ਇੰਡੀਅਨ ਆਰਮੀ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 8ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

Sunday, Jan 03, 2021 - 09:58 AM (IST)

ਇੰਡੀਅਨ ਆਰਮੀ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 8ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ

ਨਵੀਂ ਦਿੱਲੀ- ਇੰਡੀਅਨ ਆਰਮੀ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਭਰਤੀ ਰੈਲੀ ਰਾਹੀਂ 8ਵੀਂ, 10ਵੀਂ ਅਤੇ 12ਵੀਂ ਪਾਸ ਨੌਜਵਾਨਾਂ ਦੀ ਬੰਪਰ ਭਰਤੀ ਕਰਨ ਜਾ ਰਹੀ ਹੈ। ਇਸ ਸੰਬੰਧ 'ਚ ਅਧਿਕਾਰਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤੇ ਗਈ ਹੈ। 

ਅਹੁਦੇ
ਇਨ੍ਹਾਂ ਫ਼ੌਜ ਭਰਤੀ ਰੈਲੀਆਂ ਰਾਹੀਂ ਸਿਪਾਹੀ (ਜੀਡੀ), ਕਲਰਕ, ਸਟੋਰ ਕੀਪਰ, ਟਰੇਡਸਮੈਨ, ਸਿਪਾਹੀ ਟੈਕਨੀਕਲ, ਸਿਪਾਹੀ ਟੇਕ ਨਰਸਿੰਗ ਅਸਿਸਟੈਂਟ ਅਹੁਦਿਆਂ 'ਤੇ 
ਭਰਤੀਆਂ ਕੀਤੀਆਂ ਜਾਣਗੀਆਂ। 

 

ਯੋਗਤਾ 
ਇਛੁੱਕ ਅਤੇ ਯੋਗ ਉਮੀਦਵਾਰ 8ਵੀਂ, 10ਵੀਂ ਅਤੇ 12ਵੀਂ ਪਾਸ ਹੋਣਾ ਜ਼ਰੂਰੀ ਹੈ।

ਆਖ਼ਰੀ ਤਾਰੀਖ਼
ਉਮੀਦਵਾਰ 14 ਜਨਵਰੀ 2021 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰਾਂ ਨੂੰ ਅਧਿਕਾਰਤ ਵੈੱਬਸਾਈਟ http://joinindianarmy.nic.in/Authentication.aspx 'ਤੇ ਜਾ ਕੇ ਪਹਿਲਾਂ ਰਜਿਸਟਰੇਸ਼ਨ ਕਰਨਾ ਹੋਵੇਗਾ। ਰੈਲੀ ਦੀ ਸਹੀ ਜਗ੍ਹਾ ਅਤੇ ਤਾਰੀਖ਼ ਬਾਅਦ 'ਚ ਦੱਸੀ ਜਾਵੇਗੀ। 

ਚੋਣ
ਉਮੀਦਵਾਰਾਂ ਦੀ ਚੋਣ ਸਰੀਰਕ ਕੁਸ਼ਲਤਾ ਪ੍ਰੀਖਿਆ (ਪੀਈਟੀ) ਅਤੇ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ।


author

DIsha

Content Editor

Related News