''ਰੋਡੀਜ਼ ਸੀਜ਼ਨ-8'' ਦੀ ਜੇਤੂ ਆਂਚਲ ਖੁਰਾਣਾ ਨਾਲ ਹੋਇਆ ਭਿਆਨਕ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

Wednesday, Aug 05, 2020 - 04:31 PM (IST)

''ਰੋਡੀਜ਼ ਸੀਜ਼ਨ-8'' ਦੀ ਜੇਤੂ ਆਂਚਲ ਖੁਰਾਣਾ ਨਾਲ ਹੋਇਆ ਭਿਆਨਕ ਸੜਕ ਹਾਦਸਾ, ਹਸਪਤਾਲ ‘ਚ ਦਾਖ਼ਲ

ਮੁੰਬਈ (ਬਿਊਰੋ) — ਛੋਟੇ ਪਰਦੇ ਦੀ ਮੰਨੀ ਪ੍ਰਮੰਨੀ ਅਦਾਕਾਰਾ ਅਤੇ 'ਰੋਡੀਜ਼ ਸੀਜ਼ਨ-8' ਦੀ ਜੇਤੂ ਰਹਿ ਚੁੱਕੀ ਆਂਚਲ ਖੁਰਾਣਾ ਇੱਕ ਸੜਕ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਹੈ। ਹਾਦਸਾ ਬੀਤੀ ਸ਼ਾਮ ਨੂੰ ਹੋਇਆ। ਡਾਕਟਰਾਂ ਨੇ ਉਨ੍ਹਾਂ ਨੂੰ ਬੈੱਡ ਰੈਸਟ ਦੀ ਸਲਾਹ ਦਿੱਤੀ ਹੈ। ਆਪਣੇ ਬਰਥਡੇ ਤੋਂ ਇੱਕ ਦਿਨ ਇਸ ਤਰ੍ਹਾਂ ਦਾ ਐਕਸੀਡੈਂਟ ਕਾਰਨ ਆਂਚਲ ਕਾਫ਼ੀ ਨਿਰਾਸ਼ ਹੈ। ਹਾਦਸਾ ਉਦੋਂ ਹੋਇਆ ਜਦੋਂ ਉਨ੍ਹਾਂ ਦੀ ਟੱਕਰ ਕਿਸੇ ਹੋਰ ਕਾਰ ਨਾਲ ਹੋ ਗਈ।

ਇਹ ਖ਼ਬਰ ਪੜ੍ਹੋ : ਸੁਸ਼ਾਂਤ ਖ਼ੁਦਕੁਸ਼ੀ ਮਾਮਲੇ ਦੀ ਹੋਵੇਗੀ CBI ਜਾਂਚ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ

ਦਰਅਸਲ ਆਂਚਲ ਖੜੀ ਹੋਈ ਸੀ ਪਰ ਕੋਈ ਸ਼ਖਸ ਆਪਣੀ ਕਾਰ ਨੂੰ ਬੈਕ ਕਰ ਰਿਹਾ ਸੀ, ਉਸ ਨੇ ਆਂਚਲ ਨੂੰ ਨਹੀਂ ਵੇਖਿਆ ਅਤੇ ਕਾਰ ਉਸ 'ਤੇ ਚੜ੍ਹ ਗਈ, ਜਿਸ ਕਾਰਨ ਆਂਚਲ ਨੂੰ ਕਾਫ਼ੀ ਸੱਟਾਂ ਲੱਗੀਆਂ। ਹਸਪਤਾਲ 'ਚ ਦਾਖ਼ਲ ਆਂਚਲ ਨੇ ਇਸ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ। ਗਨੀਮਤ ਇਹ ਰਹੀ ਕਿ ਆਂਚਲ ਦੀ ਜਾਨ ਬਚ ਗਈ ਅਤੇ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਇਹ ਖ਼ਬਰ ਪੜ੍ਹੋ : ਹੁਣ ਬਾਦਸ਼ਾਹ ਤੋਂ ਹੋਵੇਗੀ ਪੁੱਛਗਿੱਛ, ਮੁੰਬਈ ਪੁਲਸ ਨੇ ਭੇਜਿਆ ਸੰਮਨ, ਜਾਣੋ ਪੂਰਾ ਮਾਮਲਾ

ਜ਼ਿਕਰਯੋਗ ਹੈ ਕਿ ਆਂਚਲ ਨੇ ਆਪਣੇ ਜ਼ਖ਼ਮੀ ਪੈਰ ਦੀ ਤਸਵੀਰ ਨੂੰ ਆਪਣੀ ਇੰਸਟਾ ਸਟੋਰੀ 'ਤੇ ਸਾਂਝਾ ਕੀਤਾ ਸੀ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ 'ਹੈਪੀ ਬਰਥਡੇ ਹੋ ਗਿਆ।' ਆਂਚਲ ਆਪਣੇ ਇਸ ਖ਼ਾਸ ਦਿਨ ਨੂੰ ਆਪਣੇ ਪਰਿਵਾਰ ਨਾਲ ਦਿੱਲੀ 'ਚ ਸੈਲੀਬ੍ਰੇਟ ਕਰਨਾ ਚਾਹੁੰਦੀ ਸੀ।

ਇਹ ਖ਼ਬਰ ਪੜ੍ਹੋ : ਮੁੜ ਜੁੜਨਗੇ ਜੰਮੂ-ਕਸ਼ਮੀਰ ਅਤੇ ਬਾਲੀਵੁੱਡ ਦੇ ਟੁੱਟੇ ਰਿਸ਼ਤੇ


author

sunita

Content Editor

Related News