ਪੁਲਸ ਕਾਂਸਟੇਬਲ ਦੇ 3500 ਤੋਂ ਵੱਧ ਅਹੁਦੇ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਤੇ ਹੋਰ ਸ਼ਰਤਾਂ

Sunday, Aug 13, 2023 - 11:14 AM (IST)

ਪੁਲਸ ਕਾਂਸਟੇਬਲ ਦੇ 3500 ਤੋਂ ਵੱਧ ਅਹੁਦੇ 'ਤੇ ਨਿਕਲੀ ਭਰਤੀ, ਜਾਣੋ ਯੋਗਤਾ ਤੇ ਹੋਰ ਸ਼ਰਤਾਂ

ਨਵੀਂ ਦਿੱਲੀ- ਪੁਲਸ ਦੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ। ਰਾਜਸਥਾਨ ਪੁਲਸ ਵਿਭਾਗ ਨੇ ਕਾਂਸਟੇਬਲ ਭਰਤੀ ਲਈ ਆਨਲਾਈਨ ਪ੍ਰਕਿਰਿਆ ਅੱਜ ਤੋਂ ਸ਼ੁਰੂ ਕਰ ਦਿੱਤੀ ਹੈ। ਇੱਛੁਕ ਅਤੇ ਯੋਗ ਉਮੀਦਵਾਰ ਰਾਜਸਥਾਨ ਪੁਲਸ ਵਿਭਾਗ ਦੀ ਅਧਿਕਾਰਤ ਵੈੱਬਸਾਈਟ  police.rajasthan.gov.in ਜ਼ਰੀਏ ਆਨਲਾਈਨ ਬੇਨਤੀ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਜ਼ਰੀਏ 3500 ਤੋਂ ਜ਼ਿਆਦਾ ਖਾਲੀ ਅਹੁਦੇ ਭਰੇ ਜਾਣਗੇ।

ਰਾਜਸਥਾਨ ਪੁਲਸ ਕਾਂਸਟੇਬਲ ਭਰਤੀ 2023 ਨੋਟੀਫ਼ਿਕੇਸ਼ਨ ਮੁਤਾਬਕ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ਜ਼ਰੀਏ 27 ਅਗਸਤ ਤੱਕ ਬੇਨਤੀ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਜ਼ਰੀਏ ਕੁੱਲ 3578 ਖਾਲੀ ਅਹੁਦੇ ਭਰੇ ਜਾਣਗੇ। ਉਮੀਦਵਾਰਾਂ ਨੂੰ 28 ਤੋਂ 30 ਅਗਸਤ ਤੱਕ ਐਪਲੀਕੇਸ਼ਨ ਫਾਰਮ ਐਡਿਟ ਕਰਨ ਦਾ ਮੌਕਾ ਦਿੱਤਾ ਜਾਵੇਗਾ।

ਵਿੱਦਿਅਕ ਯੋਗਤਾ

ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ, ਜਦਕਿ ਪੁਲਸ ਦੂਰਸੰਚਾਰ ਅਹੁਦਿਆਂ ਲਈ, ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਭੌਤਿਕ ਵਿਗਿਆਨ ਅਤੇ ਮੈਥਸ ਜਾਂ ਕੰਪਿਊਟਰ ਸਾਇੰਸ ਨਾਲ 12ਵੀਂ ਜਮਾਤ ਪਾਸ ਹੋਣਾ ਚਾਹੀਦਾ ਹੈ।

ਉਮਰ ਹੱਦ

ਕਾਂਸਟੇਬਲ ਅਹੁਦੇ ਲਈ ਘੱਟ ਤੋਂ ਘੱਟ ਉਮਰ ਹੱਦ 18 ਸਾਲ ਹੈ, ਜਦਕਿ ਪੁਰਸ਼ਾਂ ਲਈ ਵੱਧ ਤੋਂ ਵੱਧ ਉਮਰ 23 ਸਾਲ ਅਤੇ ਔਰਤਾਂ ਲਈ 28 ਸਾਲ ਹੋਣੀ ਚਾਹੀਦਾ ਹੈ। ਡਰਾਈਵਰ ਅਹੁਦੇ ਲਈ ਵੱਧ ਤੋਂ ਵੱਧ ਉਮਰ ਹੱਦ ਪੁਰਸ਼ਾਂ ਲਈ 26 ਸਾਲ ਅਤੇ ਔਰਤਾਂ ਲਈ 31 ਸਾਲ ਹੋਣੀ ਚਾਹੀਦੀ ਹੈ। ਉਮੀਦਵਾਰ ਸਰੀਰਕ ਫਿਟਨੈੱਸ ਸਣੇ ਹੋਰ ਸ਼ਰਤਾਂ ਨੂੰ ਨੋਟੀਫ਼ਿਕੇਸ਼ਨ ਵਿਚ ਵੇਖ ਸਕਦੇ ਹਨ।

ਅਰਜ਼ੀ ਫੀਸ 

ਆਮ, ਬੀ. ਸੀ. ਅਤੇ ਓ. ਬੀ. ਸੀ. ਅਤੇ ਰਾਜਸਥਾਨ ਦੇ ਬਾਹਰ ਦੇ ਉਮੀਦਵਾਰਾਂ ਲਈ ਅਰਜ਼ੀ ਫੀਸ 600 ਰੁਪਏ ਹੈ। 

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।

Rajasthan Police Recruitment 2023 


 


author

Tanu

Content Editor

Related News