''ਪਤੀ, ਪਤਨੀ ਔਰ ਵੋਹ ਦੋ'' ਦਾ ਟੀਜ਼ਰ ਰਿਲੀਜ਼

Monday, Apr 20, 2026 - 03:17 PM (IST)

''ਪਤੀ, ਪਤਨੀ ਔਰ ਵੋਹ ਦੋ'' ਦਾ ਟੀਜ਼ਰ ਰਿਲੀਜ਼

ਮੁੰਬਈ (ਏਜੰਸੀ)- 'ਪਤੀ, ਪਤਨੀ ਔਰ ਵੋਹ ਦੋ' ਦੇ ਮੇਕਰਜ਼ ਟੀ-ਸੀਰੀਜ਼ ਅਤੇ ਬੀ.ਆਰ. ਸਟੂਡੀਓਜ਼ ਨੇ ਆਪਣੀ ਬਹੁਤ ਉਡੀਕੀ ਗਈ ਕਾਮੇਡੀ ਡਰਾਮਾ ਫਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਹੈ। 'ਪਤੀ ਪਤਨੀ ਔਰ ਵੋਹ' ਦੀ ਕਲਾਸਿਕ ਕਹਾਣੀ ਨੂੰ ਨਵੇਂ ਤਰੀਕੇ ਨਾਲ ਪੇਸ਼ ਕਰਦੇ ਹੋਏ, 'ਪਤੀ ਪਤਨੀ ਅਤੇ ਵੋਹ ਦੋ' ਦਾ ਟੀਜ਼ਰ ਦਰਸ਼ਕਾਂ ਨੂੰ 'ਪਤੀਆਂ' ਦੀ ਦੁਨੀਆ ਯਾਨੀ 'ਪਤੀਵਰਸ' ਵਿੱਚ ਫਿਰ ਤੋਂ ਲਿਜਾਂਦਾ ਹੈ। ਇਸ ਵਾਰ ਕਹਾਣੀ ਵਿੱਚ ਨਵਾਂ ਟਵਿਸਟ ਜੋੜਿਆ ਗਿਆ ਹੈ। ਆਯੁਸ਼ਮਾਨ ਖੁਰਾਨਾ, ਪ੍ਰਜਾਪਤੀ ਪਾਂਡੇ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ, ਜੋ ਆਪਣੀ ਜ਼ਿੰਦਗੀ ਵਿੱਚ ਮਚੀ ਉਥਲ-ਪੁਥਲ ਨਾਲ ਜੂਝਦੇ ਦਿਸਦੇ ਹਨ। ਹਾਲਾਤ ਉਦੋਂ ਹੋਰ ਵਿਗੜ ਜਾਂਦੇ ਹਨ, ਜਦੋਂ ਉਹ ਇਕ ਨਹੀਂ, ਦੋ ਨਹੀਂ, ਸਗੋਂ 3 ਔਰਤਾਂ ਵਿਚਾਲੇ ਫਸ ਜਾਂਦੇ ਹਨ।

 
 
 
 
 
 
 
 
 
 
 
 
 
 
 
 

A post shared by tseriesfilms (@tseriesfilms)

ਇਨ੍ਹਾਂ ਔਰਤਾਂ ਦੇ ਕਿਰਦਾਰ ਵਿੱਚ ਸਾਰਾ ਅਲੀ ਖਾਨ, ਵਾਮਿਕਾ ਗੱਬੀ ਅਤੇ ਰਕੁਲ ਪ੍ਰੀਤ ਸਿੰਘ ਨਜ਼ਰ ਆਉਣਗੀਆਂ। ਵਧਦੀਆਂ ਗਲਤਫਹਿਮੀਆਂ ਵਿਚਾਲੇ ਜਦੋਂ ਮਾਮਲਾ ਪੂਰੀ ਤਰ੍ਹਾਂ ਉਲਝ ਜਾਂਦਾ ਹੈ, ਉਦੋਂ ਵਿਜੇ ਰਾਜ ਇਕ ਪੁਲਸ ਅਧਿਕਾਰੀ ਦੇ ਰੂਪ ਵਿੱਚ ਐਂਟਰੀ ਲੈਂਦੇ ਹਨ ਅਤੇ ਕਰਾਣੀ ਵਿੱਚ ਹੋਰ ਵੀ ਮਜ਼ੇਦਾਰ ਮੋੜ ਆ ਜਾਂਦਾ ਹੈ। ਗੁਲਸ਼ਨ ਕੁਮਾਰ, ਬੀ.ਆਰ. ਚੋਪੜਾ ਅਤੇ ਟੀ-ਸੀਰੀਜ਼ ਪੇਸ਼ਕਸ਼, ਟੀ-ਸੀਰੀਜ਼ ਫਿਲਮਜ਼ ਅਤੇ ਬੀ.ਆਰ. ਸਟੂਡੀਓਜ਼ ਦੇ ਬੈਨਰ ਹੇਠ ਬਣੀ 'ਪਤੀ ਪਤਨੀ ਔਰ ਵੋਹ ਦੋ' ਦਾ ਨਿਰਦੇਸ਼ਨ ਮੁਦੱਸਰ ਅਜ਼ੀਜ਼ ਨੇ ਕੀਤਾ ਹੈ। ਇਹ ਫਿਲਮ ਭੂਸ਼ਣ ਕੁਮਾਰ, ਰੇਣੁ ਰਵੀ ਚੋਪੜਾ ਅਤੇ ਕ੍ਰਿਸ਼ਨ ਕੁਮਾਰ ਦੁਆਰਾ ਨਿਰਮਿਤ ਹੈ, ਜਦੋਂਕਿ ਇਸ ਦੇ ਕ੍ਰਿਏਟਿਵ ਪ੍ਰੋਡਿਊਸਰ ਜੂਨੋ ਚੋਪੜਾ ਹਨ। ਇਹ ਫਿਲਮ 15 ਮਈ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।


author

cherry

Content Editor

Related News