ਬੁਆਏਫਰੈਂਡ ਦੀਆਂ ਸਨ ਹੋਰ ਸਹੇਲੀਆਂ! ਡਿਪ੍ਰੈਸ਼ਨ ’ਚ 21 ਸਾਲਾ ਅਦਾਕਾਰਾ ਨੇ ਕੀਤਾ ਸੁਸਾਇਡ

Thursday, May 26, 2022 - 11:36 AM (IST)

ਬੁਆਏਫਰੈਂਡ ਦੀਆਂ ਸਨ ਹੋਰ ਸਹੇਲੀਆਂ! ਡਿਪ੍ਰੈਸ਼ਨ ’ਚ 21 ਸਾਲਾ ਅਦਾਕਾਰਾ ਨੇ ਕੀਤਾ ਸੁਸਾਇਡ

ਮੁੰਬਈ (ਬਿਊਰੋ)– ਬੰਗਾਲੀ ਐਂਟਰਟੇਨਮੈਂਟ ਇੰਡਸਟਰੀ ਤੋਂ ਬੇਹੱਦ ਹੈਰਾਨੀ ਭਰੀ ਖ਼ਬਰ ਸਾਹਮਣੇ ਆਈ ਹੈ। 21 ਸਾਲਾ ਮਾਡਲ ਤੇ ਅਦਾਕਾਰਾ ਬਿਦਿਸ਼ਾ ਡੇ ਮਜੂਮਦਾਰ ਨੇ ਆਪਣੇ ਫਲੈਟ ’ਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ ਹੈ। ਬੁੱਧਵਾਰ ਨੂੰ ਬਿਦਿਸ਼ਾ ਦੀ ਮ੍ਰਿਤਕ ਦੇਹ ਉਸ ਦੇ ਫਲੈਟ ’ਚੋਂ ਫਾਹੇ ਨਾਲ ਲਟਕਦੀ ਮਿਲੀ।

ਉੱਭਰਦੀ ਮਾਡਲ ਤੇ ਅਦਾਕਾਰਾ ਦੀ ਆਤਮ ਹੱਤਿਆ ਦੀ ਖ਼ਬਰ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਬਿਦਿਸ਼ਾ ਨਗਰ ਬਾਜ਼ਾਰ ’ਚ ਇਕ ਰੈਂਟ ਦੇ ਫਲੈਟ ’ਚ ਰਹਿੰਦੀ ਸੀ ਤੇ ਉਥੇ ਉਸ ਨੇ ਆਤਮ ਹੱਤਿਆ ਕੀਤੀ ਹੈ। ਬੁੱਧਵਾਰ ਦੀ ਸ਼ਾਮ ਨੂੰ ਮਾਡਲ ਦੇ ਫਲੈਟ ਤੋਂ ਪੁਲਸ ਨੂੰ ਉਸ ਦੀ ਮ੍ਰਿਤਕ ਦੇਹ ਫਾਹੇ ਨਾਲ ਲਟਕਦੀ ਮਿਲੀ। ਫਲੈਟ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਨੂੰ ਤੋੜ ਕੇ ਪੁਲਸ ਘਰ ਅੰਦਰ ਦਾਖ਼ਲ ਹੋਈ ਤੇ ਫਿਰ ਬਿਦਿਸ਼ਾ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਰਿਪੋਰਟ ਦੀ ਮੰਨੀਏ ਤਾਂ ਬਿਦਿਸ਼ਾ ਨੇ 4 ਮਹੀਨੇ ਪਹਿਲਾਂ ਹੀ ਨਗਰ ਬਾਜ਼ਾਰ ’ਚ ਰਹਿਣਾ ਸ਼ੁਰੂ ਕੀਤਾ ਸੀ। ਪੁਲਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਨੂੰ ਬਿਦਿਸ਼ਾ ਦੇ ਘਰੋਂ ਸੁਸਾਇਡ ਨੋਟ ਵੀ ਮਿਲਿਆ ਹੈ।

ਬਿਦਿਸ਼ਾ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏਫਰੈਂਡ ਕਾਰਨ ਡਿਪ੍ਰੈਸ਼ਨ ’ਚ ਸੀ। ਬਿਦਿਸ਼ਾ ਦੀ ਨਜ਼ਦੀਕੀ ਦੋਸਤ ਦਿਆ ਦਾਸ ਨੇ ਦੱਸਿਆ ਕਿ ਉਹ ਡਿਪ੍ਰੈਸ਼ਨ ’ਚ ਸੀ। ਬਿਦਿਸ਼ਾ ਦੇ ਬੁਆਏਫਰੈਂਡ ਅਨੁਭਵ ਦੀਆਂ 3 ਹੋਰ ਸਹੇਲੀਆਂ ਵੀ ਸਨ ਤੇ ਬਿਦਿਸ਼ਾ ਉਸ ਨੂੰ ਕਿਸੇ ਦੂਜੀ ਲੜਕੀ ਨਾਲ ਸਾਂਝਾ ਨਹੀਂ ਕਰ ਸਕਦੀ ਸੀ। ਉਹ ਇਸ ਗੱਲ ਨੂੰ ਲੈ ਕੇ ਡਿਪ੍ਰੈਸ਼ਨ ’ਚ ਸੀ। ਆਪਣੇ ਸੁਸਾਇਡ ਨੋਟ ’ਚ ਉਸ ਨੇ ਕੈਂਸਰ ਨਾਲ ਪੀੜਤ ਹੋਣ ਦੀ ਗੱਲ ਲਿਖੀ ਹੈ ਪਰ ਉਸ ਨੂੰ ਕੈਂਸਰ ਨਹੀਂ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News