯਾਲਾਨ ਦੇ ਇਗਮੋਰ ਸਥਿਤ ਨਿਵਾਸ 'ਤੇ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਨਿਆਂਇਕ ਹਿਰਾਸਤ 'ਚ ਭੇਜਣ ਦੇ ਹੁਕਮ ਹੋਏ। ਉਨ੍ਹਾਂ ਦੀ ਵਕਾਲਤ ਵਿਗਨੈਸ਼ ਰਾਮਨਾਧਨ ਨੇ ਕੀਤੀ।
ਇਹ ਵੀ ਪੜ੍ਹੋ: ਅਦਾਕਾਰਾ ਸਨਾ ਖਾਨ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਮਾਂ ਦਾ ਹੋਇਆ ਦੇਹਾਂਤ
ਸ਼੍ਰੀਕਾਂਤ ਦਾ ਫਿਲਮੀ ਕਰੀਅਰ
ਅਦਾਕਾਰ ਸ਼੍ਰੀਕਾਂਤ ਨੇ 1999 ਵਿੱਚ K. ਬਾਲਚੰਦਰ ਦੇ ਟੀਵੀ ਸ਼ੋ 'ਜੰਨਲ–ਮਰਬੂ ਕਾਵਿਥਾਈਗਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 2002 ਵਿੱਚ 'ਰੋਜਾ ਕੂਟਮ' ਫਿਲਮ ਰਾਹੀਂ ਉਨ੍ਹਾਂ ਨੇ ਤਾਮਿਲ ਫਿਲਮ ਇੰਡਸਟਰੀ ਵਿੱਚ ਐਂਟਰੀ ਕੀਤੀ। ਉਨ੍ਹਾਂ ਨੇ 54 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ, ਜਿਸ ਵਿੱਚ ਤਾਮਿਲ ਅਤੇ ਮਲਿਆਲਮ ਦੋਵਾਂ ਭਾਸ਼ਾਵਾਂ ਸ਼ਾਮਲ ਹਨ।
ਇਹ ਵੀ ਪੜ੍ਹੋ: ਹੋਰ ਵਧ ਗਿਆ ਦੋਸਾਂਝਾਂਵਾਲੇ ਦਾ ਰੁਤਬਾ ! ਕੈਨੇਡਾ ਦੀ ਯੂਨੀਵਰਸਿਟੀ ਨੇ ਕਰ'ਤਾ ਇਹ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8