''ਹੈਰੀ ਪੌਟਰ'' ''ਚ ਡੰਬਲਡੋਰ ਦਾ ਕਿਰਦਾਰ ਨਿਭਾਉਣ ਵਾਲੇ ਮਾਈਕਲ ਗੈਂਬਨ ਦਾ ਦਿਹਾਂਤ
Friday, Sep 29, 2023 - 11:17 AM (IST)

ਨਵੀਂ ਦਿੱਲੀ : ਹਾਲੀਵੁੱਡ ਫ਼ਿਲਮ 'ਹੈਰੀ ਪੋਟਰ' ਫੇਮ ਅੰਗਰੇਜ਼ੀ ਕਲਾਕਾਰ ਮਾਈਕਲ ਗੈਂਬੋਨ ਦਾ 82 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਜਿਵੇਂ ਹੀ ਮਾਈਕਲ ਗੈਂਬੋਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਹੋ ਗਿਆ। ਮਾਈਕਲ ਗੈਂਬੋਨ ਦੀ ਮੌਤ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਸੋਗ ਦੀ ਲਹਿਰ ਹੈ। ਇਸ ਖ਼ਬਰ ਨੇ ਯਕੀਨੀ ਤੌਰ 'ਤੇ 'ਹੈਰੀ ਪੌਟਰ' ਫ਼ਿਲਮ ਫ੍ਰੈਂਚਾਇਜ਼ੀ ਦੇ ਪ੍ਰਸ਼ੰਸਕਾਂ ਦਾ ਦਿਲ ਤੋੜ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ : ਮਾਣ ਵਾਲੀ ਗੱਲ : ਅਦਾਕਾਰ ਬੀਨੂੰ ਢਿੱਲੋਂ ਦੇ ਭਤੀਜੇ ਨੇ ਏਸ਼ੀਅਨ ਖੇਡਾਂ ’ਚ ਜਿੱਤਿਆ ਗੋਲਡ ਮੈਡਲ
ਜਾਣਕਾਰੀ ਅਨੁਸਾਰ, ਮਾਈਕਲ ਗੈਂਬੋਨ ਦੀ ਪਤਨੀ ਲੇਡੀ ਐਨ ਮਿਲਰ ਗੈਂਬੋਨ ਨੇ ਕਿਹਾ ਹੈ- ਮਾਈਕਲ ਗੈਂਬੋਨ ਲੰਬੇ ਸਮੇਂ ਤੋਂ ਨਿਮੋਨੀਆ ਤੋਂ ਪੀੜਤ ਸਨ, ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ ਸੀ ਪਰ ਇਲਾਜ ਦੇ ਬਾਵਜੂਦ ਉਸ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ : ਗਾਇਕ ਕਰਨ ਔਜਲਾ ਨੇ ਖਰੀਦੀ Rolls Royce, ਪੋਸਟ 'ਚ ਲਿਖਿਆ- ਪਿੰਡ ਮਸਾਂ ਸਾਈਕਲ ਹੀ ਜੁੜਿਆ ਸੀ ਤੇ ਹੁਣ...
ਦੱਸਣਯੋਗ ਹੈ ਕਿ ਆਪਣੇ ਲੰਬੇ ਫ਼ਿਲਮੀ ਕਰੀਅਰ ਦੌਰਾਨ, ਸਰ ਮਾਈਕਲ ਗੈਂਬਨ ਨੇ ਇੱਕ ਅਭਿਨੇਤਾ ਦੇ ਰੂਪ 'ਚ ਕਈ ਫ਼ਿਲਮਾਂ 'ਚ ਕੰਮ ਕੀਤਾ, ਜਿਸ 'ਚ 'ਦਿ ਕਿੰਗਜ਼ ਸਪੀਚ', 'ਲੇਅਰ ਕੇਕ', 'ਸਲੀਪੀ ਹੈਲੋ', 'ਓਪਨ ਰੇਂਜ' ਅਤੇ 'ਹੈਰੀ ਪੋਟਰ' ਫ਼ਿਲਮ ਫ੍ਰੈਂਚਾਇਜ਼ੀ ਵਰਗੀਆਂ ਕਈ ਸ਼ਾਨਦਾਰ ਫ਼ਿਲਮਾਂ ਹਨ। ਮਾਈਕਲ ਗੈਂਬਨ ਨੂੰ ਸਭ ਤੋਂ ਵੱਧ ਲਾਈਮਲਾਈਟ ਫ਼ਿਲਮ 'ਹੈਰੀ ਪੌਟਰ' ਰਾਹੀਂ ਹੀ ਮਿਲੀ ਸੀ। ਇਸ ਫ਼ਿਲਮ 'ਚ ਉਨ੍ਹਾਂ ਵੱਲੋਂ ਨਿਭਾਇਆ ਡੰਬਲਡੋਰ ਦਾ ਕਿਰਦਾਰ ਹਮੇਸ਼ਾ ਯਾਦ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।