ਭਾਰਤੀ ਫ਼ੌਜ ’ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

Sunday, Dec 26, 2021 - 11:35 AM (IST)

ਭਾਰਤੀ ਫ਼ੌਜ ’ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ—ਭਾਰਤੀ ਫ਼ੌਜ ’ਚ ਨੌਕਰੀ ਕਰਨ ਦਾ ਸੁਫ਼ਨਾ ਵੇਖ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਭਾਰਤੀ ਫ਼ੌਜ ਨੇ ਆਪਣੇ ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ (ਝਾਰਖੰਡ) ਵਿਚ ਗਰੁੱਪ-ਸੀ ਦੇ ਅਹੁਦਿਆਂ ਲਈ ਵੱਖ-ਵੱਖ ਅਹੁਦਿਆਂ ’ਤੇ ਭਰਤੀਆਂ ਕੱਢੀਆਂ ਹਨ। ਇਸ ਲਈ 10ਵੀਂ ਅਤੇ 12ਵੀਂ ਪਾਸ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ 8 ਜਨਵਰੀ 2022 ਤੱਕ ਹੈ।

ਇਨ੍ਹਾਂ ਅਹੁਦਿਆਂ ’ਤੇ ਹੋਣੀ ਹੈ ਭਰਤੀ-
ਤਰਖ਼ਾਣ- 1 ਅਹੁਦਾ
ਕੁੱਕ- 6 ਅਹੁਦੇ
ਧੋਬੀ- 1 ਅਹੁਦਾ
ਦਰਜੀ- 1 ਅਹੁਦਾ

ਸਿੱਖਿਅਕ ਯੋਗਤਾ-
ਜਾਰੀ ਨੋਟੀਫਿਕੇਸ਼ਨ ਮੁਤਾਬਕ ਉਮੀਦਵਾਰਾਂ ਨੂੰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਜਮਾਤ 10ਵੀਂ ਪਾਸ ਹੋਣਾ ਜ਼ਰੂਰੀ ਹੈ। 

ਉਮਰ ਹੱਦ- 
ਉਮੀਦਵਾਰ ਦੀ ਉਮਰ 18 ਸਾਲ ਤੋਂ 25 ਸਾਲ ਤੈਅ ਕੀਤੀ ਹੈ। ਹਾਲਾਂਕਿ ਰਿਜ਼ਰਵੇਸ਼ਨ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ’ਚ ਛੋਟ ਦੀ ਵਿਵਸਥਾ ਹੈ।

ਚੋਣ ਪ੍ਰਕਿਰਿਆ-
ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਪ੍ਰੈਟੀਕਲ ਟੈਸਟ ਦੇ ਆਧਾਰ ’ਤੇ ਕੀਤੀ ਜਾਵੇਗੀ। ਸਾਰੇ ਯੋਗ ਉਮੀਦਵਾਰ ਪੰਜਾਬ ਰੈਜੀਮੈਂਟਲ ਸੈਂਟਰ ਗਰੁੱਪ-ਸੀ ਭਰਤੀ 2021 ਲਈ ਭਰਿਆ ਹੋਈ ਅਰਜ਼ੀ ਫਾਰਮ ਅਤੇ ਜ਼ਰੂਰੀ ਦਸਤਾਵੇਜ਼ ਕਮਾਂਡੇਂਟ, ਪੰਜਾਬ ਰੈਜੀਮੈਂਟਲ ਸੈਂਟਰ, ਰਾਮਗੜ੍ਹ ਕੈਂਟ, ਪਿਨ ਕੋਡ- 829130 (ਝਾਰਖੰਡ) ਦੇ ਪਤੇ ’ਤੇ ਤੈਅ ਸਮੇਂ ਦੇ ਅੰਦਰ ਰਜਿਸਟਰ ਡਾਕ ਤੋਂ ਭੇਜ ਸਕਦੇ ਹਨ।

ਇੰਝ ਕਰੋ ਅਪਲਾਈ-
ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ  http://indianarmy.nic.in ’ਤੇ ਜਾ ਕੇ ਇਸ ਭਰਤੀ ਸਬੰਧੀ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ’ਤੇ ਕਲਿੱਕ ਕਰੋ।


author

Tanu

Content Editor

Related News