ਵਿਵਾਦਾਂ ’ਚ ਘਿਰੀ ‘ਜਵਾਨ’ ਫ਼ਿਲਮ ਦੀ ਅਦਾਕਾਰਾ ਨਯਨਤਾਰਾ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ
Wednesday, Jan 10, 2024 - 03:05 PM (IST)
ਮੁੰਬਈ (ਬਿਊਰੋ)– ਸਾਊਥ ਦੀ ਮਸ਼ਹੂਰ ਅਦਾਕਾਰਾ ਨਯਨਤਾਰਾ ਸਮੇਤ ਫ਼ਿਲਮ ‘ਅੰਨਪੂਰਣੀ’ ਦੀ ਸਟਾਰ ਕਾਸਟ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਨੈੱਟਫਲਿਕਸ ’ਤੇ ਰਿਲੀਜ਼ ਹੋਈ ਫ਼ਿਲਮ ‘ਅੰਨਪੂਰਣੀ’ ਦੀ ਸਟਾਰ ਕਾਸਟ, ਜਿਸ ’ਚ ਅਦਾਕਾਰਾ ਨਯਨਤਾਰਾ ਵੀ ਸ਼ਾਮਲ ਹੈ, ਦੇ ਖ਼ਿਲਾਫ਼ ਜਬਲਪੁਰ ’ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਲਵ ਜੇਹਾਦ ਤੇ ਭਗਵਾਨ ਰਾਮ ਦਾ ਅਪਮਾਨ ਕਰਨ ਦੇ ਮਾਮਲੇ ’ਚ ਕੀਤੀ ਗਈ ਹੈ।
ਧਾਰਮਿਕ ਭਾਵਨਾਵਾਂ ਖ਼ਿਲਾਫ਼ ਹੈ ਫ਼ਿਲਮ
ਹਿੰਦੂ ਸੇਵਾ ਪ੍ਰੀਸ਼ਦ ਦੇ ਅਧਿਕਾਰੀ ਤੇ ਵਰਕਰ ਮੰਗਲਵਾਰ ਨੂੰ ਓਮਤੀ ਥਾਣੇ ਪਹੁੰਚੇ। ਕਾਰਕੁੰਨਾਂ ਨੇ ਫ਼ਿਲਮ ’ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਕੌਂਸਲ ਦੇ ਸੂਬਾ ਪ੍ਰਧਾਨ ਅਤੁਲ ਜਸਵਾਨੀ ਤੇ ਹੋਰਨਾਂ ਨੇ ਓਮਤੀ ਥਾਣਾ ਇੰਚਾਰਜ ਵਰਿੰਦਰ ਸਿੰਘ ਪਵਾਰ ਨੂੰ ਮੰਗ ਪੱਤਰ ਵੀ ਸੌਂਪਿਆ ਹੈ।
ਇਹ ਖ਼ਬਰ ਵੀ ਪੜ੍ਹੋ : 3000 ਕਰੋੜ ਦੇ ਮਾਲਕ ਰਿਤਿਕ ਰੌਸ਼ਨ ਕੋਲ ਹੈ 100 ਕਰੋੜ ਦਾ ਘਰ, ਇਕ ਫ਼ਿਲਮ ਲਈ ਵਸੂਲਦੇ ਨੇ ਇੰਨੀ ਮੋਟੀ ਰਕਮ
ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ ਤੇ ਅਦਾਕਾਰਾਂ ਖ਼ਿਲਾਫ਼ ਐੱਫ. ਆਈ. ਆਰ.
ਮੈਮੋਰੰਡਮ ਰਾਹੀਂ ਹਾਲ ਹੀ ’ਚ OTT ਪਲੇਟਫਾਰਮ ’ਤੇ ਰਿਲੀਜ਼ ਹੋਈ ਇਸ ਫ਼ਿਲਮ ਦੇ ਨਿਰਦੇਸ਼ਕ, ਨਿਰਮਾਤਾ ਤੇ ਅਦਾਕਾਰਾਂ ਵਿਰੁੱਧ ਐੱਫ. ਆਈ. ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਮੰਗ ਪੱਤਰ ਰਾਹੀਂ ਦੱਸਿਆ ਗਿਆ ਕਿ ਫ਼ਿਲਮ ’ਚ ਕਈ ਅਜਿਹੇ ਦ੍ਰਿਸ਼ ਹਨ, ਜੋ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ। ਫ਼ਿਲਮ ’ਚ ਕਈ ਮਾੜੀਆਂ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ।
ਫ਼ਿਲਮ ਰਾਹੀਂ ਲਵ ਜੇਹਾਦ ਨੂੰ ਵੀ ਦਿਖਾਇਆ ਗਿਆ ਹੈ। ਪੁਲਸ ਨੇ ਜਾਂਚ ਤੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ ਨਯਨਤਾਰਾ ਸ਼ਾਹਰੁਖ ਖ਼ਾਨ ਨਾਲ ਸੁਪਰਹਿੱਟ ਫ਼ਿਲਮ ‘ਜਵਾਨ’ ’ਚ ਮੁੱਖ ਭੂਮਿਕਾ ਨਿਭਾਅ ਚੁੱਕੀ ਹੈ। ‘ਜਵਾਨ’ ਸਾਲ 2023 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਭਾਰਤੀ ਫ਼ਿਲਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।