ਫੁੱਟਬਾਲ ਖੇਡਦਿਆਂ ਲੱਗੀ ਸੱਟ, ਮੁਸ਼ਕਲ ਦੌਰ ’ਚ ਬਾਲੀਵੁੱਡ ਦਾ ਦਿੱਗਜ ਅਦਾਕਾਰ, ਕੀਤੀ ਭਾਵੁਕ ਅਪੀਲ

Saturday, Nov 14, 2026 - 10:18 AM (IST)

ਫੁੱਟਬਾਲ ਖੇਡਦਿਆਂ ਲੱਗੀ ਸੱਟ, ਮੁਸ਼ਕਲ ਦੌਰ ’ਚ ਬਾਲੀਵੁੱਡ ਦਾ ਦਿੱਗਜ ਅਦਾਕਾਰ, ਕੀਤੀ ਭਾਵੁਕ ਅਪੀਲ

ਲਾਸ ਏਂਜਲਸ (ਏਜੰਸੀ)- ਬਾਲੀਵੁੱਡ ਅਦਾਕਾਰ ਸ਼ਰਦ ਕਪੂਰ ਨੇ ਖੁਲਾਸਾ ਕੀਤਾ ਹੈ ਕਿ ਬਾਰਸੀਲੋਨਾ ਵਿੱਚ ਫੁੱਟਬਾਲ ਖੇਡਣ ਦੌਰਾਨ ਉਨ੍ਹਾਂ ਨੂੰ ਗੰਭੀਰ ਸੱਟ ਲੱਗ ਗਈ ਸੀ, ਜਿਸ ਕਾਰਨ ਉਨ੍ਹਾਂ ਨੂੰ ਆਪਣੇ 4 ਪਾਲਤੂ ਕੁੱਤਿਆਂ ਨੂੰ ਇੱਕ ਪਸ਼ੂ ਭਲਾਈ ਕੇਂਦਰ (NGO) ਵਿੱਚ ਭੇਜਣ ਲਈ ਮਜਬੂਰ ਹੋਣਾ ਪਿਆ। ਸ਼ੁੱਕਰਵਾਰ ਨੂੰ ਸਬੰਧਤ ਪਸ਼ੂ ਭਲਾਈ ਸੰਸਥਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਦਾਕਾਰ ਦਾ ਇੱਕ ਹੋਰ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਸ਼ਰਦ ਕਪੂਰ ਕੈਮਰੇ ਸਾਹਮਣੇ ਆਪਣੀ ਮੌਜੂਦਾ ਹਾਲਤ ਅਤੇ ਆਪਣੇ ਪਾਲਤੂ ਜਾਨਵਰਾਂ ਨੂੰ ਕੇਂਦਰ ਵਿੱਚ ਛੱਡਣ ਦੀ ਮਜਬੂਰੀ ਬਾਰੇ ਦੱਸਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ: ਕੰਗਨਾ ਰਣੌਤ ਖਿਲਾਫ ਦਰਜ ਹੋਈ FIR ! ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਵੀਡੀਓ ਵਿੱਚ ਉਨ੍ਹਾਂ ਕਿਹਾ, “ਮੈਂ ਅੱਜ ਥੋੜ੍ਹਾ ਉਦਾਸ ਹਾਂ ਕਿਉਂਕਿ ਮੇਰੇ 4 ਬੱਚਿਆਂ (ਪਾਲਤੂ ਕੁੱਤਿਆਂ) ਨੂੰ ਇੱਕ ਚੰਗੀ ਜਗ੍ਹਾ ਭੇਜ ਦਿੱਤਾ ਗਿਆ ਹੈ। ਪਰ ਮੈਂ ਸੈਂਟਰ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਮੈਂ ਸਿਰਫ਼ ਚੰਗੇ ਕੰਮ ਦੀ ਤਲਾਸ਼ ਕਰ ਰਿਹਾ ਹਾਂ। ਮੈਨੂੰ ਤੁਹਾਡੇ ਸਮਰਥਨ ਦੀ ਲੋੜ ਹੈ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਸਾਥ ਦਿੱਤਾ ਹੈ। ਜੇਕਰ ਤੁਸੀਂ ਮੇਰਾ ਸਮਰਥਨ ਕਰ ਸਕਦੇ ਹੋ ਤਾਂ ਮੈਂ ਤੁਹਾਡਾ ਬਹੁਤ ਧੰਨਵਾਦੀ ਰਹਾਂਗਾ।”

ਇਹ ਵੀ ਪੜ੍ਹੋ: ਦੋਸਾਂਝਾਆਲੇ ਦੇ ਨਾਂ ਹੋਈ ਇਕ ਹੋਰ ਉਪਲੱਬਧੀ ! ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਲਾਕਾਰ

PunjabKesari

ਆਪਣੀ ਗੱਲ ਜਾਰੀ ਰੱਖਦਿਆਂ ਉਨ੍ਹਾਂ ਕਿਹਾ, “ਥੋੜ੍ਹਾ ਜਿਹਾ ਨੈਤਿਕ ਸਮਰਥਨ ਵੀ ਮੇਰੇ ਲਈ ਕਾਫ਼ੀ ਹੈ। ਮੈਂ ਇੱਕ ਸ਼ਾਨਦਾਰ ਅਦਾਕਾਰ ਹਾਂ ਅਤੇ ਤੁਸੀਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹੋ। ਪੈਸੇ ਦੀ ਕੋਈ ਸਮੱਸਿਆ ਨਹੀਂ ਹੈ। ਮੁੱਦਾ ਸਿਰਫ਼ ਇਹ ਹੈ ਕਿ ਮੈਂ ਦੁਬਾਰਾ ਕੰਮ ਸ਼ੁਰੂ ਕਰਨ ਦੀ ਉਮੀਦ ਕਰ ਰਿਹਾ ਹਾਂ। ਸ਼ਾਇਦ ਜਨਵਰੀ ਤੋਂ ਮੈਂ ਫਿਰ ਤੋਂ ਕੰਮ ਸ਼ੁਰੂ ਕਰ ਦੇਵਾਂਗਾ।”

ਇਹ ਵੀ ਪੜ੍ਹੋ: ਡੈਬਿਊ ਮੈਚ 'ਚ ਹੀ ਛਾਇਆ 31 ਸਾਲਾ ਤੇਜ਼ ਗੇਂਦਬਾਜ਼, 7 ਵਿਕਟਾਂ ਝਟਕਾ ਕੇ ਰਚ'ਤਾ ਇਤਿਹਾਸ

ਜਦੋਂ ਉਨ੍ਹਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਕਿਹਾ, “ਮੈਂ ਬੇਵਕੂਫ਼ਾਂ ਵਾਂਗ ਬਾਰਸੀਲੋਨਾ ਵਿੱਚ ਫੁੱਟਬਾਲ ਖੇਡਣ ਚਲਾ ਗਿਆ ਸੀ। ਟੀਮ ਵਿੱਚ ਵੱਡੇ ਖਿਡਾਰੀ ਸਨ ਅਤੇ ਮੈਂ ਵੀ ਆਪਣੇ ਆਪ ਨੂੰ ਇੱਕ ਤੇਜ਼-ਤਰਾਰ ਖਿਡਾਰੀ ਸਮਝ ਲਿਆ। ਮੈਂ ਖੁਦ ਨੂੰ 'ਮੈਸੀ' ਸਮਝਣ ਲੱਗ ਪਿਆ। ਖੇਡ ਦੌਰਾਨ ਇੱਕ ਖਿਡਾਰੀ ਦਾ ਪੈਰ ਮੇਰੇ ਪੈਰ ਨਾਲ ਟਕਰਾ ਗਿਆ। ਜਿਵੇਂ ਹੀ ਉਸ ਦਾ ਪੈਰ ਮੇਰੇ ਨਾਲ ਲੱਗਾ, ਮੈਨੂੰ ਸਮਝ ਆ ਗਿਆ ਕਿ ਬਹੁਤ ਗੰਭੀਰ ਸੱਟ ਲੱਗਣ ਵਾਲੀ ਹੈ।”

ਇਹ ਵੀ ਪੜ੍ਹੋ: ਗੋਵਿੰਦਾ ਦੀਆਂ ਬਾਹਾਂ 'ਚ ਕੋਮਲ ਰਾਣੀ ! 'ਰੂਪਾ' ਦੇ ਪ੍ਰਮੋਸ਼ਨਲ ਫੋਟੋਸ਼ੂਟ ਨੇ ਮਚਾਈ ਹਲਚਲ

ਜਨਵਰੀ ਵਿੱਚ ਮੁੜ ਕੰਮ 'ਤੇ ਵਾਪਸੀ ਦੀ ਉਮੀਦ ਜਤਾਉਂਦਿਆਂ ਉਨ੍ਹਾਂ ਓ.ਟੀ.ਟੀ. ਪਲੇਟਫਾਰਮਾਂ 'ਤੇ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ। ਉਨ੍ਹਾਂ ਕਿਹਾ, “ਇਹ ਹਰ ਕਿਸੇ ਲਈ ਇੱਕ ਵਧੀਆ ਪਲੇਟਫਾਰਮ ਹੈ। ਅੱਜ ਦੇ ਸਮੇਂ ਵਿੱਚ ਭਾਰਤ ਦੀ ਆਬਾਦੀ 140 ਕਰੋੜ ਤੋਂ ਵੱਧ ਹੈ ਅਤੇ ਇਹ ਪਲੇਟਫਾਰਮ ਪੂਰੀ ਦੁਨੀਆ ਵਿੱਚ ਦੇਖੇ ਜਾਂਦੇ ਹਨ। ਨੈੱਟਫਲਿਕਸ ਘੱਟੋ-ਘੱਟ 5 ਤੋਂ 7 ਅਰਬ ਲੋਕਾਂ ਤੱਕ ਪਹੁੰਚ ਰੱਖਦਾ ਹੈ, ਇਸ ਲਈ ਇਹ ਇੱਕ ਵੱਡਾ ਮੌਕਾ ਹੈ। ਜੇਕਰ ਮੈਨੂੰ ਓ.ਟੀ.ਟੀ. 'ਤੇ ਕੰਮ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਅਤੇ ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਰਹਾਂਗਾ। ਪ੍ਰਮਾਤਮਾ ਸਭ 'ਤੇ ਮਿਹਰ ਕਰੇ। ਜੈ ਹਿੰਦ।”

ਇਹ ਵੀ ਪੜ੍ਹੋ: ਦਿੱਗਜ ਅਦਾਕਾਰਾ ਮੌਸਮੀ ਚੈਟਰਜੀ ਦੇ ਘਰ ਪਸਰਿਆ ਮਾਤਮ, ਪਤੀ ਜਯੰਤ ਮੁਖਰਜੀ ਦਾ ਹੋਇਆ ਦੇਹਾਂਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News