RPF 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ 2250 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਪੂਰਾ ਵੇਰਵਾ

Monday, Jan 08, 2024 - 01:11 PM (IST)

RPF 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ ਦੇ 2250 ਅਹੁਦਿਆਂ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਸਣੇ ਪੂਰਾ ਵੇਰਵਾ

ਨਵੀਂ ਦਿੱਲੀ- ਰੇਲਵੇ ਸੁਰੱਖਿਆ ਫੋਰਸ (RPF) 'ਚ ਕਾਂਸਟੇਬਲ ਅਤੇ ਸਬ-ਇੰਸਪੈਕਟਰ (SI) ਦੇ 2250 ਅਹੁਦਿਆਂ 'ਤੇ ਭਰਤੀਆਂ ਕੱਢੀਆਂ ਗਈਆਂ ਹਨ। ਇੱਛੁਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://rpf.indianrailways.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਤਹਿਤ ਉਮੀਦਵਾਰਾਂ ਦੀ ਚੋਣ ਸਕ੍ਰੀਨਿੰਗ, ਲਿਖਤੀ ਪ੍ਰੀਖਿਆ, ਫਿਜੀਕਲ ਟੈਸਟ, ਮੈਡੀਕਲ ਟੈਸਟ ਅਤੇ ਦਸਤਾਵੇਜ਼ੀ ਵੈਰੀਫੀਕੇਸ਼ਨ ਮਗਰੋਂ ਕੀਤੀ ਜਾਵੇਗੀ।

ਅਰਜ਼ੀ ਫ਼ੀਸ 

ਜਨਰਲ ਵਰਗ, ਓ. ਬੀ. ਸੀ. ਅਤੇ ਈ. ਡਬਲਿਊ. ਐੱਸ. ਵਰਗ ਲਈ ਅਰਜ਼ੀ ਫੀਸ 500 ਰੁਪਏ ਰੱਖੀ ਗਈ ਹੈ। ਜਦਕਿ ਅਨੁਸੂਚਿਤ ਜਾਤੀ, ਅਨੁਸੂਚਿਤ ਜਨਜਾਤੀ, ਔਰਤਾਂ ਅਤੇ ਐਕਸ ਸਰਵਿਸਮੈਨ ਲਈ ਅਰਜ਼ੀ ਫ਼ੀਸ 250 ਰੁਪਏ ਹੈ। ਫੀਸ ਦਾ ਭੁਗਤਾਨ ਆਨਲਾਈਨ ਰਾਹੀਂ ਕੀਤਾ ਜਾ ਸਕਦਾ ਹੈ।

ਉਮਰ ਹੱਦ

ਉਮਰ ਹੱਦ ਦੀ ਗੱਲ ਕੀਤੀ ਜਾਵੇ ਤਾਂ 18 ਤੋਂ 25 ਸਾਲ ਤੱਕ ਰੱਖੀ ਗਈ ਹੈ। ਹਾਲਾਂਕਿ ਰਿਜ਼ਰਵਡ ਵਰਗ ਦੇ ਉਮੀਦਵਾਰਾਂ ਨੂੰ ਉਮਰ ਹੱਦ ਵਿਚ ਨਿਯਮਾਂ ਮੁਤਾਬਕ ਛੋਟ ਵੀ ਦਿੱਤੀ ਜਾਵੇਗੀ।

ਸਿੱਖਿਅਕ ਯੋਗਤਾ

ਕਾਂਸਟੇਬਲ ਲਈ ਯੋਗਤਾ 10ਵੀਂ ਪਾਸ ਰੱਖੀ ਗਈ ਹੈ। ਜਦਕਿ SI (ਸਬ-ਇੰਸਪੈਕਟਰ) ਲਈ ਯੋਗਤਾ ਗ੍ਰੈਜੂਏਟ ਰੱਖੀ ਗਈ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਣਗੇ।

ਇੰਝ ਕਰੋ ਅਪਲਾਈ

- ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ 'ਤੇ ਜਾਓ।
- ਇਸ ਤੋਂ ਬਾਅਦ ਭਰਤੀ ਲਿੰਕ 'ਤੇ ਕਲਿੱਕ ਕਰੋ।
- ਨਿੱਜੀ ਵੇਰਵੇ ਦਰਜ ਕਰਕੇ ਇਕ ਯੂਜ਼ਰ ID ਬਣਾਓ।
- ਇਸ ਤੋਂ ਬਾਅਦ ਫਾਰਮ ਭਰੋ ਅਤੇ ਦਸਤਾਵੇਜ਼ ਅਪਲੋਡ ਕਰੋ।
- ਫੀਸ ਦਾ ਭੁਗਤਾਨ ਕਰੋ ਅਤੇ ਫਾਈਨਲ ਸਬਮਿਟ 'ਤੇ ਕਲਿੱਕ ਕਰੋ।
- ਫਾਰਮ ਦੀ ਇਕ ਕਾਪੀ ਡਾਊਨਲੋਡ ਕਰੋ ਅਤੇ ਇਸ ਨੂੰ ਆਪਣੇ ਕੋਲ ਰੱਖੋ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News