ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਪਹਿਲੀ ਫ਼ਿਲਮ 'ਮਹਾਰਾਜ' ਵਿਵਾਦਾਂ 'ਚ, ਹਾਈਕੋਰਟ ਕਰੇਗਾ ਸੁਣਵਾਈ
Thursday, Jun 20, 2024 - 11:50 AM (IST)
ਮੁੰਬਈ- ਆਮਿਰ ਖ਼ਾਨ ਦੇ ਬੇਟੇ ਜੁਨੈਦ ਖ਼ਾਨ ਦੀ ਡੈਬਿਊ ਫ਼ਿਲਮ 'ਮਹਾਰਾਜ' ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇਸ ਮਾਮਲੇ 'ਤੇ ਬੁੱਧਵਾਰ ਨੂੰ ਗੁਜਰਾਤ ਹਾਈ ਕੋਰਟ 'ਚ ਵੀ ਸੁਣਵਾਈ ਹੋਈ।ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ 'ਮਹਾਰਾਜ' ਫ਼ਿਲਮ ਦੇਖਣ ਤੋਂ ਬਾਅਦ ਹੀ ਇਹ ਫੈਸਲਾ ਕੀਤਾ ਜਾਵੇਗਾ ਕਿ ਫ਼ਿਲਮ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਵੇ ਜਾਂ ਇਸ ਨੂੰ ਰਿਲੀਜ਼ ਹੋਣ ਦਿੱਤਾ ਜਾਵੇ। ਇਸ ਦੇ ਲਈ ਯਸ਼ਰਾਜ ਫਿਲਮਜ਼ ਵੱਲੋਂ ਅਦਾਲਤ ਨੂੰ ਲਿੰਕ ਅਤੇ ਪਾਸਵਰਡ ਮੁਹੱਈਆ ਕਰਵਾਇਆ ਜਾਵੇਗਾ। ਅਦਾਲਤ ਹੁਣ ਇਸ ਮਾਮਲੇ ਦੀ ਸੁਣਵਾਈ ਵੀਰਵਾਰ ਨੂੰ ਕਰੇਗੀ।
ਇਹ ਖ਼ਬਰ ਵੀ ਪੜ੍ਹੋ- ਸੋਨਾਕਸ਼ੀ- ਜ਼ਹੀਰ ਦੇ ਵਿਆਹ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ 'ਤੇ ਪਿਤਾ ਸ਼ਤਰੂਘਨ ਨੇ ਕਿਹਾ 'ਖਾਮੋਸ਼'
ਇਸ ਮਾਮਲੇ 'ਤੇ ਪਟੀਸ਼ਨਰ ਸ਼ੈਲੇਸ਼ ਪਟਵਾਰੀ ਨੇ ਕਿਹਾ ਕਿ ਅਦਾਲਤ ਪੂਰੀ ਫ਼ਿਲਮ ਦੇਖੇਗੀ ਅਤੇ ਵੀਰਵਾਰ ਦੁਪਹਿਰ 2.30 ਵਜੇ ਤੋਂ ਬਾਅਦ ਰਿਲੀਜ਼ ਹੋਣ ਬਾਰੇ ਆਪਣਾ ਫੈਸਲਾ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਓ.ਟੀ.ਟੀ ਨੂੰ ਭਾਰਤ ਸਰਕਾਰ ਦੇ ਕੰਟਰੋਲ ਹੇਠ ਲਿਆਉਣ ਲਈ ਸਖ਼ਤ ਨਿਯਮ-ਕਾਨੂੰਨ ਬਣਾਉਣ ਦੀ ਲੋੜ ਹੈ, ਨਹੀਂ ਤਾਂ ਕੋਈ ਵੀ ਆ ਕੇ ਓ.ਟੀ.ਟੀ. 'ਤੇ ਕੁਝ ਵੀ ਦਿਖਾ ਸਕਦਾ ਹੈ, ਇਹ ਖ਼ਤਰਿਆ ਨਾਲ ਭਰਿਆ ਹੈ।
ਇਹ ਖ਼ਬਰ ਵੀ ਪੜ੍ਹੋ- Diljit Dosanjh ਨੇ Jimmy Fallon ਦੇ ਸ਼ੋਅ 'ਚ ਪਹਿਨੀ ਹੀਰਿਆਂ ਨਾਲ ਜੜੀ ਘੜੀ, ਕੀਮਤ ਉੱਡਾ ਦੇਵੇਗੀ ਹੋਸ਼
'ਮਹਾਰਾਜ' ਦੀ ਕਹਾਣੀ ਬ੍ਰਿਟਿਸ਼ ਰਾਜ ਦੌਰਾਨ 1862 'ਚ 'ਕਰਸਨਦਾਸ ਮੂਲਜੀ' 'ਤੇ ਹੋਏ ਮਾਣਹਾਨੀ ਦੇ ਕੇਸ 'ਤੇ ਆਧਾਰਿਤ ਹੈ। ਉਹ ਇੱਕ ਸਮਾਜ ਸੁਧਾਰਕ ਅਤੇ ਪੱਤਰਕਾਰ ਸਨ। ਇਸ ਕੇਸ ਦਾ ਭਾਰਤੀ ਕਾਨੂੰਨ ਦੇ ਇਤਿਹਾਸ 'ਚ ਡੂੰਘਾ ਪ੍ਰਭਾਵ ਹੈ। ਮਾਨਹਾਨੀ ਦੇ ਮਾਮਲੇ 'ਚ 'ਜਾਦੂਨਾਥ ਜੀ ਮਹਾਰਾਜ' ਨੇ 'ਕਰਸਨਦਾਸ' 'ਤੇ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ ਕਿ ਉਹ ਉਨ੍ਹਾਂ ਦੀ ਅਤੇ ਸ਼ਰਧਾਲੂਆਂ ਦੀ ਅਕਸ ਨੂੰ ਖਰਾਬ ਕਰ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ- ਗੁਰਮੀਤ ਚੌਧਰੀ ਦੀ 'ਮਹਾਰਾਣਾ' ਦੀ ਸ਼ੂਟਿੰਗ ਬੰਦ, ਹੁਣ ਨਹੀਂ ਬਣੇਗੀ ਸੀਰੀਜ਼, ਜਾਣੋ ਕਾਰਨ
ਫ਼ਿਲਮ 'ਚ ਜੁਨੈਦ ਪੱਤਰਕਾਰ 'ਕਰਸਨਦਾਸ ਮੂਲਜੀ' ਦੀ ਭੂਮਿਕਾ ਨਿਭਾਅ ਰਹੇ ਹਨ। ਜਦਕਿ ਜੈਦੀਪ ਅਹਲਾਵਤ 'ਵਿਲੇਨ' ਦੀ ਭੂਮਿਕਾ 'ਚ ਹਨ। ਫ਼ਿਲਮ 'ਤੇ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਹੈ। ਗੁਜਰਾਤ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਹਿੰਦੂ ਧਰਮ ਇਸ ਦੀ ਨਿੰਦਾ ਕਰਦਾ ਹੈ ਕਿਉਂਕਿ ਇਸ 'ਚ ਭਗਵਾਨ ਕ੍ਰਿਸ਼ਨ ਦੇ ਖ਼ਿਲਾਫ਼ ਨਿੰਦਣਯੋਗ ਗੱਲਾਂ ਹਨ। ਦੱਸ ਦੇਈਏ ਕਿ 'ਮਹਾਰਾਜ' 14 ਜੂਨ ਨੂੰ ਰਿਲੀਜ਼ ਹੋਣੀ ਸੀ ਪਰ ਮਾਮਲਾ ਅਦਾਲਤ 'ਚ ਜਾਣ ਕਾਰਨ ਇਸ ਦੀ ਰਿਲੀਜ਼ ਨੂੰ ਰੋਕ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਬੁੱਧਵਾਰ ਨੂੰ ਹੋਈ ਜੋ 20 ਜੂਨ ਤੱਕ ਜਾਰੀ ਰਹੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।