ਫਾਰਮ ਹਾਊਸ ਤੋਂ ਧਰਮਿੰਦਰ ਨੇ ਸਾਂਝੀ ਕੀਤੀ ਅਨੋਖੀ ਵੀਡੀਓ, ਵੇਖ ਹਰ ਕੋਈ ਦੇ ਰਿਹੈ ਪ੍ਰਤੀਕਿਰਿਆ

11/7/2020 10:20:00 AM

ਮੁੰਬਈ (ਬਿਊਰੋ) : ਬਾਲੀਵੁੱਡ ਦੇ ਹੀਮੈਨ ਧਰਮਿੰਦਰ ਫ਼ਿਲਮਾਂ ਅਤੇ ਫ਼ਿਲਮ ਇੰਡਸਟਰੀ ਤੋਂ ਦੂਰ ਆਪਣੇ ਫਾਰਮ ਹਾਉਸ 'ਚ ਸਮਾਂ ਬਤੀਤ ਕਰ ਰਹੇ ਹਨ। ਨਾਲ ਹੀ ਉਹ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਹਨ। ਉਹ ਆਪਣੀਆਂ ਤਸਵੀਰਾਂ ਅਤੇ ਵੀਡਿਓਜ਼ ਸਾਂਝੇ ਕਰਕੇ ਅਕਸਰ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਜਦੋਂ ਵੀ ਧਰਮਿੰਦਰ ਦੇ ਫਾਰਮ ਹਾਊਸ 'ਤੇ ਕੋਈ ਨਵਾਂ ਪੌਦਾ ਜਾਂ ਫਲ ਜਾਂ ਸਬਜ਼ੀਆਂ ਲਗਾਈਆਂ ਜਾਂਦੀਆਂ ਹਨ, ਤਾਂ ਉਹ ਨਿਸ਼ਚਤ ਤੌਰ 'ਤੇ ਇਸ ਨੂੰ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ। ਹਾਲ ਹੀ 'ਚ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਮੋਰਨੀ ਨੂੰ ਦਾਣਾ ਖਿਲਾ ਰਹੇ ਹਨ। ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਚਲ ਚਲੋ ਧਰਮ ਦੇ ਫਾਰਮ 'ਤੇ ਚੱਲੀਏ… ਆਪਣੇ ਹੱਥ ਨਾਲ ਚੋਗਾ ਖੁਆਉਂਦਾ ਹੈ। ਮੋਰਨੀ ਆਪਣੇ ਮੋਰ ਨੂੰ ਵੀ ਨਾਲ ਲੈ ਕੇ ਆਈ ਹੈ ਪਿਆਰ।' 

ਧਰਮਿੰਦਰ ਦਾ ਅਸਲ ਨਾਂ ਧਰਮ ਸਿੰਘ ਦਿਓਲ ਹੈ। ਧਰਮਿੰਦਰ ਦਾ ਬਚਪਨ ਸਾਹਨੇਵਾਲ 'ਚ ਬਤੀਤ ਹੋਇਆ ਸੀ। ਧਰਮਿੰਦਰ ਦੇ ਪਿਤਾ ਸਕੂਲ ਦੇ ਮੁੱਖ ਅਧਿਆਪਕ ਸਨ। ਧਰਮਿੰਦਰ ਨੇ ਬਾਲੀਵੁੱਡ ਦੀ ਸ਼ੁਰੂਆਤ ਸਾਲ 1960 'ਚ ਅਰਜੁਨ ਹਿੰਗੋਰਾਣੀ ਦੀ ਫ਼ਿਲਮ 'ਦਿਲ ਭੀ ਤੇਰਾ ਹਮ ਭੀ ਤੇਰੇ' ਨਾਲ ਕੀਤੀ ਸੀ। ਧਰਮਿੰਦਰ ਨੂੰ 1970 ਦੇ ਦਹਾਕੇ ਦੇ ਮੱਧ 'ਚ ਦੁਨੀਆ ਦੇ ਸਭ ਤੋਂ ਖ਼ੂਬਸੂਰਤ ਆਦਮੀਆਂ 'ਚੋਂ ਇਕ ਦਰਜਾ ਦਿੱਤਾ ਗਿਆ ਸੀ। ਧਰਮਿੰਦਰ ਨੂੰ 'ਵਰਲਡ ਆਇਰਨ ਮੈਨ ਐਵਾਰਡ' ਵੀ ਦਿੱਤਾ ਜਾ ਚੁੱਕਾ ਹੈ। ਧਰਮਿੰਦਰ ਦੀਆਂ ਮਸ਼ਹੂਰ ਫਿਲਮਾਂ 'ਚ 'ਖਮੋਸ਼ੀ', 'ਸ਼ੋਲੇ', 'ਕ੍ਰੋਧੀ' ਅਤੇ 'ਯਾਦਾਂ ਕੀ ਬਾਰਾਤ' ਸ਼ਾਮਲ ਹਨ।


sunita

Content Editor sunita