ਭਾਰਤੀ ਫ਼ੌਜ 'ਚ 10ਵੀਂ ਪਾਸ ਲਈ ਨੌਕਰੀ ਦਾ ਮੌਕਾ, ਇੰਨੀ ਮਿਲੇਗੀ ਤਨਖਾਹ

Saturday, Feb 11, 2023 - 10:21 AM (IST)

ਭਾਰਤੀ ਫ਼ੌਜ 'ਚ 10ਵੀਂ ਪਾਸ ਲਈ ਨੌਕਰੀ ਦਾ ਮੌਕਾ, ਇੰਨੀ ਮਿਲੇਗੀ ਤਨਖਾਹ

ਨਵੀਂ ਦਿੱਲੀ- ਫ਼ੌਜ ਆਰਡੀਨੈਂਸ ਕੋਰ, ਰੱਖਿਆ ਮੰਤਰਾਲਾ ਨੇ ਟਰੇਡਸਮੈਨ ਮੇਟ  ਅਤੇ ਫਾਇਰਮੈਨ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਯੋਗ ਅਤੇ ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕੁੱਲ 1700 ਤੋਂ ਜ਼ਿਆਦਾ ਖ਼ਾਲੀ ਅਹੁਦੇ ਭਰੇ ਜਾਣਗੇ। 
ਟਰੇਡਸਮੈਨ ਮੇਨ- 1249 ਅਹੁਦੇ
ਫਾਇਰਮੈਨ- 544 ਅਹੁਦੇ
ਕੁੱਲ ਅਹੁਦੇ- 1793 

ਆਖ਼ਰੀ ਤਾਰੀਖ਼

ਉਮੀਦਵਾਰ 26 ਫਰਵਰੀ 2023 ਤੱਕ ਅਪਲਾਈ ਕਰ ਸਕਦੇ ਹਨ। 

ਸਿੱਖਿਆ ਯੋਗਤਾ

ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ (10ਵੀਂ ਜਮਾਤ) ਪਾਸ ਹੋਣਾ ਚਾਹੀਦਾ। ਟਰੇਡਮੈਨ ਅਹੁਦੇ ਲਈ ਸੰਬੰਧਤ ਟਰੇਡ 'ਚ ਆਈ.ਟੀ.ਆਈ. ਡਿਪਲੋਮਾ ਹੋਣਾ ਚਾਹੀਦਾ।

ਉਮਰ

ਉਮੀਦਵਾਰਾਂ ਦੀ ਉਮਰ 26 ਫਰਵਰੀ 2023 ਤੋਂ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੱਕ ਹੋਣੀ ਚਾਹੀਦੀ ਹੈ। ਰਾਖਵਾਂਕਰਨ ਵਰਗ ਦੇ ਉਮੀਦਵਾਰਾਂ ਨੂੰ ਸਰਕਾਰੀ ਮਾਪਦੰਡ ਅਨੁਸਾਰ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ।

ਤਨਖਾਹ

ਟਰੇਡਸਮੈਨ ਮੇਟ : ਲੇਵਲ-1 ਦੇ ਅਧੀਨ 18000 ਰੁਪਏ ਤੋਂ 56900 ਰੁਪਏ ਤੱਕ
ਫਾਇਰਮੈਨ : ਲੇਵਲ-2 ਦੇ ਅਧੀਨ 19900 ਰੁਪਏ ਤੋਂ 63200 ਰੁਪਏ ਤੱਕ

ਇਸ ਤਰ੍ਹਾਂ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News