50 ਦੀ ਮਦਿੰਰਾ ਨੇ ਰੈੱਡ ਬਿਕਨੀ ''ਚ ਫਲਾਂਟ ਕੀਤੀ ਹੌਟ ਫਿਗਰ, ਦੇਖੋ ਤਸਵੀਰਾਂ

05/12/2022 1:25:05 PM

ਮੁੰਬਈ- ਅਦਾਕਾਰਾ ਮਦਿੰਰਾ ਬੇਦੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਹਮੇਸ਼ਾਂ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਬਿਕਨੀ ਲੁਕ 'ਚ ਆਪਣੀਆਂ ਕੁਝ ਬੋਲਡ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜੋ ਇੰਟਰਨੈੱਟ 'ਤੇ ਅੱਗ ਲਗਾ ਰਹੀਆਂ ਹਨ। 

PunjabKesari
ਲੁਕ ਦੀ ਗੱਲ ਕਰੀਏ ਤਾਂ ਮੰਦਿਰਾ ਰੈੱਡ ਬਿਕਨੀ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਸਿਰ 'ਤੇ ਰੈੱਡ ਸਕਾਰਫ ਬੰਨਿਆ ਹੋਇਆ ਹੈ। ਐਨਕਾਂ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਮੰਦਿਰਾ ਬਹੁਤ ਬੋਲਡ ਲੱਗ ਰਹੀ ਹੈ। ਅਦਾਕਾਰਾ ਸਮੁੰਦਰ 'ਚ ਖੜ੍ਹੀ ਹੋ ਕੇ ਪੋਜ਼ ਦੇ ਰਹੀ ਹੈ। 

PunjabKesari
ਅਦਾਕਾਰਾ 50 ਸਾਲ ਦੀ ਉਮਰ 'ਚ ਵੀ ਪਰਫੈਕਟ ਫਿਗਰ ਫਲਾਂਟ ਕਰਦੀ ਹੋਈ ਦਿਖਾਈ ਦੇ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਮਦਿੰਰਾ ਨੇ ਲਿਖਿਆ-'ਧੁੱਪ, ਸਮੁੰਦਰ, ਰੇਤ ਅਤੇ ਇਨ੍ਹਾਂ ਸ਼ਾਨਦਾਰ 4 ਦਿਨਾਂ ਨੇ ਮੇਰਾ ਪੂਰਾ ਹਫ਼ਤਾ ਅਤੇ ਮਹੀਨਾ ਸ਼ਾਨਦਾਰ ਬਣਾ ਦਿੱਤਾ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਪ੍ਰਸ਼ੰਸਕ ਦਿਲ ਹਾਰ ਬੈਠੇ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਮਦਿੰਰਾ ਆਪਣੀ ਫਿਟਨੈੱਸ ਦਾ ਖੂਬ ਧਿਆਨ ਰੱਖਦੀ ਹੈ। ਅਦਾਕਾਰਾ ਕਦੇ ਆਪਣੀ ਕਸਰਤ ਮਿਸ ਨਹੀਂ ਕਰਦੀ ਹੈ। ਮਦਿੰਰਾ ਦੇ ਕੰਮਕਾਰ ਦੀ ਗੱਲ ਕਰੀਏ ਤਾਂ ਉਸ ਨੂੰ ਆਖਰੀ ਵਾਰ ਫਿਲਮ 'ਸਾਹੋ' 'ਚ ਦੇਖਿਆ ਗਿਆ ਸੀ। ਇਸ ਫਿਲਮ 'ਚ ਪ੍ਰਭਾਸ ਅਤੇ ਸ਼ਰਧਾ ਕਪੂਰ ਵੀ ਲੀਡ ਰੋਲ 'ਚ ਸਨ।

 


Aarti dhillon

Content Editor

Related News