ਬਿਜਲੀ ਮਹਿਕਮੇ ''ਚ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ

11/26/2020 12:18:24 PM

ਲਖਨਊ : ਬਿਜਲੀ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖ਼ੁਸ਼ੀ ਦੀ ਖ਼ਬਰ ਹੈ। ਦਰਅਸਲ ਉਤਰ ਪ੍ਰਦੇਸ਼ ਸਰਕਾਰ ਨੇ ਇੰਜੀਨੀਅਰਿੰਗ ਦੇ ਵੱਖ-ਵੱਖ ਫੈਕਲਟੀ ਵਿਚ ਡਿਪਲੋਮਾ ਕਰਨ ਵਾਲੇ ਨੌਜਵਾਨਾਂ ਲਈ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (UPPCL) 'ਚ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ 'ਤੇ ਨਿਕਲੀਆਂ ਹਨ।

ਅਹੁਦਿਆਂ ਦਾ ਵੇਰਵਾ

  • ਜੂਨੀਅਰ ਇੰਜੀਨੀਅਰ ਇਲੈਕਟ੍ਰਿਕਲ- 191 ਅਹੁਦੇ
  • ਜੂਨੀਅਰ ਇੰਜੀਨੀਅਰ ਇਲੈਕਟ੍ਰਾਨਿਕਸ/ਦੂਰ ਸੰਚਾਰ- 21 ਅਹੁਦੇ
  • ਕੁੱਲ ਅਹੁਦੇ- 122


ਜ਼ਰੂਰੀ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਇਲੈਕਟ੍ਰਿਕਲ/ਇਲੈਕਟ੍ਰਾਨਿਕਸ/ ਟੈਲੀ ਸੰਚਾਰ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ ਹੋਵੇ।

ਉਮਰ ਹੱਦ
ਉਮਰ 18 ਸਾਲ ਤੋਂ ਲੈ ਕੇ 40 ਸਾਲ ਦਰਮਿਆਨ ਹੋਵੇ। ਰਿਜ਼ਰਵਡ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।

ਇੰਝ ਹੋਵੇਗੀ ਚੋਣ
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਆਬਜ਼ੈਕਟਿਵ ਟਾਇਪ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।

ਜ਼ਰੂਰੀ ਤਾਰੀਖ਼ਾਂ—

  • ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 28 ਦਸੰਬਰ 2020
  • ਅਰਜ਼ੀ ਫ਼ੀਸ ਭਰਨ ਦੀ ਆਖ਼ਰੀ ਤਾਰੀਖ਼— 30 ਦਸੰਬਰ 2020
  • ਪ੍ਰੀਖਿਆ ਦੀ ਸੰਭਾਵਿਤ ਤਾਰੀਖ਼— ਫਰਵਰੀ 2021 ਦੇ ਪਹਿਲੇ ਹਫ਼ਤੇ ਵਿਚ


ਅਰਜ਼ੀ ਫ਼ੀਸ
ਆਮ ਵਰਗ, ਓ. ਬੀ. ਸੀ. ਅਤੇ ਹੋਰ ਵਰਗਾਂ ਲਈ ਅਰਜ਼ੀ ਫ਼ੀਸ 1000 ਰੁਪਏ ਹੈ। ਉੱਤਰ ਪ੍ਰਦੇਸ਼ ਦੇ ਐੱਸ. ਸੀ, ਐੱਸ. ਟੀ, ਨੂੰ 700 ਰੁਪਏ ਅਤੇ ਦਿਵਯਾਂਗ ਉਮੀਦਵਾਰਾਂ ਨੂੰ 10 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ। ਫ਼ੀਸ ਦਾ ਭੁਗਤਾਨ ਡੇਬਿਟ ਕਾਰਡ, ਕ੍ਰੇਡਿਟ ਕਾਰਡ, ਨੈੱਟ ਬੈਂਕਿੰਗ ਜ਼ਰੀਏ ਕਰ ਸਕਦੇ ਹਨ।

ਇੰਝ ਕਰੋ ਅਪਲਾਈ
ਇਸ ਭਰਤੀ ਲਈ ਉਮੀਦਵਾਰਾਂ ਨੂੰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਅਪਲਾਈ ਕਰਨ ਦੀ ਪ੍ਰਕਿਰਿਆ 4 ਦਸੰਬਰ 2020 ਤੋਂ ਸ਼ੁਰੂ ਹੋਵੇਗੀ। ਇਸ ਲਈ ਅਧਿਕਾਰਤ ਵੈੱਬਸਾਈਟ https://www.upenergy.in/ 'ਤੇ ਅਪਲਾਈ ਕੀਤਾ ਜਾ ਸਕਦਾ ਹੈ।


cherry

Content Editor

Related News