‘ਬਿੱਗ ਬੌਸ 17’ ਦੇ ਰਨਰਅੱਪ ਅਭਿਸ਼ੇਕ ਕੁਮਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ ਤਸਵੀਰਾਂ

Monday, Feb 26, 2024 - 02:35 PM (IST)

‘ਬਿੱਗ ਬੌਸ 17’ ਦੇ ਰਨਰਅੱਪ ਅਭਿਸ਼ੇਕ ਕੁਮਾਰ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ ਤਸਵੀਰਾਂ

ਐਂਟਰਟੇਨਮੈਂਟ ਡੈਸਕ– ‘ਬਿੱਗ ਬੌਸ 17’ ਦੇ ਮਸ਼ਹੂਰ ਮੁਕਾਬਲੇਬਾਜ਼ ਅਭਿਸ਼ੇਕ ਸ਼ਰਮਾ ਨੇ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਅਭਿਸ਼ੇਕ ਨੇ ਕਿਹਾ ਕਿ ਜਦੋਂ ਉਹ ‘ਬਿੱਗ ਬੌਸ’ ਦੇ ਘਰ ਅੰਦਰ ਸੀ ਤਾਂ ਉਦੋਂ ਉਸ ਨੇ ਮੰਨਤ ਮੰਗੀ ਸੀ।

ਇਹ ਖ਼ਬਰ ਵੀ ਪੜ੍ਹੋ : ‘ਜੱਟ ਨੂੰ ਚੁੜੈਲ ਟੱਕਰੀ’ ਫ਼ਿਲਮ ਦਾ ਢਿੱਡੀਂ ਪੀੜਾਂ ਪਾਉਂਦਾ ਟਰੇਲਰ ਜਿੱਤ ਰਿਹਾ ਦਰਸ਼ਕਾਂ ਦੇ ਦਿਲ (ਵੀਡੀਓ)

PunjabKesari

ਅਭਿਸ਼ੇਕ ਨੇ ਕਿਹਾ ਕਿ ਮੈਂ ਬਾਹਰ ਨਿਕਲਦੇ ਹੀ ਦਰਬਾਰ ਸਾਹਿਬ ਆਉਣਾ ਸੀ ਪਰ ਥੋੜ੍ਹਾ ਜਿਹਾ ਲੇਟ ਹੋ ਗਿਆ। ਉਸ ਨੇ ਕਿਹਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹ ਦਰਬਾਰ ਸਾਹਿਬ ਆ ਕੇ ਮੰਨਤ ਜ਼ਰੂਰ ਮੰਗਦਾ ਹੈ।

PunjabKesari

ਅਭਿਸ਼ੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਵੀ ਇਥੋਂ ਹੀ ਕੀਤੀ ਸੀ, ਜਦੋਂ ਉਹ ਮਿਸਟਰ ਪੰਜਾਬ ਲਈ ਆਡੀਸ਼ਨ ਦੇਣ ਆਏ ਸਨ।

PunjabKesari

‘ਬਿੱਗ ਬੌਸ’ ’ਚ ਆਪਣੇ ਸਫ਼ਰ ਬਾਰੇ ਗੱਲਬਾਤ ਕਰਦਿਆਂ ਅਭਿਸ਼ੇਕ ਨੇ ਕਿਹਾ ਕਿ ਉਸ ਦੇ ਸਫ਼ਰ ਦੌਰਾਨ ਕਈ ਉਤਾਰ-ਚੜ੍ਹਾਅ ਆਏ। ਦਿਮਾਗੀ ਤੌਰ ’ਤੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਉਸ ਨੂੰ ਖ਼ੁਸ਼ੀ ਹੈ ਕਿ ਉਹ ਟਾਪ 2 ’ਚ ਪਹੁੰਚਿਆ।

PunjabKesari

ਦੱਸ ਦੇਈਏ ਕਿ ਅਭਿਸ਼ੇਕ ਦਾ ਹਾਲ ਹੀ ’ਚ ਆਇਸ਼ਾ ਖ਼ਾਨ ਨਾਲ ਇਕ ਗੀਤ ਰਿਲੀਜ਼ ਹੋਇਆ ਹੈ, ਜੋ ਯੂਟਿਊਬ ’ਤੇ ਖ਼ੂਬ ਦੇਖਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਅਭਿਸ਼ੇਕ ਦੇ ਕਈ ਪ੍ਰਾਜੈਕਟਸ ਪਾਈਪਲਾਈਨ ’ਚ ਹਨ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News