‘ਬਿੰਨੀ ਐਂਡ ਫੈਮਿਲੀ’ ਦਾ ਗਾਣਾ ‘ਜ਼ਿੰਦਗੀ’ ਰਿਲੀਜ਼
Sunday, Sep 22, 2024 - 12:48 PM (IST)
ਐਂਟਰਟੇਨਮੈਂਟ ਡੈਸਕ - ਬਹੁਤ ਹੀ ਉਡੀਕਿਆ ਗਿਆ ਗਾਣਾ ‘ਜ਼ਿੰਦਗੀ’ ਡੈਬਿਊ ਕਰਨ ਵਾਲੀ ਅੰਜਨੀ ਧਵਨ ਅਤੇ ਪੰਕਜ ਕਪੂਰ ’ਤੇ ਖੂਬਸੂਰਤੀ ਨਾਲ ਫਿਲਮਾਇਆ ਗਿਆ ਹੈ। ਇਹ ਗਾਣਾ ‘ਇਸਤਰੀ 2’ ਦੀ ਟੀਮ ਦੀ ਮੌਜੂਦਗੀ ’ਚ ਲਾਂਚ ਕੀਤਾ ਗਿਆ। ਇਸ ਸਮਾਗਮ ’ਚ ਨਿਰਦੇਸ਼ਕ ਅਮਰ ਕੌਸ਼ਿਕ, ਲੇਖਕ ਨਿਰੇਨ ਭੱਟ ਅਤੇ ਅਦਾਕਾਰ ਅਭਿਸ਼ੇਕ ਬੈਨਰਜੀ ਦੇ ਨਾਲ ‘ਬਿੰਨੀ ਐਂਡ ਫੈਮਿਲੀ’ ਦੇ ਕਲਾਕਾਰ ਅੰਜਨੀ ਧਵਨ, ਰਾਜੇਸ਼ ਕੁਮਾਰ, ਨਮਨ ਤ੍ਰਿਪਾਠੀ, ਨਿਰਮਾਤਾ ਮਹਾਵੀਰ ਜੈਨ ਅਤੇ ਨਿਰਦੇਸ਼ਕ ਸੰਜੇ ਤ੍ਰਿਪਾਠੀ ਵੀ ਮੌਜੂਦ ਸਨ। ਇਸ ਗਾਣੇ ਨੂੰ ਮਸ਼ਹੂਰ ਸੰਗੀਤਕਾਰ ਵਿਸ਼ਾਲ ਮਿਸ਼ਰਾ ਨੇ ਗਾਇਆ ਅਤੇ ਕੰਪੋਜ਼ ਕੀਤਾ ਹੈ। ਕੌਸ਼ਲ ਕਿਸ਼ੋਰ ਵੱਲੋਂ ਲਿਖਿਆ ਗਿਆ ਇਹ ਗਾਣਾ ਫਿਲਮ ਦੇ ਸਾਰ ਨੂੰ ਫੜਦਾ ਹੈ ਅਤੇ ਦਰਸ਼ਕਾਂ ਨੂੰ ਇਕ ਭਾਵਨਾਤਮਕ ਸੰਦੇਸ਼ ਵੀ ਦਿੰਦਾ ਹੈ। ਇਸ ਵਿਸ਼ੇਸ਼ ਟਰੈਕ ਦੇ ਲਾਂਚ ਮੌਕੇ ਕੋ-ਪ੍ਰਜ਼ੈਂਟਰ ਮ੍ਰਿਗਦੀਪ ਸਿੰਘ ਲਾਂਬਾ ਵੀ ਮੌਜੂਦ ਸਨ, ਜਦੋਂ ਕਿ ਸ਼ਸ਼ਾਂਕ ਖੇਤਾਨ ਨੇ ਇਸ ਸਮਾਗਮ ’ਚ ਸ਼ਾਮਲ ਨਾ ਹੋਣ ਕਾਰਨ ਆਪਣੀਆਂ ਸ਼ੁੱਭ ਕਾਮਨਾਵਾਂ ਭੇਜੀਆਂ। ਏਕਤਾ ਕਪੂਰ ਦੀ ਬਾਲਾਜੀ ਟੈਲੀਫਿਲਮਜ਼ ਸ਼ਸ਼ਾਂਕ ਖੇਤਾਨ ਅਤੇ ਮ੍ਰਿਗਦੀਪ ਸਿੰਘ ਲਾਂਬਾ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪੜੋ ਇਹ ਖਬਰ - ਹਿਨਾ ਖਾਨ ਦੀ ਵੀਡੀਓ ਦੇਖ ਤੁਸੀਂ ਹੋ ਜਾਓਗੇ ਹੈਰਾਨ, ਲੋਕਾਂ ਨੇ ਕੀਤੇ ਅਜਿਹੇ ਕੁਮੈਂਟ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।