ਦਿੱਲੀ ਪੁਲਸ 'ਚ ਨਿਕਲੀਆਂ ਭਰਤੀਆਂ, ਇਹ ਅਹੁਦੇ ਹਨ ਖਾਲੀ, 10ਵੀਂ ਪਾਸ ਜਲਦ ਕਰੋ ਅਪਲਾਈ

12/12/2017 11:15:52 AM

ਦਿੱਲੀ ਪੁਲਸ ਨੇ ਆਪਣੇ ਇੱਥੇ ਖਾਲੀ ਪਏ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਹ ਸਾਰੀਆਂ ਭਰਤੀਆਂ ਮਲਟੀ ਟਾਕਸਿੰਗ ਪੋਸਟ 'ਤੇ ਕੱਢੀਆਂ ਗਈਆਂ ਹਨ। 707 ਅਹੁਦਿਆਂ 'ਤੇ ਨਿਕਲੀਆਂ ਇਨ੍ਹਾਂ ਭਰਤੀਆਂ 'ਤੇ ਐਪਲੀਕੇਸ਼ਨ ਦੇਣ ਲਈ ਆਖਰੀ ਤਾਰੀਕ 16 ਜਨਵਰੀ 2018 ਹੈ। ਇਨ੍ਹਾਂ ਅਹੁਦਿਆਂ ਲਈ ਇਛੁੱਕ ਉਮੀਦਵਾਰ ਦਿੱਲੀ ਪੁਲਸ ਦੀ ਵੈੱਬਸਾਈਟ 'ਤੇ ਜਾ ਕੇ ਵੀ ਐਪਲੀਕੇਸ਼ਨ ਦੇ ਸਕਦੇ ਹਨ। ਇਨ੍ਹਾਂ ਅਹੁਦਿਆਂ ਨਾਲ ਜੁੜੀਆਂ ਹੋਰ ਜਾਣਕਾਰੀਆਂ ਹੇਠਾਂ ਦਿੱਤੀਆਂ ਗਈਆਂ ਹਨ। 
ਇਹ ਹੈ ਯੋਗਤਾ
ਇਛੁੱਕ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਤੋਂ 10ਵੀਂ ਦੀ ਪ੍ਰੀਖਿਆ ਦਾ ਪਾਸ ਹੋਣਾ ਜ਼ਰੂਰੀ ਹੈ। 10ਵੀਂ ਪਾਸ ਕੋਈ ਵੀ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਐਪਲੀਕੇਸ਼ਨ ਦੇ ਸਕਦਾ ਹੈ।
ਉਮਰ
ਐਪਲੀਕੇਸ਼ਨ ਦੇਣ ਵਾਲੇ ਆਮ ਵਰਗ ਦੇ ਉਮੀਦਵਾਰ ਦੀ ਉਮਰ 18 ਅਤੇ 27 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉੱਥੇ ਹੀ ਓ.ਬੀ.ਸੀ. ਅਤੇ ਐੱਸ.ਸੀ ਅਤੇ ਐੱਸ.ਟੀ. ਵਰਗ ਤੋਂ ਆਉਣ ਵਾਲੇ ਉਮੀਦਵਾਰਾਂ ਲਈ ਇਹ ਸੀਮਾ 18 ਤੋਂ 32 ਸਾਲ ਤੱਕ ਹੈ।
ਕੀ ਹੈ ਚੋਣ ਪ੍ਰਕਿਰਿਆ
ਅਹੁਦਿਆਂ ਲਈ ਅਰਜ਼ੀ ਦੇਣ ਵਾਲੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਹੋਵੇਗੀ। 
ਇਨ੍ਹਾਂ ਅਹੁਦਿਆਂ ਲਈ ਹੈ ਲੋੜ
ਕੱਢੀਆਂ ਗਈਆਂ ਭਰਤੀਆਂ ਮੁੱਖ ਰੂਪ ਨਾਲ ਕੁੱਕ, ਧੋਬੀ, ਮਾਲੀ, ਸਫਾਈ ਕਰਮਚਾਰੀ, ਮੋਚੀ ਵਰਗੇ ਅਹੁਦਿਆਂ ਲਈ ਕੱਢੀਆਂ ਗਈਆਂ ਹਨ।
ਐਪਲੀਕੇਸ਼ਨ ਭਰਨ ਦੀ ਪ੍ਰਕਿਰਿਆ
ਇਛੁੱਕ ਅਰਜ਼ੀਕਰਤਾ ਦਿੱਲੀ ਪੁਲਸ ਦੀ ਅਧਿਕਾਰਤ ਵੈੱਬਸਾਈਟ www.delhipolice.nic.in 'ਤੇ ਜਾ ਕੇ ਐਪਲੀਕੇਸ਼ਨ ਭਰ ਸਕਦੇ ਹਨ।


Related News