‘ਦਿੱਲੀ ਫਾਈਲਜ਼’ ’ਚ ਕਦੇ ਨਾ ਦੇਖੇ ਗਏ ਅੰਦਾਜ਼ ’ਚ ਨਜ਼ਰ ਆਉਣਗੇ ਐਕਟਰ ਮਿਥੁਨ ਚੱਕਰਵਰਤੀ!
Tuesday, Jan 28, 2025 - 04:26 PM (IST)
![‘ਦਿੱਲੀ ਫਾਈਲਜ਼’ ’ਚ ਕਦੇ ਨਾ ਦੇਖੇ ਗਏ ਅੰਦਾਜ਼ ’ਚ ਨਜ਼ਰ ਆਉਣਗੇ ਐਕਟਰ ਮਿਥੁਨ ਚੱਕਰਵਰਤੀ!](https://static.jagbani.com/multimedia/2025_1image_16_25_240748748mithun.jpg)
ਮੁੰਬਈ- ਵਿਵੇਕ ਅਗਨੀਹੋਤਰੀ ਦੀ ਫਿਲਮ ‘ਦਿ ਦਿੱਲੀ ਫਾਈਲਜ਼’ ਦੀ ਕਾਫੀ ਉਡੀਕ ਕੀਤੀ ਜਾ ਰਹੀ ਹੈ। ‘ਦਿ ਦਿੱਲੀ ਫਾਈਲਜ਼’ ਤੋਂ ਮਿਥੁਨ ਚੱਕਰਵਰਤੀ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ, ਜਿਸ ਵਿਚ ਉਸ ਨੂੰ ਇਕ ਸੁਨਸਾਨ ਗਲਿਆਰੇ ਵਿਚ ਭਾਰਤੀ ਸੰਵਿਧਾਨ ਦਾ ਪਾਠ ਕਰਦੇ ਦਿਖਾਇਆ ਗਿਆ ਹੈ। ਉਸ ਦਾ ਲੁੱਕ ਕਾਫੀ ਟਫ਼ ਹੈ। ਚਿੱਟੀ ਦਾੜ੍ਹੀ ਨਾਲ ਅਤੇ ਪੂਰੇ ਜੋਸ਼ ਨਾਲ ਸੰਵਿਧਾਨ ਪੜ੍ਹ ਰਿਹਾ ਹੈ। ਇਹ ਫਿਲਮ ਭਾਰਤ ਦੇ ਇਤਿਹਾਸ, ਰਾਜਨੀਤੀ ਅਤੇ ਸਮਾਜ ’ਤੇ ਅਹਿਮ ਸਵਾਲ ਚੁੱਕੇਗੀ।
ਇਹ ਵੀ ਪੜ੍ਹੋ- ਮਸ਼ਹੂਰ ਅਦਾਕਾਰ 'ਤੇ ਫੀਮੇਲ ਸਟਾਰ ਨੇ ਕਰਵਾਈ FIR ਦਰਜ, ਜਾਣੋ ਕੀ ਹੈ ਮਾਮਲਾ
‘ਦਿ ਦਿੱਲੀ ਫਾਈਲਜ਼’ ਇਕ ਦਿਲ ਨੂੰ ਛੂਹਣ ਵਾਲੀ ਫਿਲਮ ਹੈ, ਜੋ ਭਾਰਤੀ ਇਤਿਹਾਸ ਦੇ ਇਕ ਬਹੁਤ ਹੀ ਮਹੱਤਵਪੂਰਨ ਅਤੇ ਦਰਦਨਾਕ ਅਧਿਆਏ ਨੂੰ ਵਿਆਪਕ ਰੂਪ ਵਿਚ ਦਰਸਾਉਂਦੀ ਹੈ। ਇਹ ਫਿਲਮ ਤੇਜ ਨਰਾਇਣ ਅੱਗਰਵਾਲ ਅਤੇ ਆਈ ਐਮ ਬੁੱਧਾ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਜਾਵੇਗੀ ਅਤੇ ਇਹ 15 ਅਗਸਤ ਨੂੰ ਰਿਲੀਜ਼ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e