12ਵੀਂ ਪਾਸ ਨੌਜਵਾਨਾਂ ਲਈ ਸਰਕਾਰੀ ਨੌਕਰੀ ਦਾ ਸ਼ਾਨਦਾਰ ਮੌਕਾ, ਜਲਦ ਕਰੋ ਅਪਲਾਈ

09/05/2020 11:57:49 AM

ਨਵੀਂ ਦਿੱਲੀ- ਬੁੰਦੇਲਖੰਡ ਮੈਡੀਕਲ ਯੂਨੀਵਰਸਿਟੀ, ਸਾਗਰ ਮੱਧ ਪ੍ਰਦੇਸ਼ (ਬੀ.ਐੱਮ.ਸੀ. ਸਾਗਰ) 'ਚ ਕਈ ਖਾਲੀ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਹ ਭਰਤੀਆਂ ਸਟਾਫ਼ ਨਰਸ ਅਤੇ ਫਾਰਮਾਸਿਸਟ ਗਰੇਡ-2 ਦੇ ਅਹੁਦਿਆਂ 'ਤੇ ਕੀਤੀਆਂ ਜਾਣਗੀਆਂ।

ਅਹੁਦਿਆਂ ਦਾ ਵੇਰਵਾ-
ਅਹੁਦਿਆਂ ਦਾ ਨਾਂ- ਸਟਾਫ਼ ਨਰਸ ਅਤੇ ਫਾਰਮਾਸਿਸਟ
ਅਹੁਦਿਆਂ ਦੀ ਗਿਣਤੀ- ਕੁੱਲ 134 ਅਹੁਦੇ

ਸਿੱਖਿਆ ਯੋਗਤਾ-
ਉਮੀਦਵਾਰਾਂ ਦੀ ਸਿੱਖਿਆ ਯੋਗਤਾ 12ਵੀਂ ਪਾਸ ਹੋਣੀ ਜ਼ਰੂਰੀ ਹੈ। ਉਮੀਦਵਾਰਾਂ ਦੀ ਸਿੱਖਿਆ ਯੋਗਤਾ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ।

ਉਮਰ-
ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 62 ਅਤੇ 65 ਸਾਲ ਅਹੁਦਿਆਂ ਅਨੁਸਾਰ ਵੱਖ-ਵੱਖ ਤੈਅ ਕੀਤੀ ਗਈ ਹੈ।

ਆਖਰੀ ਤਰੀਖ਼
ਇਛੁੱਕ ਉਮੀਦਵਾਰ 16 ਸਤੰਬਰ 2020 ਤੱਕ ਅਪਲਾਈ ਕਰ ਸਕਦੇ ਹਨ।

ਇਸ ਤਰ੍ਹਾਂ ਹੋਵੇਗੀ ਚੋਣ-
ਉਮੀਦਵਾਰਾਂ ਦੀ ਚੋਣ ਮੈਰਿਟ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।

ਇਸ ਤਰ੍ਹਾਂ ਕਰੋ ਅਪਲਾਈ
ਇਛੁੱਕ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.bmcsagar.edu.in/ ਜਾਂ https://mponline.gov.in/portal/ ਦੇ ਮਾਧਿਅਮ ਨਾਲ ਆਨਲਾਈਨ ਅਪਲਾਈ ਕਰ ਸਕਦੇ ਹਨ।


DIsha

Content Editor

Related News