10ਵੀਂ ਪਾਸ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਕਾਂਸਟੇਬਲ ਦੇ 4000 ਅਹੁਦਿਆਂ ’ਤੇ ਨਿਕਲੀ ਭਰਤੀ
Friday, Jan 15, 2021 - 12:09 PM (IST)
 
            
            ਨਵੀਂ ਦਿੱਲੀ : ਮੱਧ ਪ੍ਰਦੇਸ਼ ਪ੍ਰੋਫੈਸ਼ਨਲ ਐਗਜਾਮਿਨੇਸ਼ਨ ਬੋਰਡ ਨੇ 4000 ਕਾਂਸਟੇਬਲ (ਰੇਡਿਓ) ਅਤੇ ਕਾਂਸਟੇਬਲ (ਜੀ.ਡੀ.) ਦੇ ਅਹੁਦਿਆਂ ਦੀ ਭਰਤੀ ਲਈ ਸੂਚਨਾ ਜਾਰੀ ਕੀਤੀ ਹੈ। ਨੋਟਿਸ ਮੁਤਾਬਕ ਇਸ ਭਰਤੀ ਲਈ ਰਜਿਸਟਰੇਸ਼ਨ ਅਧਿਕਾਰਤ ਵੈਬਸਾਈਟhttp://peb.mp.gov.in ’ਤੇ 16 ਜਨਵਰੀ ਤੋਂ ਸ਼ੁਰੂ ਹੋਵੇਗੀ। ਯੋਗ ਅਤੇ ਚਾਹਵਾਨ ਉਮੀਦਵਾਰ ਇਸ ਭਰਤੀ ਲਈ 30 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਜੀ.ਡੀ. ਕਾਂਸਟੇਬਲ - 3862 ਅਹੁਦੇ
ਰੇਡਿਓ ਕਾਂਸਟੇਬਲ - 138 ਅਹੁਦੇ
ਵਿੱਦਿਅਕ ਯੋਗਤਾ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ 10ਵੀਂ/12ਵੀਂ ਪਾਸ ਹੋਣਾ ਜ਼ਰੂਰੀ ਹੈ।
ਉਮਰ ਹੱਦ
ਉਮੀਦਵਾਰਾਂ ਦੀ ਉਮਰ 18 ਸਾਲ ਤੋਂ 33 ਸਾਲ ਦਰਮਿਆਨ ਹੋਣੀ ਚਾਹੀਦੀ ਹੈ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਸਰੀਰਕ ਪ੍ਰੀਖਿਆ ਦੇ ਆਧਾਰ ’ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਧਿਕਾਰਤ ਵੈਬਸਾਈਟ http://peb.mp.gov.in ’ਤੇ ਜਾ ਕੇ 16 ਜਨਵਰੀ ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            