ਹਨੀਮੂਨ ਮਨਾ ਕੇ ਮੁੰਬਈ ਪਰਤੀ ਆਮਿਰ ਖ਼ਾਨ ਦੀ ਧੀ, ਲੋਕਾਂ ਨੇ ਡਰੈੱਸ ਤੇ ਚੱਪਲਾਂ ਨੂੰ ਲੈ ਕੇ ਚੁੱਕੇ ਸਵਾਲ

Tuesday, Feb 06, 2024 - 01:46 PM (IST)

ਹਨੀਮੂਨ ਮਨਾ ਕੇ ਮੁੰਬਈ ਪਰਤੀ ਆਮਿਰ ਖ਼ਾਨ ਦੀ ਧੀ, ਲੋਕਾਂ ਨੇ ਡਰੈੱਸ ਤੇ ਚੱਪਲਾਂ ਨੂੰ ਲੈ ਕੇ ਚੁੱਕੇ ਸਵਾਲ

ਮੁੰਬਈ (ਬਿਊਰੋ)– ਆਮਿਰ ਖ਼ਾਨ ਦੀ ਧੀ ਆਇਰਾ ਅਕਸਰ ਸੁਰਖ਼ੀਆਂ ’ਚ ਰਹਿੰਦੀ ਹੈ। ਉਸ ਦਾ ਵਿਆਹ ਪਿਛਲੇ ਮਹੀਨੇ 3 ਜਨਵਰੀ ਨੂੰ ਉਦੈਪੁਰ ’ਚ ਬਹੁਤ ਧੂਮਧਾਮ ਨਾਲ ਹੋਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ। ਇਸ ਤੋਂ ਬਾਅਦ ਮੁੰਬਈ ’ਚ ਇਕ ਗ੍ਰੈਂਡ ਰਿਸੈਪਸ਼ਨ ਹੋਈ, ਜਿਸ ’ਚ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਵਿਆਹ ਤੇ ਰਿਸੈਪਸ਼ਨ ਤੋਂ ਬਾਅਦ ਜੋੜਾ ਆਪਣੇ ਹਨੀਮੂਨ ਲਈ ਰਵਾਨਾ ਹੋ ਗਿਆ। ਦੋਵਾਂ ਨੇ ਬਾਲੀ, ਇੰਡੋਨੇਸ਼ੀਆ ’ਚ ਸਮਾਂ ਬਿਤਾਇਆ। ਹੁਣ ਉਹ ਮੁੰਬਈ ਵਾਪਸ ਆ ਗਈ ਹੈ। ਉਸ ਨੂੰ ਹਾਲ ਹੀ ’ਚ ਪਾਪਰਾਜ਼ੀ ਨੇ ਦੇਖਿਆ ਸੀ। ਹਾਲਾਂਕਿ ਉਸ ਨੂੰ ਦੇਖ ਕੇ ਯੂਜ਼ਰਸ ਅਜੀਬ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਪੂਨਮ ਪਾਂਡੇ ਤੋਂ ਪਹਿਲਾਂ 90 ਦੇ ਦਹਾਕੇ ਦੀ ਇਹ ਮਸ਼ਹੂਰ ਅਦਾਕਾਰਾ ਕਰ ਚੁੱਕੀ ਹੈ ਆਪਣੀ ਮੌਤ ਦਾ ਝੂਠਾ ਨਾਟਕ

ਆਇਰਾ ਖ਼ਾਨ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵਿਆਹ ਤੋਂ ਕਰੀਬ ਇਕ ਮਹੀਨੇ ਬਾਅਦ ਉਸ ਨੂੰ ਉਸੇ ਪੁਰਾਣੇ ਅੰਦਾਜ਼ ’ਚ ਦੇਖਿਆ ਗਿਆ, ਜਿਸ ਤਰ੍ਹਾਂ ਉਹ ਅਕਸਰ ਦੇਖੀ ਜਾਂਦੀ ਸੀ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਆਇਰਾ ਕੈਜ਼ੂਅਲ ਲੁੱਕ ’ਚ ਕਾਫੀ ਕਿਊਟ ਲੱਗ ਰਹੀ ਸੀ ਪਰ ‘ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਣਾ’ ਦੀ ਕਹਾਵਤ ਇਥੇ ਫਿੱਟ ਬੈਠਦੀ ਹੈ।

 
 
 
 
 
 
 
 
 
 
 
 
 
 
 
 

A post shared by Varinder Chawla (@varindertchawla)

ਆਮਿਰ ਖ਼ਾਨ ਦੀ ਪਿਆਰੀ ਧੀ ਨੂੰ ਦੇਖ ਕੇ ਲੋਕ ਅਜੀਬ ਕੁਮੈਂਟ ਕਰ ਰਹੇ ਹਨ। ਕੁਝ ਉਸ ਦੇ ਡਰੈਸਿੰਗ ਸੈਂਸ ’ਤੇ ਸਵਾਲ ਉਠਾ ਰਹੇ ਹਨ ਤਾਂ ਕੁਝ ਲੋਕ ਉਸ ਦੀਆਂ ਚੱਪਲਾਂ ਨੂੰ ਲੈ ਕੇ ਤਾਅਨੇ ਮਾਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘‘ਇਹ ਕੀ ਬਕਵਾਸ ਡਰੈਸਿੰਗ ਕਰਦੀ ਹੈ।’’ ਕਿਸੇ ਨੇ ਪੁੱਛਿਆ, ‘‘ਕੀ ਇਹ ਉਹੀ ਕੋਲਹਾਪੁਰੀ ਚੱਪਲਾਂ ਹਨ, ਜੋ ਉਸ ਨੇ ਆਪਣੇ ਰਜਿਸਟਰਡ ਵਿਆਹ ਵਾਲੇ ਦਿਨ ਪਹਿਨੀਆਂ ਸਨ?’’ ਕਈ ਲੋਕਾਂ ਨੇ ਉਸ ਦੇ ਮੋਟਾਪੇ ਨੂੰ ਲੈ ਕੇ ਤਾਅਨੇ ਵੀ ਮਾਰੇ ਹਨ।

ਆਇਰਾ ਤੇ ਉਸ ਦੇ ਪਤੀ ਨੁਪੁਰ ਨੇ ਹਨੀਮੂਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ। ਦੋਵੇਂ ਬਾਲੀ ’ਚ ਖ਼ੂਬ ਮਸਤੀ ਕਰਦੇ ਨਜ਼ਰ ਆਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News