ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

Wednesday, Jul 15, 2026 - 10:29 AM (IST)

ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

ਚੰਡੀਗੜ੍ਹ (ਸੁਸ਼ੀਲ)- ਆਪ੍ਰੇਸ਼ਨ ਸੈੱਲ ਨੇ ਚੰਡੀਗੜ੍ਹ ਦੇ ਸੈਕਟਰ-7 ਸਥਿਤ ਕੋਮੋ ਹਾਊਸ ਕਲੱਬ ’ਚ ਐੱਨ. ਆਰ. ਆਈ. ਵਿਦਿਆਰਥੀ ਧਰੁਵ ਤ੍ਰੇਹਨ ਨਾਲ ਕੁੱਟਮਾਰ ਕਰਨ ਵਾਲੇ ਫ਼ਰਾਰ 5 ਹਮਲਾਵਰਾਂ ਵਿੱਚੋਂ 4 ਨੂੰ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਗਾਇਕ ਕਰਨ ਔਜਲਾ ਦੇ ਮੈਨੇਜਰ ਫ਼ਤਿਹਗੜ੍ਹ ਸਾਹਿਬ ਨਿਵਾਸੀ ਬਲਦੀਪ ਸਿੰਘ, ਆਰ. ਪੀ. ਜੀ. ਹਮਲੇ ਦੇ ਮੁਲਜ਼ਮ ਰੂਪਨਗਰ ਦੇ ਪਿੰਡ ਕਲਾਰਾਂ ਨਿਵਾਸੀ ਜਗਦੀਪ ਸਿੰਘ ਕੰਗ ਉਰਫ਼ ਜੱਗੀ, ਸੈਕਟਰ-38 ਨਿਵਾਸੀ ਅਨੀਕੇਤ ਗੁਪਤਾ ਅਤੇ ਬਠਿੰਡਾ ਦੇ ਪਿੰਡ ਰਾਮਗੜ੍ਹ ਭੂੰਦੜ ਨਿਵਾਸੀ ਤਨਮਿੰਦਰ ਸਿੰਘ ਵਜੋਂ ਹੋਈ ਹੈ। ਆਪ੍ਰੇਸ਼ਨ ਸੈੱਲ ਦੀ ਟੀਮ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰੇਗੀ ਤਾਂ ਜੋ ਹੋਰ ਫ਼ਰਾਰ ਹਮਲਾਵਰਾਂ ਨੂੰ ਵੀ ਕਾਬੂ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਫ਼ਿਰੋਜ਼ਪੁਰ ਨਿਵਾਸੀ ਧਰੁਵ ਤ੍ਰੇਹਨ ਆਪਣੇ ਦੋਸਤ ਸਵਪਨ ਥਿੰਦ ਨਾਲ 12 ਜੁਲਾਈ ਦੀ ਰਾਤ ਕੋਮੋ ਹਾਊਸ ਕਲੱਬ ’ਚ ਆਇਆ ਸੀ। ਕਲੱਬ ਬਾਹਰ ਸਵਪਨ ਥਿੰਦ ਅਤੇ ਅਨਿਕੇਤ ਗੁਪਤਾ ਵਿਚਾਲੇ ਬਹਿਸ ਹੋ ਗਈ। ਜਦੋਂ ਧਰੁਵ ਬਚਾਅ ਕਰਨ ਲਈ ਅੱਗੇ ਆਇਆ ਤਾਂ ਅਨੀਕੇਤ ਦੇ ਸਾਥੀਆਂ ਨੇ ਉਸ ’ਤੇ ਘਸੁੰਨ, ਮੁੱਕਿਆ ਅਤੇ ਕੜੇ ਨਾਲ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ 'ਤੇ ਬੋਲੇ ਬਾਬਾ ਰਾਮਦੇਵ

ਸ਼ਿਕਾਇਤ ’ਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਮੁਲਜ਼ਮਾਂ ਨੇ ਮੇਜ਼ ਚੁੱਕ ਕੇ ਉਨ੍ਹਾਂ ਵੱਲ ਸੁੱਟਿਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਧਰੁਵ ਨੇ ਪੁਲਸ ਨੂੰ ਦੱਸਿਆ ਸੀ ਕਿ ਅਨੀਕੇਤ ਨੇ ਆਪਣੇ ਆਪ ਨੂੰ ਜੱਜ ਦਾ ਪੁੱਤਰ ਦੱਸਦਿਆਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਸੀ।

ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ, ਫੈਨਜ਼ ਦਾ ਟੁੱਟਾ ਦਿਲ

ਸ਼ਿਕਾਇਤ ਮੁਤਾਬਕ ਬਾਅਦ ’ਚ ਮੁਲਜ਼ਮ ਕਲੱਬ ਦੇ ਬਾਹਰ ਬੀ. ਐੱਮ. ਡਬਲਿਊ. ਐਕਸ-7 ਗੱਡੀ ’ਚੋਂ ਕਥਿਤ ਤੌਰ ’ਤੇ ਹਥਿਆਰ ਕੱਢ ਕੇ ਲਿਆਏ ਅਤੇ ਉਨ੍ਹਾਂ ਨੂੰ ਲਹਿਰਾ ਕੇ ਧਮਕੀਆਂ ਦੇਣ ਲੱਗੇ। ਇਸ ਦੌਰਾਨ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਕਈ ਵਾਹਨਾਂ ਨੂੰ ਵੀ ਟੱਕਰਾਂ ਮਾਰੀਆਂ। ਇਸ ਦੌਰਾਨ ਧਰੁਵ ਦੇ ਸਿਰ, ਹੱਥ ਅਤੇ ਕੰਨ ’ਤੇ ਸੱਟਾਂ ਲੱਗੀਆਂ ਸਨ। ਸ਼ਿਕਾਇਤ ਦੇ ਆਧਾਰ 'ਤੇ ਸੈਕਟਰ-26 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ: ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News