ਭਾਰਤੀ ਫ਼ੌਜ ’ਚ ਔਰਤਾਂ ਲਈ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੀਆਂ ਹਨ ਅਪਲਾਈ

Monday, Jul 19, 2021 - 12:27 PM (IST)

ਭਾਰਤੀ ਫ਼ੌਜ ’ਚ ਔਰਤਾਂ ਲਈ ਨਿਕਲੀ ਭਰਤੀ, 10ਵੀਂ ਪਾਸ ਕਰ ਸਕਦੀਆਂ ਹਨ ਅਪਲਾਈ

ਨਵੀਂ ਦਿੱਲੀ- ਇੰਡੀਅਨ ਆਰਮੀ ਵੱਲੋਂ ਮਹਿਲਾ ਉਮੀਦਵਾਰਾਂ ਲਈ ਵਿਮੈਨ ਮਿਲਟਰੀ ਪੁਲਸ ਵਿੰਗ ਵਿਚ ਸੋਲਜ਼ਰ ਜਨਰਲ ਡਿਊਟੀ ਦੇ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਗਈਆਂ ਹਨ। ਇੰਡੀਅਨ ਆਰਮੀ ਨੇ ਇਸ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਜਿਸ ਤਹਿਤ 20 ਜੁਲਾਈ 2021 ਤੱਕ ਅਪਲਾਈ ਕੀਤਾ ਜਾ ਸਕਦਾ ਹੈ।

ਅਹੁਦਿਆਂ ਦਾ ਵੇਰਵਾ
ਅਹੁਦੇ ਦਾ ਨਾਮ - ਸੋਲਜਰ ਜਨਰਲ ਡਿਊਟੀ (ਵੂਮੈਨ ਮਿਲਟਰੀ ਪੁਲਸ)
ਅਹੁਦਿਆਂ ਦੀ ਸੰਖਿਆ- 100

ਇੰਡੀਅਨ ਆਰਮੀ ਲਈ ਲਈ ਆਰਮੀ ਭਰਤੀ ਰੈਲੀ 2021 ਦਾ ਆਯੋਜਨ ਕਰੇਗੀ। ਇਹ ਰੈਲੀਆਂ ਅੰਬਾਲਾ, ਲਖਨਊ, ਜਬਲਪੁਰ, ਬੇਲਗਾਮ, ਪੁਣੇ ਅਤੇ ਸ਼ਿਲੌਂਗ ਵਿਚ ਆਯੋਜਿਤ ਕੀਤੀ ਜਾਣਗੀਆਂ। ਇਨ੍ਹਾਂ ਰੈਲੀਆਂ ਦੀ ਤਾਰੀਖ਼, ਸਮਾਂ ਅਤੇ ਸਥਾਨ ਦੀ ਜਾਣਕਾਰੀ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਐਡਮਿਟ ਕਾਰਡ ਵਿਚ ਦਿੱਤੀ ਜਾਏਗੀ।

ਯੋਗਤਾ
ਮਹਿਲਾ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ ਘੱਟ ਤੋਂ ਘੱਟ 45 ਫ਼ੀਸਦੀ ਅੰਕਾਂ ਨਾਲ 10ਵੀਂ ਪਾਸ ਹੋਣਾ ਜ਼ਰੂਰੀ ਹੈ।

ਉਮਰ ਹੱਦ
ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ ਲੈ ਕੇ 21 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਕੁੱਝ ਮਾਮਲਿਆਂ ਵਿਚ ਵੱਧ ਤੋਂ ਵੱਧ 30 ਸਾਲ ਦੀ ਉਮਰ ਤੱਕ ਛੋਟ ਦਿੱਤੀ ਜਾਏਗੀ।

ਸਰੀਰਕ ਯੋਗਤਾ
ਲੰਬਾਈ ਘੱਟ ਤੋਂ ਘੱਟ 152 ਸੈਂਟੀਮੀਟਰ ਹੋਣੀ ਚਾਹੀਦੀ ਹੈ। ਨੌਰਥ ਈਸਟ ਦੀ ਮਹਿਲਾ ਉਮੀਦਵਾਰਾਂ ਨੂੰ 4 ਸੈਂਟੀਮੀਟਰ ਤੱਕ ਦੀ ਛੋਟ ਦਿੱਤੀ ਜਾਏਗੀ। ਯਾਨੀ ਉਨ੍ਹਾਂ ਲਈ ਘੱਟ ਤੋਂ ਘੱਟ ਲੰਬਾਈ 148 ਸੈਂਟੀਮੀਟਰ ਨਿਰਧਾਰਤ ਹੈ।

ਚੋਣ ਪ੍ਰਕਿਰਿਆ
ਲਿਖਤੀ ਪ੍ਰੀਖਿਆ ਅਤੇ ਫਿਜ਼ੀਕਲ ਫਿਟਨੈਸ ਟੈਸਟ ਦੇ ਆਧਾਰ ’ਤੇ ਚੋਣ ਕੀਤੀ ਜਾਏਗੀ। 

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਮਹਿਲਾ ਉਮੀਦਵਾਰਾਂ ਇੰਡੀਅਨ ਆਰਮੀ ਦੀ ਅਧਿਕਾਰਤ ਵੈਬਸਾਈਟ http://http://joinindianarmy.nic.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

cherry

Content Editor

Related News