ਟੀ. ਵੀ. ਅਦਾਕਾਰਾ ਦੀ ਕਾਰ ’ਤੇ ਡਿੱਗਿਆ ਕੰਕਰੀਟ ਦਾ ਟੁਕੜਾ, ਵਾਲ-ਵਾਲ ਬਚੀ
Wednesday, May 17, 2023 - 12:59 PM (IST)
ਨਵੀਂ ਦਿੱਲੀ (ਬਿਊਰੋ) - ਗੁਰੂਗ੍ਰਾਮ ਤੋਂ ਦਿੱਲੀ ਆ ਰਹੀ ਇਕ ਫ਼ਿਲਮ ਨਿਰਦੇਸ਼ਕ ਅਤੇ ਅਭਿਨੇਤਰੀ ਅੱਜ ਹਾਦਸੇ ’ਚ ਵਾਲ-ਵਾਲ ਬਚ ਗਈ। ਟੀ. ਵੀ. ਅਭਿਨੇਤਰੀ, ਨਿਰਦੇਸ਼ਕ ਜਦੋਂ ਕਾਰ ਰਾਹੀਂ ਘਿਟੋਰਨੀ ਨਜ਼ਦੀਕ ਹਨੂੰਮਾਨ ਮੰਦਰ ਕੋਲੋਂ ਗੁਜ਼ਰ ਰਹੀ ਸੀ ਤਾਂ ਦਿੱਲੀ ਮੈਟਰੋ ਦੀ ਐਲੀਵੇਟਿਡ ਲਾਈਨ ਦੇ ਵਾਇਆਡਕਟ ਤੋਂ ਇਕ ਕੰਕਰੀਟ ਦਾ ਟੁਕੜਾ ਉਸ ਦੀ ਕਾਰ ’ਤੇ ਡਿੱਗ ਗਿਆ।
ਇਹ ਖ਼ਬਰ ਵੀ ਪੜ੍ਹੋ : ਆਰੀਅਨ ਡਰੱਗਸ ਕੇਸ : ਸਮੀਰ ਵਾਨਖੇੜੇ ਦਾ ਫੋਨ ਜ਼ਬਤ, 25 ਕਰੋੜ ਵਸੂਲਣ ਦੀ ਸਾਜ਼ਿਸ਼ ਦਾ ਪਰਦਾਫਾਸ਼
ਹਾਲਾਂਕਿ ਉਸ ਨੂੰ ਗੰਭੀਰ ਸੱਟਾਂ ਤਾਂ ਨਹੀਂ ਲੱਗੀਆਂ ਪਰ ਕਾਰ ਦਾ ਪਿਛਲਾ ਹਿੱਸਾ ਚਕਨਾਚੂਰ ਹੋ ਗਿਆ। ਕੱਚ ਦੇ ਟੁੱਟੇ ਹੋਏ ਹਿੱਸੇ ਉਸ ਦੇ ਸਿਰ ’ਚ ਖੁੰਭ ਗਏ। ਪੂਰੇ ਮਾਮਲੇ ’ਚ ਦਿੱਲੀ ਮੈਟਰੋ ਨੇ ਦੱਸਿਆ ਕਿ ਜਦੋਂ ਘਿਟੋਰਨੀ ਸਟੇਸ਼ਨ ਕੋਲ ਕੰਕਰੀਟ ਦਾ ਇਕ ਟੁਕੜਾ ਕਾਰ ’ਤੇ ਡਿੱਗ ਗਿਆ ਸੀ, ਜਿਸ ਨਾਲ ਵਾਹਨ ਨੂੰ ਨੁਕਸਾਨ ਪੁੱਜਾ ਹੈ ਪਰ ਵਾਹਨ ਸਵਾਰ ਜ਼ਖਮੀ ਨਹੀਂ ਹੋਏ।
ਇਹ ਖ਼ਬਰ ਵੀ ਪੜ੍ਹੋ : ਮੂਸੇ ਵਾਲਾ ਦੀ ਟੀਮ ਨੇ ਸਾਥੀਆਂ ਨੂੰ ਇੰਟਰਵਿਊਜ਼ ਨਾ ਕਰਨ ਦੀ ਦਿੱਤੀ ਸਲਾਹ, ਏ. ਆਈ. ਗੀਤਾਂ ਨੂੰ ਲੈ ਕੇ ਆਖੀ ਇਹ ਗੱਲ
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।