ਮੈਟਰੋ ਟਰੇਨ 'ਚ ਨੌਕਰੀ ਦਾ ਸੁਨਹਿਰੀ ਮੌਕਾ; ਨਿਕਲੀ 400 ਤੋਂ ਵਧੇਰੇ ਅਹੁਦੇ 'ਤੇ ਭਰਤੀ, ਮਿਲੇਗੀ ਮੋਟੀ ਤਨਖ਼ਾਹ

05/14/2023 11:35:54 AM

ਨਵੀਂ ਦਿੱਲੀ- ਮੈਟਰੋ ਟਰੇਨ 'ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਗੁਜਰਾਤ ਮੈਟਰੋ ਟਰੇਨ ਕਾਰਪੋਰੇਸ਼ਨ (GMRC) ਨੇ ਸਟੇਸ਼ਨ ਕੰਟਰੋਲਰ / ਟਰੇਨ ਆਪਰੇਟਰ / ਜੂਨੀਅਰ ਇੰਜੀਨੀਅਰ-ਮਕੈਨੀਕਲ / ਜੂਨੀਅਰ ਇੰਜੀਨੀਅਰ-ਸਿਵਲ / ਮੇਨਟੇਨਰ-ਫਿਟਰ ਅਤੇ ਹੋਰਨਾਂ ਸਮੇਤ ਕਈ ਅਸਾਮੀਆਂ  ਲਈ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਹਨ।

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 09 ਜੂਨ, 2023 ਨੂੰ ਜਾਂ ਇਸ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ gujaratmetrorail.com 'ਤੇ ਜਾ ਕੇ ਇਨ੍ਹਾਂ ਅਸਾਮੀਆਂ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 424 ਅਸਾਮੀਆਂ ਭਰੀਆਂ ਜਾਣਗੀਆਂ।

ਮਹੱਤਵਪੂਰਨ ਤਰੀਖ਼ਾਂ

ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ 10 ਮਈ 2023 ਤੋਂ 09 ਜੂਨ 2023 ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਲਿਖਤੀ ਪ੍ਰੀਖਿਆ ਜੁਲਾਈ 2023 ਵਿਚ ਕਰਵਾਈ ਜਾਵੇਗੀ।

ਭਰੀਆਂ ਜਾਣ ਵਾਲੀਆਂ ਅਸਾਮੀਆਂ ਦਾ ਵੇਰਵਾ

ਸਟੇਸ਼ਨ ਕੰਟਰੋਲਰ/ਟਰੇਨ ਆਪਰੇਟਰ -150
ਕਸਟਮਰ ਰਿਲੇਸ਼ਨ ਅਸਿਸਟੈਂਟ (CRA)- 46
ਜੂਨੀਅਰ ਇੰਜੀਨੀਅਰ-31
ਜੂਨੀਅਰ ਇੰਜੀਨੀਅਰ - ਇਲੈਕਟ੍ਰਾਨਿਕਸ - 28
ਜੂਨੀਅਰ ਇੰਜੀਨੀਅਰ-ਮਕੈਨੀਕ-12
ਜੂਨੀਅਰ ਇੰਜੀਨੀਅਰ-ਸਿਵਲ-06
ਮੇਨਟੇਨਰ - ਫਿਟਰ - 58
ਮੇਨਟੇਨਰ -ਇਲੈਕਟ੍ਰਿਕਲ -60
ਮੇਨਟੇਨਰ -ਇਲੈਕਟ੍ਰੋਨਿਕਸ -33

ਵਿੱਦਿਅਕ ਯੋਗਤਾ

ਸਟੇਸ਼ਨ ਕੰਟਰੋਲਰ/ਟਰੇਨ ਆਪਰੇਟਰ ਲਈ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ/ਇੰਸਟੀਚਿਊਟ ਤੋਂ ਮਕੈਨੀਕਲ/ਇਲੈਕਟਰੀਕਲ/ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ ਜਾਂ ਇਲੈਕਟ੍ਰਾਨਿਕਸ/ਇਲੈਕਟ੍ਰੋਨਿਕਸ ਅਤੇ ਸੰਚਾਰ ਵਿਚ ਡਿਪਲੋਮਾ ਹੋਣਾ ਚਾਹੀਦਾ ਹੈ।

ਕਸਟਮਰ ਰਿਲੇਸ਼ਨ ਅਸਿਸਟੈਂਟ (CRA)- ਸਰਕਾਰ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ/ਇੰਸਟੀਚਿਊਟ ਤੋਂ ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ 'ਚ ਬੈਚਲਰ ਆਫ਼ ਸਾਇੰਸ ਹੋਣਾ ਚਾਹੀਦਾ ਹੈ।
ਜੂਨੀਅਰ ਇੰਜੀਨੀਅਰ - ਸਰਕਾਰ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ 'ਚ ਡਿਪਲੋਮਾ ਹੋਣਾ ਚਾਹੀਦਾ ਹੈ।
ਜੂਨੀਅਰ ਇੰਜੀਨੀਅਰ - ਸਰਕਾਰ ਵਲੋਂ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਇਲੈਕਟ੍ਰਾਨਿਕਸ/ਇਲੈਕਟ੍ਰੋਨਿਕਸ ਅਤੇ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਵਿਚ ਇਲੈਕਟ੍ਰੋਨਿਕਸ-ਡਿਪਲੋਮਾ ਹੋਣਾ ਚਾਹੀਦਾ ਹੈ।

ਅਰਜ਼ੀ ਫ਼ੀਸ

ਗੈਰ-ਰਾਖਵੀਂ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ 600 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ ਜਦਕਿ ਰਾਖਵੀਂ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ 300 ਰੁਪਏ ਅਦਾ ਕਰਨੇ ਪੈਣਗੇ।

ਵਧੇਰੇ ਜਾਣਕਾਰੀ ਲਈ ਹੇਠਾਂ ਦਿੱਤੇ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
Gujarat Metro Recruitment 2023


Tanu

Content Editor

Related News