ਉਰਫੀ ਜਾਵੇਦ ਦੀ ਹਰਕਤ ''ਤੇ ਭੜਕਿਆ ਸ਼ਖ਼ਸ, ਦਿੱਤੀ ਜਾਨੋਂ ਮਾਰਨ ਦੀ ਧਮਕੀ

Tuesday, Oct 31, 2023 - 11:42 AM (IST)

ਉਰਫੀ ਜਾਵੇਦ ਦੀ ਹਰਕਤ ''ਤੇ ਭੜਕਿਆ ਸ਼ਖ਼ਸ, ਦਿੱਤੀ ਜਾਨੋਂ ਮਾਰਨ ਦੀ ਧਮਕੀ

ਮੁੰਬਈ (ਬਿਊਰੋ)– ਉਰਫੀ ਜਾਵੇਦ ਨੂੰ ਕਿਸੇ ਨੇ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਮੁਲਜ਼ਮ ਖ਼ਿਲਾਫ਼ ਮੁੰਬਈ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦਰਅਸਲ ਉਰਫੀ ਨੇ ਹੈਲੋਵੀਨ ਪਾਰਟੀ ਦੀ ਇਕ ਵੀਡੀਓ ਸ਼ੇਅਰ ਕੀਤੀ ਸੀ। ਉਸ ਦੇ ਲੁੱਕ ਤੋਂ ਨਾਰਾਜ਼ ਇਕ ਵਿਅਕਤੀ ਨੇ ਇਸ ਨੂੰ ਡਿਲੀਟ ਕਰਨ ਲਈ ਉਰਫੀ ਨੂੰ ਮੇਲ ਭੇਜੀ ਹੈ। ਅਜਿਹਾ ਨਾ ਕਰਨ ’ਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਰਫੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਕ੍ਰੀਨਸ਼ਾਟ ਸ਼ੇਅਰ ਕਰਕੇ ਹੈਰਾਨੀ ਪ੍ਰਗਟਾਈ ਹੈ। ਹੁਣ ਮਾਮਲਾ ਪੁਲਸ ਕੋਲ ਪਹੁੰਚ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਸੰਜੇ ਦੱਤ ਸਣੇ ਬੁਰੇ ਫਸੇ 40 ਕਲਾਕਾਰ, FIR ਦਰਜ, ਜਾਣੋ ਪੂਰਾ ਮਾਮਲਾ

‘ਮਾਰਨ ’ਚ ਸਮਾਂ ਨਹੀਂ ਲੱਗੇਗਾ’
ਉਰਫੀ ਜਾਵੇਦ ਲਈ ਟ੍ਰੋਲਿੰਗ ਜਾਂ ਧਮਕੀਆਂ ਮਿਲਣਾ ਕੋਈ ਨਵੀਂ ਗੱਲ ਨਹੀਂ ਹੈ। ਇਸ ਵਾਰ ਉਸ ਦੀ ਇਕ ਲੁੱਕ ਤੋਂ ਗੁੱਸੇ ’ਚ ਆ ਕੇ ਇਕ ਵਿਅਕਤੀ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਉਰਫੀ ਵਲੋਂ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਟ ’ਤੇ ਨਾਮ ਨਿਖਿਲ ਗੋਸਵਾਮੀ ਦਿਖਾਈ ਦੇ ਰਿਹਾ ਹੈ। ਇਸ ’ਚ ਲਿਖਿਆ ਹੈ, ‘‘ਜੋ ਵੀਡੀਓ ਤੁਸੀਂ ਅਪਲੋਡ ਕੀਤੀ ਹੈ, ਉਸ ਨੂੰ ਡਿਲੀਟ ਕਰ ਦਿਓ ਨਹੀਂ ਤਾਂ ਤੁਹਾਨੂੰ ਮਾਰਨ ’ਚ ਸਮਾਂ ਨਹੀਂ ਲੱਗੇਗਾ।’’ ਸਕ੍ਰੀਨਸ਼ਾਟ ਦੇ ਨਾਲ ਹੀ ਉਰਫੀ ਨੇ ਲਿਖਿਆ ਸੀ, ‘‘ਮੈਂ ਇਸ ਦੇਸ਼ ਦੇ ਲੋਕਾਂ ’ਤੇ ਹੈਰਾਨ ਹਾਂ। ਮੈਨੂੰ ਇਕ ਫ਼ਿਲਮੀ ਕਿਰਦਾਰ ਨੂੰ ਦੁਬਾਰਾ ਬਣਾਉਣ ਲਈ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਹਾਲਾਂਕਿ ਉਸ ਕਿਰਦਾਰ ਬਾਰੇ ਕੁਝ ਨਹੀਂ ਕਿਹਾ ਗਿਆ ਸੀ।’’ ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਖ਼ਿਲਾਫ਼ ਪੁਲਸ ’ਚ ਸ਼ਿਕਾਇਤ ਦਰਜ ਕਰਵਾਈ ਗਈ ਹੈ।

‘ਛੋਟਾ ਪੰਡਿਤ’ ਬਣੀ ਸੀ ਉਰਫੀ
ਉਰਫੀ ਦੀ ਨਵੀਂ ਵੀਡੀਓ ਫ਼ਿਲਮ ‘ਭੂਲ ਭੁਲੱਈਆ’ ਦੇ ਛੋਟਾ ਪੰਡਿਤ ਦੇ ਕਿਰਦਾਰ ਦੀ ਸੀ। ਇਸ ’ਚ ਉਸ ਨੇ ਰਾਜਪਾਲ ਯਾਦਵ ਦੀ ਲੁੱਕ ਰੀਕ੍ਰਿਏਟ ਕੀਤੀ ਸੀ। ਉਰਫੀ ਨੇ ਆਪਣੇ ਚਿਹਰੇ ਨੂੰ ਲਾਲ ਰੰਗ ਨਾਲ ਰੰਗਿਆ ਹੈ। ਉਸ ਨੇ ਲਿਖਿਆ, ‘‘ਮੈਂ ਹੈਲੋਵੀਨ ਪਾਰਟੀ ਲਈ ਤਿਆਰ ਹੋਣ ਲਈ ਸਖ਼ਤ ਮਿਹਨਤ ਕੀਤੀ ਪਰ ਅੱਜ ਨਹੀਂ ਜਾ ਸਕੀ, ਇਸ ਲਈ ਮੈਂ ਸੋਚਿਆ ਕਿ ਮੈਂ ਇਕ ਵੀਡੀਓ ਪੋਸਟ ਕਰਾਂ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News