‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼

Friday, Nov 13, 2026 - 09:58 AM (IST)

‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ, ਜੈਕੀ ਸ਼ਰਾਫ ਤੇ ਸ਼ਰਦ ਕੇਲਕਰ ਸਣੇ ਕਈ ਸਿਤਾਰੇ ਹੋਏ ਸ਼ਾਮਿਲ, ਬਾਂਦ੍ਰਾ ’ਚ ਦਿਸੀ ਸ਼ਹਿਨਾਜ਼

ਐਂਟਰਟੇਨਮੈਂਟ ਡੈਸਕ- ਮੁੰਬਈ ਵਿਚ ਅਦਾਕਾਰ ਜੈਕੀ ਸ਼ਰਾਫ਼, ਸ਼ਰਦ ਕੇਲਕਰ, ਨੇਹਾ ਸਰਗਮ, ਸਨਾ ਖ਼ਾਨ ਅਤੇ ਹਾਰਿਸ ਇਮਤਿਆਜ਼ ਅਲੀ ਨੇ ‘ਕਾਲੀ ਖੇਤੀ’ ਦਾ ਟ੍ਰੇਲਰ ਲਾਂਚ ਕੀਤਾ। ‘ਕਾਲੀ ਖੇਤੀ’ ਫ਼ਿਲਮ ਪੇਂਡੂ ਲੋਕ-ਕਥਾ ’ਤੇ ਆਧਾਰਿਤ ਹੈ। ਇਹ ਫ਼ਿਲਮ ਦਰਸ਼ਕਾਂ ਨੂੰ ਰਹੱਸ, ਅਲੌਕਿਕ ਸ਼ਕਤੀਆਂ ਅਤੇ ਪਿੰਡ ਦੇ ਅਣਸੁਲਝੇ ਤੇ ਡਰਾਉਣੇ ਰਾਜ਼ਾਂ ਦੀ ਇਕ ਰਹੱਸਮਈ ਦੁਨੀਆ ’ਚ ਲੈ ਜਾਵੇਗੀ।

ਇਸ ਦੇ ਦਿਲਚਸਪ ਟੀਜ਼ਰ ਤੋਂ ਬਾਅਦ ਫ਼ਿਲਮ ਦਾ ਟ੍ਰੇਲਰ ਡਰਾਉਣੀ ਦੁਨੀਆ ਦੀ ਇਕ ਹੋਰ ਡੂੰਘੀ ਝਲਕ ਦਿਖਾਉਂਦਾ ਹੈ। ਫ਼ਿਲਮ ਵਿਚ ਜੈਕੀ ਸ਼ਰਾਫ਼ ਅਤੇ ਸ਼ਰਦ ਕੇਲਕਰ ਇਕ ਪਿੰਡ ’ਚ ਲੁਕੀ ਅਸ਼ੁੱਭ ਸ਼ਕਤੀ ਦਾ ਸਾਹਮਣਾ ਕਰਦੇ ਨਜ਼ਰ ਆਉਣਗੇ। ਹਾਰਿਸ ਇਮਤਿਆਜ਼ ਖ਼ਾਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਅਤੇ ਸਨਾ ਖ਼ਾਨ ਵੱਲੋਂ ਨਿਰਮਿਤ ਇਹ ਫ਼ਿਲਮ ਪੇਂਡੂ ਲੋਕ-ਕਥਾਵਾਂ ’ਤੇ ਆਧਾਰਿਤ ਇਕ ਅਨੋਖੀ ਹੌਰਰ ਕਹਾਣੀ’ਤੇ ਅਧਾਰਿਤ ਹੈ।


author

cherry

Content Editor

Related News