ਬੰਦ ਕਮਰੇ ’ਚ ਪ੍ਰੇਮਿਕਾ ਨਾਲ ਫੜਿਆ ਲੋਕ ਗਾਇਕ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

Saturday, Jul 22, 2023 - 10:17 AM (IST)

ਬੰਦ ਕਮਰੇ ’ਚ ਪ੍ਰੇਮਿਕਾ ਨਾਲ ਫੜਿਆ ਲੋਕ ਗਾਇਕ, ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੀਤਾ ਬੁਰਾ ਹਾਲ

ਬੇਗੂਸਰਾਏ (ਬਿਊਰੋ) - ਬਿਹਾਰ ਦੇ ਬੇਗੂਸਰਾਏ ਤੋਂ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਲੋਕ ਗਾਇਕ ਨੂੰ ਇਕ ਕੁੜੀ ਨਾਲ ਇਤਰਾਜ਼ਯੋਗ ਹਾਲਤ ਵਿਚ ਲੋਕਾਂ ਨੇ ਫੜ ਲਿਆ ਤੇ ਦੋਹਾਂ ਨੂੰ ਬੰਦ ਕਮਰੇ ਵਿਚ ਬੇਰਹਿਮੀ ਨਾਲ ਕੁਟਾਪਾ ਚਾੜ੍ਹਿਆ। ਫਿਰ ਵੀਡੀਓ ਬਣਾਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ 6 ਸਾਲ ਬਾਅਦ ਪਹਿਲੀ ਵਾਰ ਮਾਤਾ-ਪਿਤਾ ਬਣੇ ਇਸ਼ਿਤਾ ਦੱਤਾ ਤੇ ਵਤਸਲ ਸੇਠ, ਪੁੱਤਰ ਨੂੰ ਦਿੱਤਾ ਜਨਮ

ਵੀਡੀਓ ਵਾਇਰਲ ਹੁੰਦਿਆਂ ਹੀ ਪੁਲਸ ਐਕਸ਼ਨ ਮੋਡ ਵਿਚ ਆਈ ਅਤੇ ਪੀੜਤਾਂ ਦੀ ਭਾਲ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਮੈਡੀਕਲ ਲਈ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਹਾਲਾਂਕਿ ਅਜੇ ਤੱਕ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਮਣੀਪੁਰ ਕਾਂਡ : ਪ੍ਰਿਯੰਕਾ ਚੋਪੜਾ ਦਾ ਗੁੱਸਾ ਸੱਤਵੇਂ ਆਸਮਾਨ 'ਤੇ, ਅਕਸ਼ੈ ਨੇ ਵੀ ਲਿਖਿਆ ਮੈਂ ਤਾਂ ਪੂਰਾ ਹੀ ਹਿੱਲ ਗਿਆ...

ਵਾਇਰਲ ਵੀਡੀਓ ਵਿਚ ਲੋਕ ਗਾਇਕ ਅਤੇ ਕੁੜੀ ਦੋਵੇਂ ਨਗਨ ਹਾਲਤ ਵਿਚ ਦਿੱਖ ਰਹੇ ਹਨ। ਲੋਕ ਦੋਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਰਹੇ ਹਨ। ਇਸ ਦੌਰਾਨ ਇਕ ਵਿਅਕਤੀ ਦੋਹਾਂ ਦਾ ਵੀਡੀਓ ਬਣਾ ਰਿਹਾ ਹੈ। ਕੁੜੀ ਹੱਥ ਜੋੜ ਰਹੀ ਹੈ। ਛੱਡਣ ਦੀ ਗੱਲ ਕਹਿ ਰਹੀ ਹੈ ਪਰ ਉਹ ਲੋਕ ਕੁੜੀ ਦੇ ਸਰੀਰ ਤੋਂ ਕੱਪੜੇ ਹਟਾ ਰਹੇ ਹਨ, ਫਾੜ ਰਹੇ ਹਨ। ਉਹ ਵਾਰ-ਵਾਰ ਕਹਿ ਰਹੀ ਹੈ ਛੱਡ ਦਿਓ ਪਰ ਉਹ ਲੋਕ ਮੰਨਣ ਨੂੰ ਤਿਆਰ ਨਹੀਂ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


author

sunita

Content Editor

Related News